Welcome to Canadian Punjabi Post
Follow us on

30

March 2023
ਬ੍ਰੈਕਿੰਗ ਖ਼ਬਰਾਂ :
‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿਭਾਗ ਵਿੱਚ ਨਵ-ਨਿਯੁਕਤ 245 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਪ੍ਰੋ: ਰੇਨੂੰ ਚੀਮਾ ਵਿਗ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਆਈ ਸਾਹਮਣੇ, ਕਿਹਾ: ਸਰਕਾਰ ਦਾ ਇਰਾਦਾ ਗ੍ਰਿਫਤਾਰ ਕਰਨਾ ਹੁੰਦਾ ਤਾਂ ਘਰ ਤੋਂ ਆ ਕੇ ਗ੍ਰਿਫਤਾਰ ਕਰ ਲੈਂਦੀਹਾੜ੍ਹੀ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ, ਸੀ.ਸੀ.ਐੱਲ. ਮਨਜ਼ੂਰ ਹੁੰਦੇ ਹੀ ਮੁੱਖ ਮੰਤਰੀ ਨੇ ਕੀਤੀ ਅਫ਼ਸਰਾਂ ਨਾਲ ਮੀਟਿੰਗਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਫੀਲਡ ਅਧਿਕਾਰੀਆਂ ਨੂੰ ਮੀਂਹ ਕਾਰਣ ਫਸਲਾਂ ਦੇ ਖਰਾਬੇ ਦੇ ਅਸਲ ਅੰਕੜੇ ਜਲਦ ਪੇਸ਼ ਕਰਨ ਦੇ ਹੁਕਮ
 
ਅੰਤਰਰਾਸ਼ਟਰੀ

ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੋਸ ਟੇਲਰ ਦਾ ਸਨਸਨੀਖੇਜ਼ ਖੁਲਾਸਾ

August 14, 2022 04:38 PM

*ਜ਼ੀਰੋ ਉਤੇ ਆਊਟ ਹੋਣ `ਤੇ ਟੀਮ ਮਾਲਕ ਨੇ ਥੱਪੜ ਮਾਰੇ


ਆਕਲੈਂਡ, 14 ਅਗਸਤ (ਪੋਸਟ ਬਿਊਰੋ)- ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰੋਸ ਟੇਲਰ ਨੇ ਆਪਣੀ ਜੀਵਨੀ ‘ਰੋਸ ਟੇਲਰ: ਬਲੈਕ ਐਂਡ ਵ੍ਹਾਈਟ' ਵਿੱਚ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਆਈ ਪੀ ਐਲ ਕ੍ਰਿਕਟ ਦੇ ਦੌਰਾਨ ਰਾਜਸਥਾਨ ਰਾਇਲਜ਼ ਵੱਲੋਂ ਖੇਡਦਿਆਂ ਇੱਕ ਵਾਰ ਜ਼ੀਰੋ ਉੱਤੇ ਆਊਟ ਹੋਣ ਉੱਤੇਟੀਮ ਮਾਲਕ ਨੇ ਉਸ ਨੂੰ ਥੱਪੜ ਮਾਰੇ ਸਨ। ਟੇਲਰ ਨੇ ਆਪਣੀ ਜੀਵਨੀ ਵਿੱਚ ਨਿਊਜ਼ੀਲੈਂਡ ਕ੍ਰਿਕਟ ਬੋਰਡ ਉੱਤੇ ਨਸਲਵਾਦ ਵਧਾਉਣ ਦਾ ਵੀ ਦੋਸ਼ ਲਾਇਆ।
ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਲਈ 16 ਸਾਲ ਖੇਡ ਚੁੱਕੇ ਟੇਲਰ ਨੇ ਆਪਣੀ ਜੀਵਨੀ ਵਿੱਚ ਲਿਖਿਆ ਹੈ ਕਿ ਕਿਵੇਂ ਲਾਕਰ ਰੂਮ ਵਿੱਚ ਉਸ ਨੂੰ ਨਸਲੀ ਟਿੱਪਣੀਆਂ ਝੱਲਣੀਆਂ ਪਈਆਂ ਸਨ। ਟੇਲਰ ਨੇ ਘਟਨਾਕ੍ਰਮ ਉੱਤੇ ਕਿਹਾ ਕਿ ਤੁਸੀਂ ਜਿਸ ਟੀਮ ਤੋਂ ਪੈਸੇ ਲੈਂਦੇ ਹੋ, ਉਸ ਸਮੇਂ ਇਹ ਸਾਬਤ ਕਰਨ ਲਈ ਬੇਤਾਬ ਰਹਿੰਦੇ ਹੋ ਕਿ ਤੁਸੀਂ ਉਸ ਦੇ ਯੋਗ ਹੋ। ਜਿਹੜੇ ਲੋਕ ਤੁਹਾਨੂੰ ਪੈਸਾ ਦਿੰਦੇ ਹਨ, ਉਹ ਤੁਹਾਡੇ ਤੋਂ ਬਹੁਤ ਆਸਾਂਰੱਖਦੇ ਹਨ। ਇਹ ਪੇਸ਼ੇਵਰ ਖੇਡ ਤੇ ਮਨੁੱਖੀ ਸੁਭਾਅ ਹੈ। ਆਰ ਸੀ ਬੀ ਨੇ ਮੇਰੇ ਉੱਤੇ ਜਿਹੜਾ ਭਰੋਸਾ ਕੀਤਾ ਸੀ, ਮੈਂ ਉਸ ਦਾ ਭੁਗਤਾਨ ਕੀਤਾ, ਪਰ ਜਦੋਂ ਤੁਸੀਂ ਕਿਸੇ ਨਵੀਂ ਟੀਮ ਵਿੱਚ ਜਾਉ ਤਾਂ ਤੁਹਾਨੂੰ ਉਹ ਸਮਰਥਨ ਨਹੀਂ ਮਿਲਦਾ। ਤੁਸੀਂ ਜਲਦੀ ਸੌਖਾ ਮਹਿਸੂਸ ਨਹੀਂ ਕਰਦੇ ਕਿਉਂਕਿ ਤੁਸੀ ਜਾਣਦੇ ਹੋ ਕਿ ਜੇ ਤੁਸੀਂ ਬਿਨਾਂ ਸਕੋਰ ਦੇ ਜਾਂ ਦੋ-ਤਿੰਨ ਮੈਚ ਖੇਡੇ ਤਾਂ ਠੰਢੇ ਬਸਤੇ ਵਿੱਚ ਆ ਜਾਂਦੇ ਹੋ।
ਟੇਲਰ ਨੇ ਆਪਣੀ ਜੀਵਨੀ ਵਿੱਚ ਮੋਹਾਲੀ ਦੇ ਮੈਦਾਨ ਉੱਤੇ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਹੋਣ ਵਾਲੇ ਮੈਚ ਦਾ ਜ਼ਿਕਰ ਕੀਤਾ ਹੈ,“2011 ਸੈਸ਼ਨ ਵਿੱਚ ਹੋਏ ਮੈਚ ਵਿੱਚ ਰਾਜਸਥਾਨ ਰਾਇਲਜ਼ ਟੀਮ ਨੇ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਸੀ। ਅਸੀਂ ਇਹ ਮੈਚ ਹਾਰ ਗਏ। ਮੈਂ ਜ਼ੀਰੋ ਉੱਤੇ ਆਊਟ ਹੋ ਗਿਆ। ਮੈਚਪਿੱਛੋਂ ਪੂਰੀ ਟੀਮ, ਸਹਿਯੋਗੀ ਸਟਾਫ ਤੇ ਮੈਨੇਜਮੈਂਟ ਹੋਟਲ ਦੀ ਸਭ ਤੋਂ ਉਪਰਲੀ ਮੰਜ਼ਿਲ ਉੱਤੇ ਬਾਰ ਵਿੱਚ ਸਨ। ਸ਼ੇਨ ਵਾਰੇਨ ਨਾਲ ਲਿਜ ਹਰਲੇ ਸੀ। ਰਾਇਲਜ਼ ਦੇ ਮਾਲਕਾਂ ਵਿੱਚੋਂ ਇੱਕ ਨੇ ਮੈਨੂੰ ਕਿਹਾ, ‘ਰੋਸ, ਅਸੀਂ ਤੁਹਾਨੂੰ ਜ਼ੀਰੋ ਉੱਤੇ ਆਊਟ ਹੋਣ ਲਈ ਇੱਕ ਮਿਲੀਅਨ ਡਾਲਰ ਦਾ ਭੁਗਤਾਨ ਕੀਤੈ?’ ਤੇ ਮੈਨੂੰ ਤਿੰਨ ਜਾ ਚਾਰ ਵਾਰ ਮੁੰਹ ਉੱਤੇ ਥੱਪੜ ਮਾਰੇ।”ਟੇਲਰ ਨੇ ਲਿਖਿਆ, ‘‘ਉਹ (ਫਰੈਂਚਾਈਜ਼ੀ ਮਾਲਕ) ਹੱਸ ਰਿਹਾ ਸੀ। ਉਸ ਨੇ ਥੱਪੜ ਜ਼ੋਰ ਨਾਲ ਨਹੀਂ ਮਾਰੇ, ਪਰ ਮੈਨੂੰ ਭਰੋਸਾ ਨਹੀਂ ਸੀ ਕਿ ਇਹ ਪੂਰੀ ਤਰ੍ਹਾਂ ਨਾਟਕੀ ਸੀ। ਮੈਂ ਉਸਹਾਲਾਤ ਵਿੱਚ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੁੰਦਾ ਸੀ, ਪਰ ਮੈਂ ਪੇਸ਼ੇਵਰ ਖੇਡ ਮਾਹੌਲ ਵਿੱਚ ਏਦਾਂ ਹੋਣ ਦੀ ਕਲਪਨਾ ਨਹੀਂ ਕਰ ਸਕਦਾ ਸੀ।” ਵਰਨਣ ਯੋਗ ਹੈ ਕਿ ਰੋਸ ਟੇਲਰ ਨੇ ਟੂਰਨਾਮੈਂਟ ਦੇ 2011 ਸੈਸ਼ਨ ਵਿੱਚ ਰਾਇਲਜ਼ ਦੀ ਕਪਤਾਨੀ ਕੀਤੀ ਸੀ। ਇਹ ਖੁਲਾਸਾ ਵਿਵਾਦ ਦਾ ਕਾਰਨ ਬਣ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਮਰਾਨ ਖਾਨ ਖਿਲਾਫ ਫਿਰ ਗੈਰ-ਜ਼ਮਾਨਤੀ ਵਾਰੰਟ ਜਾਰੀ, 18 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਈਯੂ ਨੇ ਉੱਚ ਜੋਖਮ ਵਾਲੇ ਤੀਜੇ ਦੇਸ਼ਾਂ ਦੀ ਸੂਚੀ ਤੋਂ ਪਾਕਿਸਤਾਨ ਨੂੰ ਹਟਾਇਆ ਪਾਕਿ ਵਿਚ ਮੁਫਤ ਆਟਾ ਵੰਡੇ ਜਾਣ ਸਮੇਂ ਧੱਕਾਮੁੱਕੀ ਵਿਚ 11 ਲੋਕਾਂ ਦੀ ਗਈ ਜਾਨ ‘ਪੁਤਿਨ ਨੇ ਜੰਗ ਵਿੱਚ ਸਭ ਕੁਝ ਗੁਆਇਆ, ਹੁਣ ਰੂਸ ਨਹੀਂ ਕਰ ਸਕਦਾ ਪ੍ਰਮਾਣੂ ਹਮਲਾ’: ਜੈਲੇਂਸਕੀ ਭਾਰਤੀ ਮੂਲ ਦੇ ਡੇਨੀਅਲ ਮੁਖੀ ਬਣੇ ਐਨਐਸਡਬਲਿਊ ਦੇ ਖਜ਼ਾਨਚੀ, ਭਗਵਤ ਗੀਤਾ ਦੀ ਸਹੁੰ ਚੁੱਕ ਕੇ ਰਚਿਆ ਇਤਿਹਾਸ ਮੱਕਾ ਜਾ ਰਹੀ ਬਸ ਪੁਲ ਨਾਲ ਟਕਰਾਈ, 20 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ ਸ਼੍ਰੀਲੰਕਾ ਆਪਣੇ ਆਰਥਿਕ ਸੰਕਟ 'ਤੇ ਕਾਬੂ ਪਾਉਣ ਲਈ ਭਾਰਤ ਤੋਂ ਲਵੇਗਾ ਕਰਜ਼ਾ ਖਾਣੇ ਤੋਂ ਬਾਅਦ ਹੁਣ ਦਵਾਈਆਂ ਦੀ ਕਮੀ ਝੱਲ ਰਿਹਾ ਪਾਕਿ, ਲੋਕ ਨਕਲੀ ਦਵਾਈਆਂ ਖਾਣ ਲਈ ਮਜਬੂਰ ਹਮਜ਼ਾ ਯੂਸਫ਼ ਸਕਾਟਲੈਂਡ ਦੀ ਕਮਾਨ ਸੰਭਾਲਣ ਵਾਲਾ ਪਹਿਲਾ ਮੁਸਲਮਾਨ ਬਣਿਆ ਫਰਾਂਸ ਵਿੱਚ ਪੈਨਸ਼ਨ ਸੁਧਾਰਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ, ਕੀਤੀਆਂ ਰੇਲ ਪਟੜੀਆਂ ਜਾਮ