Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਲਾਚਾਰ ਵਿਅਕਤੀ ਨਾਲ ਧੋਖਧੜੀ ਕਰਨ ਵਾਲੇ ਸੁਖਦੇਵ ਨੂੰ ਕੈਦ

May 18, 2022 05:05 PM

ਲੰਡਨ, 18 ਮਈ (ਪੋਸਟ ਬਿਊਰੋ)- 50 ਸਾਲਾ ਇੱਕ ਵਿਅਕਤੀ, ਜਿਸ ਦੀ ਦਿਮਾਗ਼ੀ ਸਥਿਤੀ 12 ਸਾਲਾਂਦੇ ਬੱਚੇ ਵਾਲੀ ਹੈ, ਦੀ ਲੱਖਾਂ ਪੌਂਡ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ 73 ਸਾਲਾ ਅਕਾਊਂਟੈਂਟ ਸੁਖਦੇਵ ਸਿੰਘ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੌਰਕ ਅਦਾਲਤ ਵਿੱਚ ਸੁਣਵਾਈ ਵੇਲੇ ਦੱਸਿਆ ਗਿਆ ਕਿ ਪੀੜਤ ਵਿਅਕਤੀ ਦੇ ਮਾਪੇ ਆਪਣੇ ਬੇਟੇ ਦੇ ਨਾਂਅ ਤਿੰਨ ਲੱਖ ਪੌਂਡ ਤੋਂ ਵੱਧ ਦੀ ਕੀਮਤ ਦਾ ਘਰ, ਸਪੇਨ ਵਿੱਚ ਛੁੱਟੀਆਂ ਮਨਾਉਣ ਵਾਲਾ ਘਰ, ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਾਮਾਨ ਛੱਡ ਗਏ ਸਨ।
ਲੀਡਜ਼ ਵਾਸੀ ਸੁਖਦੇਵ ਸਿੰਘ ਨੇ 2016 ਵਿੱਚ ਪੀੜਤ ਦਾ ਹੈਰੋਗੇਟ ਵਾਲਾ ਘਰ ਆਪਣੀ ਕੰਪਨੀ ਦੇ ਨਾਂਅ ਕਰਵਾ ਲਿਆ, ਉਸੇ ਸਾਲ ਉਸ ਦੇ ਬੈਂਕ ਖਾਤੇ ਵਿੱਚੋਂ 34000 ਪੌਂਡ ਦੋ ਹਫ਼ਤਿਆਂ ਵਿੱਚ ਗਹਿਣੇ ਖਰੀਦਣ ਅਤੇ ਭਾਰਤ ਵਿਚਲੇ ਖਾਤਿਆਂ ਵਿੱਚ ਤਬਦੀਲ ਕਰਨ ਤੋਂ ਇਲਾਵਾ ਜੂਏ ਵਿੱਚ ਖਰਚ ਦਿੱਤੇ ਸਨ। ਅਦਾਲਤ ਨੇ ਉਸ ਨੂਮ ਇੱਕ ਵਿਅਕਤੀ ਨਾਲ ਧੋਖਾਧੜੀ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜ ਸਾਲ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ