ਬੀਜਿੰਗ, 22 ਨਵੰਬਰ (ਪੋਸਟ ਬਿਊਰੋ)- ਮੱਧ ਚੀਨ ਵਿੱਚ ਇੱਕ ਪਲਾਂਟ ਵਿੱਚ ਅੱਗ ਲੱਗਣ ਕਾਰਨ 36 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲਾਪਤਾ ਹਨ। ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਿਕ ਮੱਧ ਚੀਨ ਦੇ ਹੇਨਾਨ ਸੂਬੇ ਦੇ ਅਨਯਾਂਗ ਸ਼ਹਿਰ ਦੇ ਇੱਕ ਪਲਾਂਟ ਵਿੱਚ ਸੋਮਵਾਰ ਦੁਪਹਿਰ ਨੂੰ ਅੱਗ ਲੱਗ ਗਈ।" ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਫੋਰਸ ਨੂੰ ਮੌਕੇ 'ਤੇ ਭੇਜਿਆ। ਜਨਤਕ ਸੁਰੱਖਿਆ, ਐਮਰਜੈਂਸੀ ਪ੍ਰਤੀਕਿਿਰਆ, ਮਿਉਂਸਪਲ ਪ੍ਰਸ਼ਾਸਨ ਅਤੇ ਬਿਜਲੀ ਸਪਲਾਈ ਯੂਨਿਟ ਐਮਰਜੈਂਸੀ ਕਾਰਵਾਈਆਂ ਅਤੇ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਲਈ ਉਸੇ ਸਮੇਂ ਮੌਕੇ 'ਤੇ ਪਹੁੰਚ ਗਏ।
ਘਟਨਾ 'ਚ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਤੋਂ ਇਲਾਵਾ ਦੋ ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਦੇ ਸਬੰਧ ਵਿੱਚ "ਅਪਰਾਧਿਕ ਸ਼ੱਕੀਆਂ" ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸ ਦੇਈਏ ਕਿ ਚੀਨ ਵਿੱਚ ਕਮਜ਼ੋਰ ਸੁਰੱਖਿਆ ਮਾਪਦੰਡਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਉਦਯੋਗਿਕ ਹਾਦਸੇ ਆਮ ਹਨ। ਇਸ ਤੋਂ ਪਹਿਲਾਂ ਜੂਨ ਵਿੱਚ ਸ਼ੰਘਾਈ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ ਸੀ। ਪਿਛਲੇ ਸਾਲ, ਮੱਧ ਸ਼ਹਿਰ ਸ਼ਿਆਨ ਵਿੱਚ ਇੱਕ ਗੈਸ ਧਮਾਕੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਇਮਾਰਤਾਂ ਮਲਬੇ ਵਿੱਚ ਆ ਗਈਆਂ ਸਨ।