Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਦੁਨੀਆਂ ਕੋਲ ਸਿਰਫ਼ 70 ਦਿਨਾਂ ਜੋਗੀ ਕਣਕ ਬਚੀ, ਰੋਟੀ ਨੂੰ ਤਰਸੇਗਾ ਯੂਰਪ!

May 24, 2022 05:10 PM

ਵਾਸ਼ਿੰਗਟਨ, 24 ਮਈ (ਪੋਸਟ ਬਿਊਰੋ)- ਯੂਰਪ ਦੀ ‘ਰੋਟੀ ਦੀ ਟੋਕਰੀ' ਕਹੇ ਜਾਣ ਵਾਲੇ ਯੂਕਰੇਨ ਉੱਤੇ ਰੂਸ ਦੇ ਹਮਲੇ ਨਾਲ ਅਨਾਜ਼ ਸਪਲਾਈ ਸਬੰਧੀ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ। ਇਸ ਮਹਾ ਸੰਕਟ ਉੱਤੇਯੂ ਐਨ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਕੋਲ ਸਿਰਫ਼ 10 ਹਫ਼ਤੇ ਯਾਨੀ 70 ਦਿਨਾਂ ਦੀ ਕਣਕ ਬਚੀ ਹੈ।
ਇਹ ਅਨਾਜ ਭੰਡਾਰ ਸਾਲ 2008 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਿਆ ਹੈ। ਯੂ ਐੱਨ ਨੇ ਕਿਹਾ ਕਿ ਦੁਨੀਆ ਵਿੱਚ ਅਨਾਜ ਦਾ ਏਡਾ ਸੰਕਟ ਇੱਕ ਪੀੜ੍ਹੀ ਵਿੱਚ ਇੱਕੋ ਵਾਰ ਹੁੰਦਾ ਹੈ।ਇਸ ਦੌਰਾਨ ਦੁਨੀਆ ਦੀਆਂ ਨਜ਼ਰਾਂ ਜਾਪਾਨ ਵਿੱਚ ਹੋਣ ਜਾ ਰਹੇ ਕਵਾਡ ਦੇਸ਼ਾਂ ਦੀ ਮੀਟਿੰਗ ਉੱਤੇ ਟਿਕੀਆਂ ਹਨ, ਜਿੱਥੇ ਕਣਕ ਸੰਕਟ ਪ੍ਰਮੁੱਖਤਾ ਨਾਲ ਵਿਚਾਰਿਆ ਜਾ ਸਕਦਾ ਹੈ। ਰੂਸ ਅਤੇ ਯੂਕਰੇਨ ਦੁਨੀਆ ਦੀ ਇੱਕ-ਚੌਥਾਈ ਕਣਕ ਦੀ ਸਪਲਾਈ ਕਰਦੇ ਹਨ ਤੇ ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਣਕ ਨੂੰ ਇੱਕ ਹਥਿਆਰ ਵਜੋਂਵਰਤ ਰਹੇ ਹਨ। ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਰੂਸੀ ਰਾਸ਼ਟਰਪਤੀ ਜਾਣਬੁੱਝ ਕੇ ਵਿਸ਼ਵ ਪੱਧਰੀ ਅਨਾਜ ਸਪਲਾਈ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਯੂਕਰੇਨ ਦੇ ਖੇਤੀ ਜੰਤਰਾਂ ਨੂੰ ਨਸ਼ਟ ਕਰ ਰਹੇ ਅਤੇ ਉਨ੍ਹਾਂ ਦੀ ਕਣਕ ਨੂੰ ਚੋਰੀ ਕਰ ਰਹੇ ਹਨ।
ਰੂਸ ਵਿੱਚ ਇਸ ਸਾਲ ਕਣਕ ਦੀ ਬੰਪਰ ਫ਼ਸਲ ਹੋਈ ਹੈ ਅਤੇ ਪੁੁਤਿਨ ਇਸ ਨੂੰ ਕੰਟਰੋਲ ਕਰ ਸਕਦੇ ਹਨ। ਉਥੇ ਖ਼ਰਾਬ ਮੌਸਮ ਨਾਲ ਯੂਰਪ ਅਤੇ ਅਮਰੀਕਾ ਵਿੱਚ ਕਣਕ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ। ਬਾਈਡੇਨ ਭਾਰਤ ਵੱਲੋਂ ਕਣਕ ਬਰਾਮਦ ਉੱਤੇ ਪਾਬੰਦੀ ਲਾਉਣ ਨਾਲ ਪੱਛਮੀ ਦੇਸ਼ ਟੈਨਸ਼ਨ ਵਿੱਚ ਹਨ। ਦੱਸਿਆ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ ਦੀ ਜਾਪਾਨ ਵਿੱਚ ਹੋ ਰਹੀ ਮੀਟਿੰਗ ਵਿੱਚ ਕਣਕ ਦੀ ਬਰਾਮਦ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਉਠਾ ਸਕਦੇ ਹਨ। ਅਮਰੀਕਾ ਨੇ ਕਿਹਾ ਹੈ ਕਿ ਕਵਾਡ ਮੀਟਿੰਗ ਵਿੱਚ ਕਣਕ ਸੰਕਟ ਉੱਤੇ ਚਰਚਾ ਹੋਵੇਗੀ। ਬਾਈਡੇਨ ਮੋਦੀ ਨੂੰ ਬਰਾਮਦ ਤੋਂ ਬੈਨ ਨੂੰਹਟਾਉਣ ਲਈ ਕਹਿ ਸਕਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ