Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਕਾਲੇ ਸਾਗਰ 'ਚ ਰੂਸੀ ਜਹਾਜ਼ ਨਾਲ ਟਕਰਾਇਆ ਅਮਰੀਕੀ ਡਰੋਨ, ਦੋਵੇਂ ਦੇਸ਼ਾਂ ਦੀ ਫੌਜ ਅਲਰਟ 'ਤੇ

March 14, 2023 02:03 PM

ਮਾਸਕੋ, 14 ਮਾਰਚ (ਪੋਸਟ ਬਿਊਰੋ): ਯੂਕਰੇਨ ਯੁੱਧ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਇਕ ਵੱਡੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲੇ ਸਾਗਰ 'ਚ ਰੂਸੀ ਜਹਾਜ਼ ਅਤੇ ਅਮਰੀਕੀ ਡਰੋਨ ਵਿਚਾਲੇ ਟੱਕਰ ਹੋ ਗਈ ਹੈ। ਇਹ ਜਾਣਕਾਰੀ ਅਮਰੀਕੀ ਫੌਜ ਨੇ ਦਿੱਤੀ ਹੈ। ਉਸੇ ਸਮੇਂ ਇੱਕ ਰੂਸੀ ਲੜਾਕੂ ਜਹਾਜ਼ ਨੇ ਅਮਰੀਕੀ ਹਵਾਈ ਸੈਨਾ ਦੇ ਡਰੋਨ ਨੂੰ ਹੇਠਾਂ ਉਤਰਨ ਲਈ ਮਜਬੂਰ ਕੀਤਾ। ਮੰਗਲਵਾਰ ਨੂੰ ਕਾਲੇ ਸਾਗਰ 'ਤੇ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਰੂਸੀ ਜੈੱਟ ਅਤੇ ਅਮਰੀਕੀ ਐਮਾਕਿਊ-9 ਰੀਪਰ ਡਰੋਨ ਆਹਮੋ-ਸਾਹਮਣੇ ਹੋ ਗਏ। ਰੂਸੀ ਜੈੱਟ ਨੇ ਅਮਰੀਕੀ ਡਰੋਨ ਦੇ ਪ੍ਰੋਪੈਲਰ ਨੂੰ ਨੁਕਸਾਨ ਪਹੁੰਚਾਇਆ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ ਦਾ ਰੀਪਰ ਡਰੋਨ ਅਤੇ ਰੂਸ ਦੇ ਦੋ ਲੜਾਕੂ ਜਹਾਜ਼ ਐਸਯੂ-27 ਕਾਲੇ ਸਾਗਰ ਦੇ ਉੱਪਰ ਅੰਤਰਰਾਸ਼ਟਰੀ ਪਾਣੀਆਂ ਵਿੱਚ ਚੱਕਰ ਲਗਾ ਰਹੇ ਸਨ। ਇਸ ਦੌਰਾਨ ਇੱਕ ਰੂਸੀ ਜੈੱਟ ਜਾਣਬੁੱਝ ਕੇ ਅਮਰੀਕੀ ਡਰੋਨ ਦੇ ਸਾਹਮਣੇ ਆ ਗਿਆ ਅਤੇ ਜੈੱਟ ਤੋਂ ਤੇਲ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਜੈੱਟ ਨੇ ਡਰੋਨ ਦੇ ਪ੍ਰੋਪੈਲਰ ਨੂੰ ਨੁਕਸਾਨ ਪਹੁੰਚਾਇਆ। ਇਹ ਪ੍ਰੋਪੈਲਰ ਡਰੋਨ ਦੇ ਪਿਛਲੇ ਹਿੱਸੇ ਨਾਲ ਜੁੜਿਆ ਹੋਇਆ ਸੀ। ਪ੍ਰੋਪੈਲਰ ਖਰਾਬ ਹੋਣ ਤੋਂ ਬਾਅਦ ਅਮਰੀਕੀ ਬਲਾਂ ਨੂੰ ਡਰੋਨ ਨੂੰ ਕਾਲੇ ਸਾਗਰ ਵਿੱਚ ਉਤਾਰਨਾ ਪਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ