Welcome to Canadian Punjabi Post
Follow us on

03

July 2025
 
ਨਜਰਰੀਆ

ਤਰ੍ਹਾਂ ਤਰ੍ਹਾਂ ਦੇ ਭੂਤ

August 09, 2022 05:28 PM

-ਕਨ੍ਹਈਆ ਲਾਲ ਕਪੂਰ
ਮੇਰੇ ਲਈ ਇਹ ਇੱਕ ਬਿਲਕੁਲ ਨਵਾਂ ਤਜਰਬਾ ਸੀ। ਡੇਰੇ ਦਾ ਮਾਲਕ ਬਾਬਾ ਭੂਤਨਾਥ ਬੜੇ ਖੌਫਨਾਕ, ਡੀਲ-ਡੌਲ ਦਾ ਆਦਮੀ ਸੀ। ਉਸ ਨੇ ਲੰਬੀਆਂ-ਲੰਬੀਆਂ ਜਟਾਵਾਂ ਰੱਖੀਆਂ ਹੋਈਆਂ ਸਨ। ਦਾੜ੍ਹੀ ਕਾਫੀ ਸੰਘਣੀ ਅਤੇ ਲੰਬੀ-ਚੌੜੀ ਸੀ। ਹੱਥਾਂ ਵਿੱਚ ਚਿਮਟਾ ਸੀ, ਜਿਸ ਨਾਲ ਜ਼ੋਰ-ਜ਼ੋਰ ਨਾਲ ਉਨ੍ਹਾਂ ਲੋਕਾਂ ਨੂੰ ਕੁੱਟਦਾ ਸੀ, ਜਿਨ੍ਹਾਂ ਉੱਤੇ ਭੂਤ-ਚੁੜੇਲ ਦਾ ਪਰਛਾਵਾਂ ਸੀ।ਉਸ ਨੇ ਇੱਕ ਦੁਬਲੇ-ਪਤਲੇ ਨੌਜਵਾਨ ਨੂੰ ਚਿਮਟੇ ਨਾਲ ਕੁੱਟਦੇ ਹੋਏ ਪੁੱਛਿਆ, ‘‘ਸੱਚ ਦੱਸ, ਤੂੰ ਕੌਣ ਹੈਂ?”
ਉਸ ਨੇ ਜਵਾਬ ਦਿੱਤਾ,‘‘ਮੈਂ ਰੁਸਤਮ ਪਹਿਲਵਾਨ ਹਾਂ।”
ਭੂਤਨਾਥ ਨੇ ਬੜੇ ਜ਼ੋਰ ਨਾਲ ਉਸ ਦੀ ਗੱਲ੍ਹ ਉੱਤੇ ਥੱਪੜ ਮਾਰਦੇ ਹੋਏ ਕਿਹਾ, ‘‘ਵੱਡਾ ਰੁਸਤਮ ਪਹਿਲਵਾਨ। ਭੱਜ ਜਾ, ਨਹੀਂ ਤਾਂ ਮਾਰ-ਮਾਰ ਭੜਥਾ ਬਣਾ ਦਿਆਂਗਾ।”
ਨੌਜਵਾਨ ਨੇ ਸਹਿਮ ਕੇ ਕਿਹਾ, ‘‘ਮਾਰੋ ਨਾ! ਚਲਾ ਜਾਂਦਾ ਹਾਂ।” ਭੂਤਨਾਥ ਨੇ ਚੀਕ ਕੇ ਦੁਹਰਾਇਆ, ‘‘ਜਾਹ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।”
ਨੌਜਵਾਨ ਲੜਖੜਾ ਕੇ ਜ਼ਮੀਨ ਉੱਤੇ ਡਿੱਗ ਗਿਆ। ਬਾਬੇ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਕਿਹਾ, ‘‘ਤੁਸੀਂ ਇਸ ਨੂੰ ਘਰ ਲਿਜਾ ਸਕਦੇ ਹੋ। ਇਸ ਨੂੰ ਕਦੇ ਰੁਸਤਮ ਪਹਿਲਵਾਨ ਦਾ ਭੂਤ ਤੰਗ ਨਹੀਂ ਕਰੇਗਾ।”
ਇਸ ਤੋਂ ਬਾਅਦ ਇੱਕ ਅੱਧਖੜ ਉਮਰ ਦੀ ਔਰਤ ਉਥੇ ਲਿਆਂਦੀ ਗਈ। ਉਹ ਚੀਕਦੀ-ਚੀਕਦੀ ਆਈ। ਬਾਬਾ ਨੂੰ ਦੇਖ ਕੇ ਹੋਰ ਸ਼ੋਰ ਮਚਾਉਣ ਲੱਗੀ। ਉਸ ਨੇ ਉਸ ਦੀ ਪਿੱਠ ਉੱਤੇ ਜ਼ੋਰ ਨਾਲ ਚਿਮਟਾ ਮਾਰਿਆ। ਫਿਰ ਉਸ ਨੇ ਵਾਲਾਂ ਤੋਂ ਫੜ ਕੇ ਉਸ ਨੂੰ ਜ਼ਮੀਨ ਉੱਤੇ ਘਸੀਟਿਆ।ਇਸ ਤੋਂ ਬਾਅਦ ਉਸ ਉੱਤੇ ਥੱਪੜ ਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ ਤੇ ਝਿੜਕਣ ਵਾਲੀ ਆਵਾਜ਼ ਵਿੱਚ ਪੁੱਛਿਆ, ‘‘ਦੱਸ ਤੂੰ ਕੌਣ ਏਂ ਅਤੇ ਇਸ ਔਰਤ ਨੂੰ ਕਿਉਂ ਤੰਗ ਕਰਦੀ ਏਂ?”
‘‘ਮੈਂ ਇਸ ਦੀ ਮਰੀ ਹੋਈ ਸੱਸ ਹਾਂ। ਇਸ ਨੇ ਮੈਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਮਾਰ ਦਿੱਤਾ ਸੀ। ਮੈਂ ਇਸ ਤੋਂ ਬਦਲਾ ਲੈ ਰਹੀ ਹਾਂ।”
‘‘ਤੂੰ ਕਾਫੀ ਬਦਲਾ ਲੈ ਲਿਆ। ਚਲੀ ਜਾਹ।”
‘‘ਮੈਂ ਨਹੀਂ ਜਾਵਾਂਗੀ।”
‘‘ਤੂੰ ਨਹੀਂ ਜਾਏਂਗੀ? ਤੇਰੀ ਇਹ ਜੁਰਅਤ? ਤੈਨੂੰ ਸ਼ਾਇਦ ਪਤਾ ਨਹੀਂ ਕਿ ਮੈਂ ਕੌਣ ਹਾਂ।” ਇਹ ਕਹਿਣ ਪਿੱਛੋਂ ਬਾਬਾ ਨੇ ਉਸ ਨੂੰ ਬੇਤਹਾਸ਼ਾ ਚਿਮਟੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਉਸ ਨੂੰ 15-20 ਚਿਮਟੇ ਪਏ ਤਾਂ ਉਸ ਨੇ ਗਿੜਗਿੜਾ ਕੇ ਕਿਹਾ, ‘‘ਬੱਸ, ਹੋਰ ਨਾ ਮਾਰੋ। ਮੈਂ ਚਲੀ ਜਾਂਦੀ ਹਾਂ।”
***
ਬਾਬਾ ਭੂਤਨਾਥ ਦਾ ਇਹ ਚਮਤਕਾਰ ਦੇਖ ਕੇ ਮੈਨੂੰ ਖਿਆਲ ਆਇਆ ਕਿ ਇਹ ਬੜੇ ਕੰਮ ਦਾ ਆਦਮੀ ਹੈ। ਰੋਜ਼ ਕਈ ਲੋਕਾਂ ਨੂੰ ਭੂਤਾਂ ਤੋਂ ਮੁਕਤੀ ਦਿਵਾਉਂਦੇ ਹਨ, ਕਿਉਂ ਨਾ ਇਨ੍ਹਾਂ ਕੋਲ ਆਪਣੇ ਉਨ੍ਹਾਂ ਦੋਸਤਾਂ ਨੂੰ ਲਿਆਂਦਾ ਜਾਵੇ, ਜਿਨ੍ਹਾਂ ਦੇ ਸਿਰ ਉੱਤੇ ਤਰ੍ਹਾਂ ਤਰ੍ਹਾਂ ਦੇ ਭੂਤ ਸਵਾਰ ਹਨ। ਕੋਈ ਆਪਣੇ ਆਪ ਨੂੰ ਇਕਬਾਲ ਤੇ ਨਿਰਾਲਾ ਤੋਂ ਬਾਅਦ ਸਭ ਤੋਂ ਵੱਡਾ ਸ਼ਾਇਰ ਸਮਝਦਾ ਹੈ ਅਤੇ ਕੋਈ ਮਹਿਸੂਸ ਕਰਦਾ ਹੈ ਕਿ ਉਹ ਇੰਨਾ ਵੱਡਾ ਸਿਆਸਤਦਾਨ ਹੈ, ਜਿੰਨੇ ਵੱਡੇ ਜਵਾਹਰ ਲਾਲ ਨਹਿਰੂ, ਲਾਜਪਤ ਰਾਏ ਅਤੇ ਲਾਲ ਬਹਾਦਰ ਸ਼ਾਸਤਰੀ ਸਨ ਅਤੇ ਕੋਈ ਇਸ ਭਰਮ ਦਾ ਸ਼ਿਕਾਰ ਹੈ ਕਿ ਉਹ ਜਨਮਜਾਤ ਪ੍ਰੇਮੀ ਹੈ ਅਤੇ ਇਸ ਕਾਰਨ ਉਸ ਨੂੰ ਹਰ ਸੰੁਦਰ ਮਹਿਲਾ ਨਾਲ ਪ੍ਰੇਮ ਹੋ ਜਾਂਦਾ ਹੈ।
ਕਲਪਨਾ ਵਿੱਚ ਮੈਂ ਉਨ੍ਹਾਂ ਨੂੰ ਬਾਬਾ ਭੂਤਨਾਥ ਦੇ ਹੱਥੋਂ ਕੁੱਟਦੇ ਅਤੇ ਤੌਬਾ ਕਰਦੇ ਦੇਖਿਆ। ਮਿਸਾਲ ਵਜੋਂ ਬਾਬਾ ਨੇ ਮੇਰੇ ਇੱਕ ਮਿੱਤਰ ਨੂੰ ਜ਼ੋਰ ਨਾਲ ਚਿਮਟਾ ਮਾਰਦੇ ਹੋਏ ਪੁੱਛਿਆ, ‘‘ਸੱਚ ਦੱਸ! ਤੂੰ ਕੌਣ ਹੋ?”
ਜਵਾਬ ਮਿਲਿਆ, ‘‘ਮੈਂ ਮਜਨੂੰ ਹਾਂ।”
‘‘ਮਜਨੂੰ ਹੈਂ ਤਾਂ ਬਖਦ (ਅਰਬ ਦਾ ਦਰਮਿਆਨਾ ਹਿੱਸਾ) ਵਿੱਚ ਜਾਹ, ਜਿੱਥੋਂ ਦੇ ਤੂੰ ਰਹਿਣ ਵਾਲਾ ਹੈ।”
‘‘ਨਹੀਂ, ਮੈਂ ਕਿਸੇ ਅਰਬੀ ਲੈਲਾ ਨਾਲ ਨਹੀਂ, ਭਾਰਤੀ ਲੈਲਾ ਨਾਲ ਪ੍ਰੇਮ ਕਰਨਾ ਚਾਹੁੰਦਾ ਹਾਂ।”
‘‘ਤੇਰੇ ਪ੍ਰੇਮ ਦਾ ਭੂਤ ਤੁਹਾਡੇ ਸਿਰ ਤੋਂ ਉਤਾਰਦਾ ਹਾਂ।”
ਬਾਬਾ ਨੇ ਜਦੋਂ ਉਸ ਨੂੰ ਚਿਮਟਿਆਂ ਨਾਲ ਕੁੱਟਿਆ, ਜਿੱਦਾਂ ਰੂੰ ਕੁੱਟਦੇ ਹਨ ਤਾਂ ਉਸ ਨੇ ਭਵਿੱਖ ਵਿੱਚ ਪ੍ਰੇਮ ਕਰਨ ਤੋਂ ਤੌਬਾ ਕਰ ਲਈ।
ਇਸੇ ਤਰ੍ਹਾਂ ਬਾਬਾ ਨੇ ਮੇਰੇ ਇੱਕ ਹੋਰ ਮਿੱਤਰ ਨੂੰ ਪੁੱਛਿਆ, ‘‘ਤੁਹਾਨੂੰ ਕੀ ਹੋ ਗਿਆ ਹੈ?”
ਜਵਾਬ ਮਿਲਿਆ, ‘‘ਮੇਰੇ ਵਿੱਚ ਮੁਨਸ਼ੀ ਪ੍ਰੇਮ ਚੰਦ ਦੀ ਆਤਮਾ ਆ ਗਈ ਹੈ। ਮੈਂ ਸੋਚਦਾ ਹਾਂ ਕਿ ਮੈਂ ਉਨ੍ਹਾਂ ਤੋਂ ਵੀ ਵੱਡਾ ਕਹਾਣੀਕਾਰ ਹਾਂ। ਮੈਂ ਆਪਣੇ ਕਈ ਜਾਣ-ਪਛਾਣ ਵਾਲਿਆਂ ਨੂੰ ਆਪਣੀਆਂ ਕਹਾਣੀਆਂ ਸੁਣਾ-ਸੁਣਾ ਕੇ ਇੰਨਾ ਤੰਗ ਕੀਤਾ ਹੈ ਕਿ ਉਹ ਮੈਨੂੰ ਦੇਖਦੇ ਹੀ ਸਰਪਟ ਦੌੜ ਜਾਂਦੇ ਹਨ।”ਬਾਬਾ ਭੂਤਨਾਥ ਨੇ ਉਸ ਨੂੰ ਵੀਹ ਚਿਮਟੇ ਮਾਰੇ ਅਤੇ ਹਰ ਚਿਮਟੇ ਦੇ ਨਾਲ ਇਹ ਸ਼ਬਦ ਦੁਹਰਾਏ, ‘‘ਆਦਮੀ ਬਣ ਜਾ! ਨਹੀਂ ਤਾਂ ਤੇਰੀ ਜਾਨ ਦੀ ਖੈਰ ਨਹੀਂ।”
ਆਖਰੀ ਚਿਮਟਾ ਪੈਣ ਪਿੱਛੋਂ ਉਸ ਨੇ ਸਵੀਕਾਰ ਕਰ ਲਿਆ ਕਿ ‘‘ਮੈਂ ਬੋਗਸ (ਨਕਲੀ) ਕਹਾਣੀਕਾਰ ਹਾਂ ਅਤੇ ਅੱਜ ਤੋਂ ਕਹਾਣੀ ਲਿਖਣ ਤੋਂ ਤੌਬਾ ਕਰਦਾ ਹਾਂ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ