Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਜੇ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕੀ ਫੌਜ ਦੇਵੇਗੀ ਜਵਾਬ: ਬਾਈਡਨ

September 19, 2022 05:57 PM

ਵਾਸਿ਼ੰਗਟਨ, 19 ਸਤੰਬਰ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਜੇਕਰ ਚੀਨ ਤਾਇਵਾਨ ਉੱਤੇ ਹਮਲਾ ਕਰਦਾ ਹੈ ਤਾਂ ਅਮਰੀਕੀ ਸੈਨਾ ਤਾਈਵਾਨ ਦੀ ਰੱਖਿਆ ਕਰਨਗੇ।ਰਾਈਟਰਜ਼ ਦੇ ਅਨੁਸਾਰ, ਸੀਬੀਸੀ 60 ਮਿੰਟ ਦੀ ਇੰਟਰਵਿਊ ਵਿੱਚ ਬਾਈਡਨ ਨੂੰ ਪੁੱਛਿਆ ਗਿਆ ਸੀ ਕਿ ਕੀ ਅਮਰੀਕੀ ਬਲ ਸਵੈ-ਸ਼ਾਸਿਤ ਤਾਈਵਾਨ ਦੀ ਰੱਖਿਆ ਕਰਨਗੇ, ਜਿਸਦਾ ਚੀਨ ਦਾਅਵਾ ਕਰਦਾ ਹੈ।ਇਸ 'ਤੇ ਉਨ੍ਹਾਂ ਦਾ ਜਵਾਬ ਸੀ- ਹਾਂ, ਜੇਕਰ ਕੋਈ ਸੱਚਮੁੱਚ ਹਮਲਾ ਹੁੰਦਾ ਹੈ ਤਾਂ ਅਮਰੀਕੀ ਬਲ ਤਾਈਵਾਨ ਦੀ ਰੱਖਿਆ ਕਰਨਗੇ।
ਜਦੋਂ ਉਨ੍ਹਾਂ ਨੂੰ ਹੋਰ ਸਪੱਸ਼ਟਤਾ ਲਈ ਪੁੱਛਿਆ ਗਿਆ ਕਿ ਕੀ ਉਸਦਾ ਮਤਲਬ ਹੈ ਕਿ ਜੇ ਚੀਨ ਤਾਈਵਾਨ ਵਿਚ ਘੁਸਪੈਠ ਕਰਦਾ ਹੈ ਤਾਂ ਅਮਰੀਕੀ ਫੌਜੀ ਯੂਕਰੇਨ ਦੀ ਸਥਿਤੀ ਤੋਂ ਹਟ ਕੇ ਤਾਈਵਾਨ ਦੀ ਰੱਖਿਆ ਕਰਨਗੇ, ਬਾਈਡਨ ਨੇ ਜਵਾਬ ਦਿੱਤਾ "ਹਾਂ"।
ਜਿ਼ਕਰਯੋਗ ਹੈ ਕਿ ਇਸ ਸਾਲ ਅਗਸਤ ਦੇ ਸ਼ੁਰੂ ਵਿਚ, ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ।ਇਸ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਐਡ ਮਾਰਕੀ ਦੀ ਅਗਵਾਈ ਵਿਚ ਅਮਰੀਕੀ ਸੰਸਦ ਦੇ ਇਕ ਵਫ਼ਦ ਨੇ ਤਾਇਵਾਨ ਦਾ ਦੌਰਾ ਕੀਤਾ।ਇਸ ਕਾਰਨ ਚੀਨ ਭੜਕ ਗਿਆ ਸੀ ਅਤੇ ਚੀਨ ਨੇ ਤਾਇਵਾਨ ਨੂੰ ਘੇਰ ਲਿਆ ਸੀ ਅਤੇ ਭੜਕਾਊ ਫੌਜੀ ਅਭਿਆਸ ਕੀਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ