Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਟੋਰਾਂਟੋ/ਜੀਟੀਏ

ਲਗਜ਼ਰੀ ਕਾਰਾਂ, ਗਹਿਣੇ ਤੇ ਪੈਸੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ

September 18, 2022 11:52 PM

ਬਰੈਂਪਟਨ, 18 ਸਤੰਬਰ (ਪੋਸਟ ਬਿਊਰੋ) : ਪੀਲ ਰੀਜਨ ਵਿੱਚ ਲਗਜ਼ਰੀ ਕਾਰਾਂ, ਗਹਿਣੇ, ਗੰਨਜ਼, ਡਰੱਗਜ਼ ਤੇ ਪੈਸੇ ਚੋਰੀ ਕਰਨ ਦੇ ਸਬੰਧ ਵਿੱਚ ਸਾਲ ਭਰ ਤੋਂ ਚੱਲ ਰਹੀ ਜਾਂਚ ਮਗਰੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਡਰਾਈਵਵੇਅ ਵਿੱਚ ਪਾਰਕ ਕੀਤੀਆਂ ਲਗਜ਼ਰੀ ਕਾਰਾਂ ਵਾਲੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਡਾਕਿਆਂ ਨੂੰ ਅੰਜਾਮ ਦੇਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਸਾਲ ਸਤੰਬਰ ਵਿੱਚ ਪੋ੍ਰਜੈਕਟ ਮੈਮਫਿਸ ਲਾਂਚ ਕੀਤਾ ਸੀ।ਇੱਕ ਮਾਮਲੇ ਵਿੱਚ ਮਸ਼ਕੂਕਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਘਰ ਦੇ ਜੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ। ਘਰ ਦੇ ਮੈਂਬਰਾਂ ਨੂੰ ਹੋਰ ਡਰਾਉਣ ਲਈ ਇੱਕ ਮਸ਼ਕੂਕ ਵੱਲੋਂ ਜ਼ਮੀਨ ਉੱਤੇ ਗੋਲੀ ਵੀ ਚਲਾਈ ਗਈ। ਫਿਰ ਮਸ਼ਕੂਕ ਘਰ ਤੋਂ ਜਾਂਦੇ ਸਮੇਂ 400,000 ਡਾਲਰ ਦੇ ਮੁੱਲ ਦੀ 2021 ਮਾਡਲ ਦੀ ਬੈਂਟਲੇ ਬੈਂਟਿਆਗਾ ਵੀ ਚੋਰੀ ਕਰਕੇ ਲੈ ਗਏ।ਪੁਲਿਸ ਨੇ ਦੱਸਿਆ ਕਿ ਚੋਰੀ ਦੀ ਇਸ ਗੱਡੀ ਨੂੰ ਜਲਦ ਹੀ ਲੱਭ ਲਿਆ ਗਿਆ ਤੇ ਜਾਂਚਕਾਰਾਂ ਨੇ ਇਸ ਨੂੰ ਆਪਣੇ ਕਬਜੇ ਵਿੱਚ ਵੀ ਲੈ ਲਿਆ।
ਇਸ ਮਾਮਲੇ ਵਿੱਚ ਦੋ ਮਸ਼ਕੂਕਾਂ ਸਮੇਤ ਇੱਕ ਮਹਿਲਾ ਮਸ਼ਕੂਕ ਦੀ ਪਛਾਣ ਵੀ ਕੀਤੀ ਗਈ, ਜਿਸ ਨੇ ਰੀਸਟੋਰ ਕੀਤੀ ਹੋਈ 2017 ਮਾਡਲ ਦੀ ਰੇਂਜ ਰੋਵਰ ਟਰਾਂਸਪੋਰਟੇਸ਼ਨ ਮੰਤਰਾਲੇ ਕੋਲ ਜਾਅਲੀ ਢੰਗ ਨਾਲ ਰਜਿਸਟਰ ਕਰਵਾਉਣ ਵਿੱਚ ਮਦਦ ਕੀਤੀ। ਇਸ ਸਬੰਧ ਵਿੱਚ ਪੁਲਿਸ ਵੱਲੋਂ ਕਿਚਨਰ ਦੇ 29 ਸਾਲਾ ਅਹਿਮਤ ਇਬ੍ਰਾਹਿਮੀ, 30 ਸਾਲਾ ਐਂਥਨੀ ਪੁਟਜ਼ੂ ਤੇ ਕੈਂਬ੍ਰਿੱਜ ਦੀ 28 ਸਾਲਾ ਡਾਇਨਾ ਬਿਟਿਕੀ ਨੂੰ ਕ੍ਰਾਈਮ ਨਾਲ ਹਾਸਲ ਕੀਤੀ ਪ੍ਰਾਪਰਟੀ, ਪੀਸ ਅਧਿਕਾਰੀ ਦੇ ਕੰਮ ਵਿੱਚ ਅੜਿੱਕਾ ਪਾਉਣ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਆਖਿਆ ਕਿ ਉਨ੍ਹਾਂ ਪ੍ਰੋਵਿੰਸ਼ੀਅਲ ਕ੍ਰਾਈਮ ਰਿੰਗ ਦਾ ਪਰਦਾਫਾਸ਼ ਕੀਤਾ ਹੈ। ਇਸ ਰਿੰਗ ਦਾ ਸਬੰਧ ਡਰੱਗ ਸਮਗਲਿੰਗ, ਚੋਰੀ ਕੀਤੀਆਂ ਗਈਆਂ ਕਾਰਾਂ ਆਦਿ ਨਾਲ ਹੈ। ਇਸ ਸਬੰਧ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਪੁਲਿਸ ਵੱਲੋਂ ਪੋ੍ਰਜੈਕਟ ਮਾਇਰਾ ਸ਼ੁਰੂ ਕੀਤਾ ਗਿਆ ਸੀ ਤੇ 242 ਮੁਜਰਮਾਨਾ ਮਾਮਲਿਆਂ ਲਈ 28 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਨੂੰ 214 ਚੋਰੀ ਦੀਆਂ ਗੱਡੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ 12 ਮਿਲੀਅਨ ਡਾਲਰ ਤੋਂ ਵੀ ਕਿਤੇ ਜਿ਼ਆਦਾ ਸੀ। ਜਾਂਚਕਾਰਾਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਗੱਡੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਰਜਿਸਟਰ ਕਰਵਾਉਣ ਵਿੱਚ ਮਦਦ ਕਰਨ ਲਈ ਸਰਵਿਸ ਓਨਟਾਰੀਓ ਦੇ ਕੁੱਝ ਕਰਮਚਾਰੀਆਂ ਨੂੰ ਵੀ ਦੋਸ਼ੀ ਪਾਇਆ ਗਿਆ ਹੈ।
ਪੀਲ ਪੁਲਿਸ ਨੇ ਦੱਸਿਆ ਕਿ ਪੋ੍ਰਜੈਕਟ ਮਾਇਰਾ ਨਾਲ ਸਬੰਧਤ ਜਾਂਚ ਦੌਰਾਨ ਇੱਕ ਹੋਰ ਗਰੁੱਪ ਸਾਹਮਣੇ ਆਇਆ। ਇਸ ਗਰੁੱਪ ਵੱਲੋਂ 17 ਮਈ, 2022 ਨੂੰ ਬਰੈਂਪਟਨ ਦੇ ਘਰ ਵਿੱਚ ਦਾਖਲ ਹੋ ਕੇ ਚਰੀ ਨੂੰ ਅੰਜਾਮ ਦਿੱਤਾ। ਇਸ ਲਈ ਬਰੈਂਪਟਨ ਦੇ ਦੋ ਵਿਅਕਤੀਆਂ 24 ਸਾਲਾ ਇਸਮਾਈਲ ਅਜੀਰੋਬਾ ਤੇ 25 ਸਾਲਾ ਸ਼ਰੀਫ ਰੌਬਿਨਸਨ ਨੂੰ ਗੱਡੀਆਂ ਚੋਰੀ ਕਰਨ ਤੇ ਹਥਿਆਰਾਂ ਨਾਲ ਸਬੰਧਤ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਸਮੇਂ ਦੋਵੇਂ ਵਿਅਕਤੀ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਸਨ। ਇਨ੍ਹਾਂ ਤੋਂ ਇਲਾਵਾ ਟੋਰਾਂਟੋ ਦੇ 24 ਸਾਲਾ ਹੈਰਿਸ ਮੁਹੰਮਦ ਨੂੰ ਡਾਕਿਆਂ ਤੇ ਹਥਿਆਰਾਂ ਨਾਲ ਸਬੰਧਤ ਜੁਰਮਾਂ ਲਈ ਅੱਠ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ‘ਸਿੱਖ ਹੈਰੀਟੇਜ ਡੇਅ’ ਨਾਲ ਜੁੜੇ ਸਮਾਗ਼ਮ ‘ਚ ਮੈਂਟਲ ਹੈੱਲਥ ‘ਤੇ ਸੈਮੀਨਾਰ ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ