Welcome to Canadian Punjabi Post
Follow us on

11

August 2022
ਖੇਡਾਂ

ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ

August 04, 2022 11:24 PM

* ਗੁਰਦੀਪ ਸਿੰਘ, ਤੇਜਸਵਿਨ ਸ਼ੰਕਰ, ਸੌਰਭ ਘੋਸ਼ਾਲ ਨੇ ਕਾਂਸੀ ਤਮਗੇ ਜਿੱਤੇ


ਬਰਮਿੰਘਮ, 4 ਅਗਸਤ, (ਪੋਸਟ ਬਿਊਰੋ)- ਭਾਰਤ ਦੇ ਮੁਰਲੀ ਸ਼੍ਰੀਸ਼ੰਕਰ ਨੇ ਕਾਮਨਵੈੱਲਥ ਖੇਡਾਂ ਦੇ ਐਥਲੈਟਿਕਸਵਿੱਚ ਅੱਜ ਲੌਂਗ ਜੰਪ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।ਉਹਕਾਮਨਵੈੱਲਥ ਖੇਡਾਂ ਦੇ ਪੁਰਸ਼ ਲੌਂਗ ਜੰਪ ਮੁਕਾਬਲੇ ਵਿੱਚ ਤਮਗਾ ਜਿੱਤਣ ਵਾਲਾ ਪਹਿਲੇ ਭਾਰਤੀ ਖਿਡਾਰੀ ਹੈ।
ਤਮਗੇ ਦੇ ਤਕੜੇ ਦਾਅਵੇਦਾਰ ਮੁਰਲੀ ਸ਼੍ਰੀਸ਼ੰਕਰ ਨੇ 5ਵੀਂ ਕੋਸ਼ਿਸ਼ ਵਿੱਚ 8.08 ਮੀਟਰ ਦੂਰੀ ਨਾਲ ਚਾਂਦੀ ਤਮਗਾ ਜਿੱਤ ਲਿਆ। ਸੋਨ ਤਮਗਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨੇਰਨ ਨੇ ਵੀ 8.08 ਮੀਟਰ ਦਾ ਸਰਵਸ੍ਰੇਸ਼ਟ ਯਤਨ ਹੀ ਕੀਤਾ ਹੈ। ਉਸ ਦਾ ਦੂਸਰਾ ਸਰਵਸ੍ਰੇਸ਼ਟ ਯਤਨ 7.98 ਮੀਟਰ ਸੀ, ਜੋ ਮੁਰਲੀ ਸ਼੍ਰੀਸ਼ੰਕਰ ਦੇ 7.84 ਮੀਟਰ ਵਾਲੇ ਦੂਸਰੇ ਸਰਵਸ੍ਰੇਸ਼ਟ ਯਤਨ ਤੋਂ ਬਿਹਤਰ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਤੂ ਐਲਾਨ ਕੀਤਾ ਗਿਆ।ਸ੍ਰੀਸ਼ੰਕਰ ਦੀ ਕੋਸ਼ਿਸ਼ ਦੇ ਸਮੇਂ ਹਵਾ ਦੀ ਰਫ਼ਤਾਰ ਪਲੱਸ 1.5 ਮੀਟਰ ਪ੍ਰਤੀ ਸੈਕਿੰਡ ਸੀ, ਜਦਕਿ ਨੇਰਨ ਦੀ ਕੋਸ਼ਿਸ਼ ਸਮੇਂ ਮਾਈਨਸ 0.1 ਮੀਟਰ ਪ੍ਰਤੀ ਸੈਕਿੰਡ ਸੀ। ਦੱਖਣੀ ਅਫਰੀਕਾ ਦੇ ਯੋਵਾਨ ਵਾਨ ਵੁਰੇਨ ਨੇ 8.06 ਮੀਟਰ ਨਾਲ ਕਾਂਸੀ ਤਮਗਾ ਜਿੱਤਿਆ ਹੈ।
ਪੰਜਾਬ ਦੇ ਗੁਰਦੀਪ ਸਿੰਘ ਨੇ ਕਾਮਨਵੈੱਲਥਖੇਡਾਂ ਦੇ ਵੇਟਲਿਫਟਿੰਗ ਵਿੱਚ 109+ ਕਿੱਲੋਗ੍ਰਾਮ ਦਾ ਕਾਂਸੀ ਤਮਗਾ ਜਿੱਤਿਆ ਹੈ। 26 ਸਾਲਾ ਗੁਰਦੀਪ ਸਿੰਘ ਨੇ ਸਨੈਚ ਵਿੱਚ 167 ਅਤੇ ਕਲੀਨ ਐਂਡ ਜਰਕ ਵਿੱਚ 223 ਕਿੱਲੋ ਸਮੇਤ ਕੁੱਲ 390 ਕਿੱਲੋ ਭਾਰ ਚੁੱਕਿਆ। ਪਾਕਿਸਤਾਨ ਦੇ ਮੁਹੰਮਦ ਨੂਹ ਬੱਟ ਨੇ 405 ਕਿੱਲੋਗ੍ਰਾਮ ਭਾਰ ਚੁੱਕ ਕੇ ਇਨ੍ਹਾਂ ਖੇਡਾਂ ਦੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਜਿੱਤ ਲਿਆ ਹੈ।
ਭਾਰਤ ਦੇ ਤੇਜਸਵਿਨ ਸ਼ੰਕਰ ਨੇ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।ਨੈਸ਼ਨਲ ਰਿਕਾਰਡ ਵਾਲੇ ਸ਼ੰਕਰ ਨੇ 2.22 ਮੀਟਰ ਦੀ ਛਾਲ ਮਾਰੀ। ਉਸ ਨੂੰ ਟੀਮ ਵਿੱਚ ਨਹੀਂ ਸੀ ਰੱਖਿਆ ਗਿਆ ਤੇ ਦਿੱਲੀ ਹਾਈ ਕੋਰਟ ਦੇ ਹੁਕਮ ਉੱਤੇ ਟੀਮ ਵਿੱਚ ਬਦਲਵੇਂ ਖਿਡਾਰੀ ਵਜੋਂ ਲਿਆ ਸੀ।23 ਸਾਲਾ ਸ਼ੰਕਰ ਦਾ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2.27 ਅਤੇ ਸਰਵਸ੍ਰੇਸ਼ਠ ਨਿੱਜੀ ਪ੍ਰਦਰਸ਼ਨ 2.29 ਮੀਟਰ ਹੈ।ਏਸੇ ਤਰ੍ਹਾਂ ਭਾਰਤ ਦੇ ਸੌਰਭ ਘੋਸ਼ਾਲ ਨੇ ਪੁਰਸ਼ ਸਿੰਗਲਜ਼ ਸਕੁਐਸ਼ ਦੇ ਇਕਪਾਸੜ ਮੁਕਾਬਲੇ ਵਿੱਚ ਇੰਗਲੈਂਡ ਦੇ ਜੇਮਸ ਵਿਲਸਟ੍ਰਾਪ ਨੂੰ ਸਿੱਧੇ ਸੈੱਟਾਂ ਵਿੱਚ 3-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ। ਦੁਨੀਆ ਦੇ 15ਵੇਂ ਨੰਬਰ ਖਿਡਾਰੀ ਘੋਸ਼ਾਲ ਨੇ ਮੇਜ਼ਬਾਨ ਦੇਸ਼ ਦੇ ਦੁਨੀਆਦੇ 24ਵੇਂ ਨੰਬਰ ਦੇ ਖਿਡਾਰੀ ਨੂੰ 11-6, 11-1, 11-4 ਨਾਲ ਆਸਾਨੀ ਨਾਲ ਹਰਾ ਦਿੱਤਾ।ਇਨ੍ਹਾਂ ਖੇਡਾਂ ਵਿੱਚ ਸਕੁਐਸ਼ ਸਿੰਗਲਜ਼ ਪ੍ਰਤੀਯੋਗਿਤਾ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਘੋਸ਼ਾਲ 2018 ਵਿੱਚ ਗੋਲਡ ਕੋਸਟ ਕਾਮਨਵੈੱਲਥ ਖੇਡਾਂ ਵਿੱਚ ਦੀਪਿਕਾ ਪੱਲੀਕਲ ਦੇ ਨਾਲ ਮਿਕਸਡ ਡਬਲਜ਼ ਦਾ ਚਾਂਦੀ ਤਮਗਾ ਜਿੱਤ ਚੁੱਕਾ ਸੀ।

Have something to say? Post your comment
ਹੋਰ ਖੇਡਾਂ ਖ਼ਬਰਾਂ
ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਭਾਰਤ ਦੇ ‘ਗੋਲਡਨ ਬੁਆਏ’ ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸਿ਼ਪ ਦਾ ਚਾਂਦੀ ਤਗਮਾ ਜਿੱਤਿਆ ਪੀਵੀ ਸਿੰਧੂ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਸਿੰਗਾਪੁਰ ਓਪਨ ਦਾ ਖ਼ਿਤਾਬ ਜਿੱਤਿਆ ਰਿਬਾਕਿਨਾ ਵਿੰਬਲਡਨ ਚੈਂਪੀਅਨ ਬਣੀ ਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਈਂਮਡ ਦੀ ਕਾਰ ਹਾਦਸੇ ਵਿਚ ਮੌਤ ਤੀਰਅੰਦਾਜ਼ੀ ਵਿਸ਼ਵ ਕੱਪ: ਰਾਏ ਤੇ ਰਿਧੀ ਨੇ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ