Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਤੇਲ ਭੰਡਾਰ ਕੇਂਦਰ ਵਿੱਚ ਅੱਗ, ਇੱਕ ਮੌਤ, 17 ਲਾਪਤਾ, 121 ਜ਼ਖ਼ਮੀ

August 08, 2022 05:15 PM

ਹਵਾਨਾ, 8 ਅਗਸਤ (ਪੋਸਟ ਬਿਊਰੋ)- ਕਿਊਬਾ ਦੇ ਸ਼ਹਿਰ ਮੁਟੰਜਸ ਦੇ ਤੇਲ ਸਟੋਰੇਜ ਕੇਂਦਰ ਉੱਤੇ ਬਿਜਲੀ ਡਿੱਗਣ ਤੋਂ ਬਾਅਦ ਅੱਗ ਲੱਗਣ ਨਾਲ ਚਾਰ ਧਮਾਕੇ ਹੋਏ, ਜਿਸ ਵਿੱਚ 121 ਲੋਕ ਜ਼ਖ਼ਮੀ ਹੋ ਗਏ ਤੇ 17 ਫ਼ਾਇਰਫ਼ਾਈਟਰ ਲਾਪਤਾ ਹੋ ਗਏ। ਕਿਊਬਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਉੱਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ।
ਊਰਜਾ ਅਤੇ ਖਾਣਾਂ ਮੰਤਾਰਲੇ ਨੇ ਟਵੀਟ ਕੀਤਾ ਕਿ ਫ਼ਾਇਰਮੈਨ ਤੇ ਹੋਰ ਅਧਿਕਾਰੀ ਕੱਲ੍ਹ ਮਟੇਜਸ ਤੇਲ ਸਟੋਰੇਜ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਡੁਬਰੋਕ ਖੇਤਰ ਤੋਂ ਲੱਗਭਗ 800 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।ਕਿਊਬਾ ਸਰਕਾਰ ਦੇ ਅਨੁਸਾਰ ਉਸ ਨੇ ਤੇਲ ਖੇਤਰ ਦਾ ਅਨੁਭਵ ਰੱਖਣ ਵਾਲੇ ‘ਦੋਸਤਾਨਾ ਦੇਸ਼ਾਂ’ ਦੇ ਅੰਤਰਰਾਸ਼ਟਰੀ ਮਾਹਰਾਂ ਕੋਲੋਂ ਮਦਦ ਮੰਗੀ ਸੀ। ਉਪ ਵਿਦੇਸ਼ ਮੰਤਰੀ ਕਾਰਲੋਸ ਫਰਨਾਂਡੇਜ਼ ਡੀ ਕੋਸੀਓ ਨੇ ਕਿਹਾ ਕਿ ਬਾਈਡੇਨ ਸਰਕਾਰ ਨੇ ਅੱਗ ਬੁਝਾਉਣ ਲਈ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਉਚਿਤ ਤਾਲਮੇਲ ਨਾਲ ਜੁੜੀ ਤਜਵੀਜ਼ ਮਾਹਰਾਂ ਦੇ ਹੱਥ ਹੈ। ਕੁਝ ਮਿੰਟਾਂ ਬਾਅਦ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਮੈਕਸੀਕੋ, ਵੈਨੇਜ਼ੁਏਲਾ, ਰੂਸ, ਨਿਕਾਰਾਗੁਆ, ਅਰਜਨਟੀਨਾ ਅਤੇ ਚਿੱਲੀ ਦੀ ਮਦਦ ਦੀ ਪੇਸ਼ਕਸ਼ ਲਈ ਧੰਨਵਾਦ ਕੀਤਾ ਹੈ।ਅਧਿਕਾਰਤ ‘ਕਿਊਬਨ ਨਿਊਜ਼ ਏਜੰਸੀ' ਅਨੁਸਾਰ ਇੱਕ ਤੇਲ ਟੈਂਕ ਉੱਤੇਬਿਜਲੀ ਡਿੱਗਣ ਨਾਲ ਇੱਕ ਸਟੋਰੇਜ ਸੈਂਟਰ ਵਿੱਚ ਅੱਗ ਲੱਗ ਗਈ ਤੇ ਹੋਰ ਟੈਕਾਂ ਵਿੱਚ ਫ਼ੈਲ ਗਈ। ਜਦੋਂ ਫੌਜੀ ਹੈਲੀਕਾਪਟਰਾਂ ਨੇ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਤਾਂ ਕਾਲੇ ਧੂੰਏਂ ਦਾ ਇੱਕ ਸੰਘਣਾ ਗੁਬਾਰ ਉਠਿਆ ਅਤੇ ਸੌ ਕਿਲੋਮੀਟਰ ਦੇ ਘੇਰੇ ਵਿੱਚ ਫੈਲ ਗਿਆ। ਕਿਊਬਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿਜ਼ਖਮੀ ਹੋਏ 121 ਲੋਕਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਪੈ੍ਰਜ਼ੀਡੈਂਸੀ ਆਫ਼ ਰਿਪਬਲਿਕ ਨੇ ਕਿਹਾ ਕਿ 17 ਲਾਪਤਾ ਫ਼ਾਇਰਫ਼ਾਈਟਰ ਸਨ ਜੋ ਅੱਗ ਦੇ ਫ਼ੈਲਣ ਨੂੰ ਰੋਕਣ ਲਈ ਨਜ਼ਦੀਕੀ ਖੇਤਰ ਵਿੱਚ ਸਨ। ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ