Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਖੇਡਾਂ

ਫੀਫਾ ਵਿਸ਼ਵ ਕੱਪ 2022: ਵਿਸ਼ਵ ਚੈਂਪੀਅਨ ਫਰਾਂਸ ਨੂੰ ਟਿਊਨੀਸ਼ੀਆ ਨੇ ਹਰਾਇਆ, ਗਰੁੱਪ ਡੀ ਦੀਆਂ ਤਸਵੀਰਾਂ ਸਾਫ਼

November 30, 2022 04:17 PM

ਕਤਰ, 30 ਨਵੰਬਰ (ਪੋਸਟ ਬਿਊਰੋ)- ਫੀਫਾ ਵਿਸ਼ਵ ਕੱਪ 'ਚ ਬੁੱਧਵਾਰ ਨੂੰ ਗਰੁੱਪ ਡੀ ਦੇ ਦੋ ਮੈਚ ਖੇਡੇ ਗਏ। ਇਨ੍ਹਾਂ ਮੈਚਾਂ ਤੋਂ ਬਾਅਦ ਗਰੁੱਪ ਡੀ ਦੀਆਂ ਦੋ ਟੀਮਾਂ ਨੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ। ਦੋਵੇਂ ਗਰੁੱਪ ਮੈਚ ਇੱਕੋ ਸਮੇਂ ਖੇਡੇ ਜਾ ਰਹੇ ਸਨ। ਇੱਕ ਪਾਸੇ ਫਰਾਂਸ ਤੇ ਟਿਊਨੀਸ਼ੀਆ ਤੇ ਦੂਜੇ ਪਾਸੇ ਆਸਟਰੇਲੀਆ ਤੇ ਡੈਨਮਾਰਕ ਦੀ ਟੀਮ ਆਹਮੋ-ਸਾਹਮਣੇ ਸੀ। ਰੋਮਾਂਚਕ ਮੈਚ ਵਿੱਚ ਕਮਜ਼ੋਰ ਟਿਊਨੀਸ਼ੀਆ ਨੇ ਮੌਜੂਦਾ ਚੈਂਪੀਅਨ ਫਰਾਂਸ ਨੂੰ 1-0 ਨਾਲ ਹਰਾਇਆ ਜਦਕਿ ਆਸਟਰੇਲੀਆ ਨੇ ਡੈਨਮਾਰਕ ਨੂੰ 1-0 ਨਾਲ ਹਰਾਇਆ। ਜਿੱਤ ਦੇ ਬਾਵਜੂਦ, ਟਿਊਨੀਸ਼ੀਆ ਅਗਲੇ ਗੇੜ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ ਅਤੇ ਫਰਾਂਸ ਤੇ ਆਸਟਰੇਲੀਆ ਗਰੁੱਪ ਡੀ ਤੋਂ ਅਗਲੇ ਰਾਊਂਡ ਵਿਚ ਚਲੇ ਗਈਆਂ।
ਮੌਜੂਦਾ ਚੈਂਪੀਅਨ ਫਰਾਂਸ ਅਤੇ ਟਿਊਨੀਸ਼ੀਆ ਵਿਚਾਲੇ ਖੇਡੇ ਗਏ ਮੈਚ 'ਚ ਟਿਊਨੀਸ਼ੀਆ ਨੇ ਵਾਬੀ ਖਜਰੀ ਦੇ ਗੋਲ ਦੇ ਆਧਾਰ 'ਤੇ ਫਰਾਂਸ ਨੂੰ ਹਰਾਇਆ। ਮੈਚ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਇੱਕ ਵੀ ਗੋਲ ਨਹੀਂ ਕਰ ਸਕੀ। ਪਰ ਟਿਊਨੀਸ਼ੀਆ ਦੇ ਵਾਬੀ ਖਜਰੀ ਨੇ ਮੈਚ ਦੇ 58ਵੇਂ ਮਿੰਟ ਵਿੱਚ ਟੀਮ ਲਈ ਸ਼ਾਨਦਾਰ ਗੋਲ ਕੀਤਾ। ਵਾਬੀ ਖਜਰੀ ਨੇ ਫਰਾਂਸੀਸੀ ਡਿਫੈਂਸ ਨੂੰ ਤੋੜਨ ਵਿੱਚ ਕਾਮਯਾਬ ਰਹੇ ਅਤੇ ਟੀਮ ਲਈ ਗੋਲ ਕੀਤਾ। ਇਹ ਮੈਚ ਰੋਮਾਂਚ ਨਾਲ ਭਰਿਆ ਰਿਹਾ। ਮੈਚ ਦੇ 90 ਮਿੰਟ ਲੰਘਣ ਤੋਂ ਬਾਅਦ 8 ਮਿੰਟ ਜੋੜੇ ਗਏ। ਫਰਾਂਸ ਨੇ ਵਾਧੂ ਸਮੇਂ ਦੇ ਆਖਰੀ 10 ਸਕਿੰਟਾਂ ਵਿੱਚ ਗੋਲ ਕੀਤਾ। ਪਰ ਸਮੀਖਿਆ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਗੋਲ ਫਾਊਲ ਸੀ। ਫਿਰ ਤੋਂ ਟਿਊਨੀਸ਼ੀਆ ਨੇ ਲੀਡ ਲੈ ਲਈ ਅਤੇ ਪੂਰੇ ਸਮੇਂ ਬਾਅਦ ਮੈਚ ਜਿੱਤ ਲਿਆ। ਇਸ ਜਿੱਤ ਦੇ ਬਾਵਜੂਦ ਟਿਊਨੀਸ਼ੀਆ ਅਗਲੇ ਦੌਰ ਲਈ ਕੁਆਲੀਫਾਈ ਨਹੀਂ ਕਰ ਸਕਿਆ ਕਿਉਂਕਿ ਉਸ ਨੂੰ ਆਸਟੇ੍ਰਲੀਆ ਅਤੇ ਡੈਨਮਾਰਕ ਵਿਚਾਲੇ ਖੇਡੇ ਗਏ ਮੈਚ ਵਿਚ ਆਸਟ੍ਰੇਲੀਆ ਹੱਥੋਂ ਡਰਾਅ ਜਾਂ ਹਾਰ ਦੀ ਉਮੀਦ ਸੀ। ਪਰ ਅਜਿਹਾ ਨਹੀਂ ਹੋ ਸਕਿਆ। ਪਰ ਟਿਊਨੀਸ਼ੀਆ ਕੁਝ ਚੰਗੀਆਂ ਯਾਦਾਂ ਨਾਲ ਵਿਸ਼ਵ ਕੱਪ ਛੱਡ ਗਿਆ।
ਦੂਜੇ ਪਾਸੇ ਖੇਡੇ ਗਏ ਮੈਚ ਵਿੱਚ ਆਸਟਰੇਲੀਆ ਨੇ ਡੈਨਮਾਰਕ ਨੂੰ 1-0 ਦੇ ਫਰਕ ਨਾਲ ਹਰਾਇਆ। ਇਸ ਜਿੱਤ ਨਾਲ ਆਸਟਰੇਲੀਆ ਨੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ। ਇਸ ਮੈਚ 'ਚ ਪਹਿਲੇ ਹਾਫ 'ਚ ਦੋਵਾਂ ਟੀਮਾਂ 'ਚੋਂ ਕੋਈ ਵੀ ਗੋਲ ਨਹੀਂ ਕਰ ਸਕੀਆਂ। ਪਰ ਮੈਚ ਦੇ 60ਵੇਂ ਮਿੰਟ ਵਿੱਚ ਆਸਟਰੇਲੀਆ ਦੇ ਮੈਥਿਊ ਲੇਕੀ ਨੇ ਗੋਲ ਕਰਕੇ ਟੀਮ ਨੂੰ ਮੈਚ ਵਿੱਚ ਅੱਗੇ ਕਰ ਦਿੱਤਾ। ਆਸਟਰੇਲੀਆ ਨੇ ਪੂਰੇ ਸਮੇਂ ਤੱਕ ਇਸ ਬੜ੍ਹਤ ਨੂੰ ਬਰਕਰਾਰ ਰੱਖਿਆ ਅਤੇ ਮੈਚ ਜਿੱਤ ਲਿਆ। ਆਸਟ੍ਰੇਲੀਆ ਦੀ ਜਿੱਤ ਨੇ ਟਿਊਨੀਸ਼ੀਆ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਕਿਉਂਕਿ ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਨੂੰ ਅੰਕ ਸੂਚੀ 'ਚ ਟਿਊਨੀਸ਼ੀਆ ਤੋਂ ਦੋ ਅੰਕ ਜ਼ਿਆਦਾ ਮਿਲੇ ਹਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ