Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਅੰਤਰਰਾਸ਼ਟਰੀ

ਕਿਓਟੋ ਦਾ ਚੈਰੀ ਬਲਾਸਮ ਵਕਤ ਤੋਂ ਪਹਿਲਾਂ ਖਿੜਨ ਲੱਗਾ

May 23, 2022 04:15 PM

ਟੋਕੀਓ, 23 ਮਈ (ਪੋਸਟ ਬਿਊਰੋ)- ਜਾਪਾਨ ਦਾ ਕਿਓਟੋ ਸ਼ਹਿਰ ਆਪਣੇ ਚੈਰੀ ਬਲਾਸਮ ਲਈ ਮਸ਼ਹੂਰ ਹੈ। ਹਰ ਸਾਲ ਅਪ੍ਰੈਲ ਅਤੇ ਮਈ ਦੇ ਵਿੱਚ ਰੁੱਖਾਂ ਉੱਤੇ ਫੁੱਲ ਖਿੜਨ ਲੱਗਦੇ ਹਨ, ਜੋ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਕਰਸ਼ਤ ਕਰਦੇ ਹਨ, ਪਰ ਜਲਵਾਯੂ ਪਰਿਵਰਤਨ ਦਾ ਅਸਰ ਇਨ੍ਹਾਂ ਉੱਤੇ ਵੀ ਪੈਣ ਲੱਗਾ ਹੈ। ਇੱਥੇ ਅੱਜਕੱਲ੍ਹ ਬਸੰਤ ਸਮੇਂ ਤੋਂ ਪਹਿਲਾਂ ਹੋ ਰਹੀ ਹੈ। ਆਈ ਓ ਪੀ ਜਰਨਲ ਇਨਵਾਇਰਮੈਂਟ ਰਿਸਰਚ ਲੈਟਰਸ ਵਿੱਚ ਛਪੀ ਖੋਜ ਮੁਤਾਬਕ ਕਿਓਟੋ ਦੇ ਚੈਰੀ ਬਲਾਸਮ ਜਲਵਾਯੂ ਪਰਿਵਰਤਨ ਦੇ ਅਸਰ ਹੇਠ ਮਿਥੇ ਸਮੇਂ ਤੋਂ 11 ਦਿਨ ਪਹਿਲਾਂ ਖਿੜ ਰਹੇ ਹਨ।
ਪੇਪਰ ਦੇ ਮੁੱਖ ਲੇਖਕ ਅਤੇ ਪ੍ਰਮੁੱਖ ਜਲਵਾਯੂ ਵਿਗਿਆਨੀ ਨੇ ਦੱਸਿਆ ਹੈ ਕਿਨਾ ਕੇਵਲ ਮਨੁੱਖ ਨੇਜਲ-ਵਾਯੂ ਪਰਿਵਰਤਨਨੂੰ, ਸਗੋਂ ਅਰਬਨ ਵਾਰਮਿੰਗ ਨੇ ਵੀ ਕਿਓਟੋ ਦੇ ਚੈਰੀ ਬਲਾਸਮ ਦੇ ਫੁੱਲ ਖਿੜਨ ਦੀਆਂ ਤਰੀਕਾਂ ਨੂੰ ਪ੍ਰਭਾਵਤ ਕੀਤਾ ਹੈ। ਫੁੱਲਾਂ ਦਾ ਜਲਦੀ ਖਿੜਨਾ, ਜਿਵੇਂ 2021 ਵਿੱਚ ਸੀ, ਸਦੀ ਵਿੱਚ ਇੱਕ ਵਾਰ ਹੁੰਦਾ ਹੈ ਅਤੇ ਪਿਛਲੇ ਸਾਲ ਚੈਰੀ ਬਲਾਸਮ 26 ਮਾਰਚ ਨੂੰ ਖਿੜੇ ਸਨ, ਜੋ ਪਿਛਲੇ 1000 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਸੀ। ਇਸ ਸਾਲ ਇੱਕ ਅਪ੍ਰੈਲ ਤਕ ਫੁੱਲ ਪੂਰੀ ਤਰ੍ਹਾਂ ਖਿੜ ਗਏ। ਮਾਹਰ ਕਹਿੰਦੇ ਹਨ ਕਿ ਬਸੰਤ ਦਾ ਸੰਕੇਤ ਦੇਣ ਵਾਲੇ ਫੁੱਲਾਂ ਦੇ ਪਿੱਛੇ ਠੋਸ ਵਿਗਿਆਨ ਹੈ। ਚੈਰੀ ਬਲਾਸਮ ਤਦ ਤਕ ਨਹੀਂ ਖਿੜਦੇ, ਜਦ ਤਕ ਤਾਪਮਾਨ ਲਗਾਤਾਰ ਕਈ ਦਿਨ ਇਸ ਦੇ ਖਿੜਨ ਦੇ ਲਈ ਲੋੜੀਂਦਾ ਗਰਮ ਨਾ ਹੋਵੇ। ਆਮ ਤੌਰ ਉੱਤੇ ਕਿਓਟੋ ਵਿੱਚ ਇਹ ਤਾਪਮਾਨ ਮਾਰਚ ਦੇ ਸ਼ੁਰੂ ਹੁੰਦਾ ਹੈ, ਜਦ ਤਾਪਮਾਨ ਕਰੀਬ 9-10 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਮਨੁੱਖੀ ਪ੍ਰਭਾਵ ਦੇ ਬਿਨਾਂ ਇਹ ਪੰਜ-ਛੇ ਡਿਗਰੀ ਤਕ ਹੋਵੇਗਾ। ਖੋਜ ਤੋਂ ਪਤਾ ਲੱਗਾ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਚੈਰੀ ਬਲਾਸਮ ਦੀ ਸ਼ੁਰੂਆਤ ਵਿੱਚ ਕਰੀਬ ਛੇ ਦਿਨਾਂ ਦਾ ਫਰਕ ਪਿਆ, ਪ੍ਰੰਤੂ ਅਜਿਹਾ ਨਹੀਂ ਹੈ ਕਿ ਇਸ ਦਾ ਕਾਰਨ ਸਿਰਫ ਮਨੁੱਖ ਹੋਣ, ਸ਼ਹਿਰਾਂ ਦੇ ਉਦਯੋਗੀਕਰਨ ਨਾਲ ਵੀ ਗਰਮ ਹੁੰਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ