Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਨੀਦਰਲੈਂਡ ਵਿੱਚ ਇੱਕ ਕਿਸਾਨ ਦਾ ਸਾਥ ਦੇਣ ਲਈ ਟਰੈਕਟਰ ਲੈ ਕੇ ਹਜ਼ਾਰਾਂ ਕਿਸਾਨ ਜਾ ਪੁੱਜੇ

June 24, 2022 05:44 PM

ਹੇਗ, 24 ਜੂਨ (ਪੋਸਟ ਬਿਊਰੋ)- ਨੀਦਰਲੈਂਡ ਵਿੱਚ ਹਜ਼ਾਰਾਂ ਕਿਸਾਨ ਨਾਈਟ੍ਰੋਜਨ ਆਕਸਾਈਡ ਅਤੇ ਅਮੋਨੀਆ ਦੇ ਨਿਕਾਸ ਨੂੰ ਰੋਕਣ ਲਈ ਡੱਚ ਸਰਕਾਰ ਦੀਆਂ ਯੋਜਨਾਵਾਂ ਦਾ ਵਿਰੋਧ ਕਰਨ ਲਈ ਇਕੱਠੇ ਹੋਏ। ਉਹ ਆਪਣੇ ਟਰੈਕਟਰਾਂ ਨੂੰ ਪੂਰੇ ਨੀਦਰਲੈਂਡ ਵਿੱਚ ਚਲਾ ਰਹੇ ਹਨ ਅਤੇ ਮੁੱਖ ਹਾਈਵੇਅ ਉੱਤੇ ਆਵਾਜਾਈ ਨੂੰ ਰੋਕ ਰਹੇ ਹਨ। ਇਹ ਵਿਰੋਧ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤਾ ਗਿਆ, ਜਦੋਂ ਸਰਕਾਰ ਨੇ ਨਿਕਾਸ ਨੂੰ ਘਟਾਉਣ ਲਈ ਦੇਸ਼ ਵਿਆਪੀ ਟੀਚਿਆਂ ਨੂੰ ਪ੍ਰਕਾਸ਼ਤ ਕੀਤਾ ਸੀ। ਸਰਕਾਰ ਦੇ ਫ਼ੈਸਲੇ ਨੇ ਉਨ੍ਹਾਂ ਕਿਸਾਨਾਂ ਦੇ ਗੁੱਸੇ ਨੂੰ ਭੜਕਾਇਆ ਜੋ ਇਸ ਉਤੇ ਆਪਣੀ ਰੋਜ਼ੀ ਦਾ ਦਾਅਵਾ ਕਰਦੇ ਹਨ ਅਤੇ ਹਜ਼ਾਰਾਂ ਲੋਕ ਖੇਤੀ ਸੇਵਾ ਉਦਯੋਗ ਵਿੱਚ ਕੰਮ ਕਰਦੇ ਹਨ।
ਸਟ੍ਰੋ ਨਾਮ ਦੇ ਪਿੰਡ ਦਾ ਇੱਕ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸ ਨੂੰ ਆਸ ਹੈ ਕਿ ਹਜ਼ਾਰਾਂ ਕਿਸਾਨ ਉਸ ਨਾਲ ਜੁੜਨਗੇ। ਸਰਕਾਰ ਨੇ ਇਸ ਨੂੰ ਅਟੱਲ ਪਰਿਵਰਤਨ ਕਹਿੰਦੇ ਹੋਏ ਸੁਰੱਖਿਅਤ ਕੁਦਰਤੀ ਖੇਤਰਾਂ ਨੇੜੇ ਬਹੁਤ ਸਾਰੀਆਂ ਥਾਵਾਂ ਉੱਤੇ 70 ਫ਼ੀਸਦੀ ਤਕ ਅਤੇ ਹੋਰ ਥਾਵਾਂ ਉੱਤੇ 95 ਫ਼ੀਸਦੀ ਤਕ ਦੀ ਕਟੌਤੀ ਲਾਜ਼ਮੀ ਕੀਤੀ ਹੈ। ਹਾਲ ਹੀ ਦੇ ਸਾਲਾਂ ਵਿੱਚ ਅਦਾਲਤਾਂ ਵੱਲੋਂ ਬੁਨਿਆਦੀ ਢਾਂਚੇ ਅਤੇ ਹਾਊਸਿੰਗ ਪ੍ਰੋਜੈਕਟਰਾਂ ਲਈ ਪਰਮਿਟਾਂ ਨੂੰ ਰੋਕਣਾ ਸ਼ੁਰੂ ਕਰਨ ਤੋਂ ਬਾਅਦ ਸਰਕਾਰ ਕਾਰਵਾਈ ਲਈ ਮਜ਼ਬੂਰ ਹੋਈ ਹੈ ਕਿਉਂਕਿ ਦੇਸ਼ ਆਪਣੇ ਨਿਕਾਸੀ ਟੀਚੇਗੁਆ ਰਿਹਾ ਸੀ। ਦੁਪਹਿਰ ਤਕ ਬਹੁਤ ਸਾਰੇ ਪ੍ਰਦਰਸ਼ਨਕਾਰੀ ਕਿਸਾਨ ਰਾਜਧਾਨੀ ਐਮਸਟਰਡਮ ਤੋਂ ਲੱਗਭਗ 70ਕਿਮੀ ਪੂਰਬ ਵਿੱਚ, ਸਟ੍ਰੋ ਦੇ ਛੋਟੇ ਖੇਤੀਬਾੜੀ ਪਿੰਡ ਵਿੱਚ ਇੱਕ ਹਰੇ ਖੇਤ ਵਿੱਚ ਪਹੁੰਚ ਗਏ, ਜਿੱਥੇ ਭੀੜ ਨੂੰ ਸੰਬੋਧਨ ਕਰਨ ਲਈ ਸਪੀਕਰਾਂ ਲਈ ਇੱਕ ਮੰਚ ਬਣਾਇਆ ਗਿਆ ਸੀ ਅਤੇ ਸੰਗੀਤ ਵੱਜ ਰਿਹਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ