Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਟੈਕਸ ਜਸਟਿਸ ਨੈਟਵਰਕ ਵੱਲੋਂ ਕਈ ਮਾਪਦੰਡਾਂ ਉੱਤੇ ਖਰਾਬ ਰੇਟਿੰਗ

May 18, 2022 04:59 PM

ਡੈਮੀਅਨ ਸ਼ੇਫਰਡ, 18 ਮਈ (ਪੋਸਟ ਬਿਊਰੋ)- ਕਾਲੇ ਧਨ ਨੂੰ ਲੁਕਾਉਣ ਲਈ ਸਵਿੱਟਜ਼ਰਲੈਂਡ ਦੁਨੀਆ ਵਿੱਚ ਲੋਕਾਂ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਰਿਹਾ ਹੈ, ਪਰ ਅੱਜਕੱਲ੍ਹ ਸਵਿੱਟਜ਼ਰਲੈਂਡ ਨਹੀਂ, ਅਮਰੀਕਾ ਵੱਧ ਮਦਦਗਾਰ ਬਣ ਗਿਆ ਹੈ। ਅਮਰੀਕਾ ਵਿੱਚ 2020 ਦੇ ਬਾਅਦ ਤੋਂ ਦੁਨੀਆ ਨੂੰ ਵਿੱਤੀ ਰਾਜ਼ਦਾਰੀ ਦਾ ਲਗਭਗ ਇੱਕ ਤਿਹਾਈ ਵਾਧਾ ਹੋਇਆ ਹੈ। ਇਹ ਜਾਣਕਾਰੀ ਐਡਵਾਇਜ਼ਰੀ ਗਰੁੱਪ ਟੈਕਸ ਜਸਟਿਸ ਨੈਟਵਰਕ (ਟੀ ਜੇ ਐਨ) ਦੀ ਤਾਜ਼ਾ ਰਿਸਰਚ ਤੋਂ ਮਿਲੀ ਹੈ। ਇਸ ਦੇ ਮੁਤਾਬਕ ਅਮਰੀਕਾ ਵਿੱਚ ਪ੍ਰਾਪਰਟੀ ਲੁਕਾਉਣ ਵਿੱਚ ਵਿੱਤੀ ਅਤੇ ਕਾਨੂੰਨੀ ਮਦਦ ਅਮਰੀਕਾ ਤੋਂ ਬਿਹਤਰ ਕਿਤੇ ਨਹੀਂ ਮਿਲਦੀ ਹੈ। ਟੀ ਜੇ ਐਨ ਸਾਲ 2009 ਤੋਂ ਪ੍ਰਾਪਰਟੀ ਨੂੰ ਲੁਕਾਉਣ ਵਿੱਚ ਫਾਇਨੈਂਸ਼ੀਅਲ ਸਿਸਟਮ ਅਤੇ ਕਾਨੂੰਨ ਕਿੰਨਾ ਮਦਦਗਾਰ ਹੈ, ਇਸ ਆਧਾਰ ਉੱਤੇ ਵੱਖ-ਵੱਖ ਦੇਸ਼ਾਂ ਦੀ ਰੈਂਕਿੰਗ ਜਾਰੀ ਕਰ ਰਿਹਾ ਹੈ।
ਤਾਜ਼ਾ ਰੈਂਕਿੰਗ ਵਿੱਚ ਇਸ ਨੇ ਅਮਰੀਕਾ ਨੂੰ ਚੋਟੀ ਉੱਤੇ ਰੱਖਿਆ ਹੈ। ਇਹ ਇਸ ਦੀ ਅੱਜ ਤਕ ਦੀ ਸਭ ਤੋਂ ਖਰਾਬ ਰੈਂਕਿੰਗ ਹੈ।ਸਿਰਫ ਅਮਰੀਕਾ ਨਹੀਂ, ਖੋਜ ਦੇ ਮੁਤਾਬਕ ਵਿਸ਼ਵ ਦੀਆਂ ਸੱਤ ਵੱਡੀਆਂ ਅਰਥਵਿਵਸਾਥਾਵਾਂ (ਜੀ-7) ਵਿੱਚੋਂ ਪੰਜ ਅਮਰੀਕਾ, ਯੂ ਕੇ, ਜਾਪਾਨ, ਜਰਮਨੀ ਅਤੇ ਇਟਲੀ ਨੇ ਵਿੱਤੀ ਰਾਜ਼ਦਾਰੀ ਕਾਰਨ ਵਿਸ਼ਵ ਦੇ ਅੱਧੇ ਤੋਂ ਵੱਧ ਵਿਕਾਸ ਨੂੰ ਰੋਕਿਆ ਹੋਇਆ ਹੈ। ਯੂ ਕੇ ਦੇ ਅੰਕੜੇ ਹੋਰ ਚਿੰਤਾਜਨਕ ਹੈ। ਇੱਥੇ ਦੁਨੀਆ ਭਰ ਦੀ ਵਿੱਤੀ ਰਾਜ਼ਦਾਰੀ ਦੇ ਨੌ ਫੀਸਦੀ ਮਾਮਲੇ ਹਨ। ਜਰਮਨੀ ਅੱਜ ਜੀ-7 ਦੇਸ਼ਾਂ ਦੀ ਇੱਕ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ, ਪ੍ਰੰਤੂ ਓਥੋਂ ਦੀ ਵਿੱਤੀ ਰਾਜ਼ਦਾਰੀ ਦੇ ਮਾਮਲੇ ਵਿੱਚ ਇਹ ਸੱਤਵੇਂ ਸਥਾਨ ਉੱਤੇ ਹੈ।ਟੀ ਜੇ ਐਨ ਦੇ ਮੁਖੀ ਖੋਜਕਰਤਾ ਮੁਤਾਬਕ ‘‘ਅਮੀਰ ਦੇਸ਼ਾਂ ਦਾ ਇੱਕ ਛੋਟਾ ਜਿਹਾ ਗਰੁੱਪ ਹੈ, ਜੋ ਆਪਣੀ ਸਹੂਲਤ ਅਨੁਸਾਰ ਟੈਕਸ ਚੋਰੀ ਅਤੇ ਵਿੱਤੀ ਰਾਜ਼ਦਾਰੀ ਦੇ ਨਿਯਮ ਬਦਲਦਾ ਰਹਿੰਦਾ ਹੈ। ਇਸ ਖਰਾਬ ਵਿਵਸਥਾ ਦੇ ਲਈ ਇਹੀ ਦੇਸ਼ ਜ਼ਿੰਮੇਵਾਰ ਹਨ।'' ਉਨ੍ਹਾਂ ਇਹ ਵੀ ਕਿਹਾ, ‘‘ਦਹਾਕਿਆਂ ਤੋਂਇਹ ਅਮੀਰ ਜੀ-7 ਦੇਸ਼ ਕਰੋੜਪਤੀ ਲੋਕਾਂ ਦੀ ਤੇ ਮਲਟੀਨੈਸ਼ਨਲ ਕੰਪਨੀਆਂ ਦੇ ਹੈਲਪ ਸਿਸਟਮ ਵਿੱਚ ਕਮੀਆਂ ਰਾਹੀਂ ਹੋਰ ਆਸਾਨ ਨਿਯਮਾਂ ਨਾਲ ਇਹ ਕੰਮ ਕਰ ਰਹੇ ਹਨ।''ਰਿਪੋਰਟ ਵਿੱਚ ਇਸ ਦੀ ਵਜ੍ਹਾ ਇਨ੍ਹਾਂ ਮੁੱਖ ਦੇਸ਼ਾਂ ਦੇ ਟੈਕਸ ਵਿਭਾਗਾਂ ਦੇ ਆਪਸ ਵਿੱਚਲੇ ਖਰਾਬ ਤਾਲਮੇਲ ਨੂੰ ਦੱਸਿਆ ਗਿਆ ਹੈ। ਰਿਸਰਚ ਵਿੱਚ ਕਿਹਾ ਗਿਆ ਹੈ, ਜੇ ਸਿਰਫ ਅਮਰੀਕੀ ਅਰਥਵਿਵਸਥਾ ਬਾਕੀ ਮੁੱਖ ਅਰਥਵਿਵਸਥਾਵਾਂ ਦੇ ਨਾਲ ਤਾਲਮੇਲ ਵਿੱਚ ਕੰਮ ਕਰੇ ਤਾਂ ਵਿਸ਼ਵ ਵਿੱਚ ਵਿੱਤੀ ਰਾਜ਼ਦਾਰੀ ਚਾਲੀ ਫੀਸਦੀ ਤਕ ਘੱਟ ਹੋ ਸਕਦੀ ਹੈ।ਦੂਜੇ ਪਾਸੇ ਸਵਿੱਟਜ਼ਰਲੈਂਡ ਦਾ ਸਥਾਨ ਇਸ ਸੂਚੀ ਵਿੱਚ ਖਿਸਕ ਕੇ ਦੂਸਰੇ ਸਥਾਨਚਲਾ ਗਿਆ ਹੈ, ਇੱਥੇ ਅਮਰੀਕਾ ਦੀ ਤੁਲਨਾ ਵਿੱਚ ਵਿੱਤੀ ਰਾਜ਼ਦਾਰੀ ਦੀ ਸਹੂਲਤ ਅੱਧੀ ਹੈ। ਕਾਇਮਾਨ ਟਾਪੂ ਕਦੇ ਪਹਿਲੇ ਸਥਾਨ ਉੱਤੇ ਸੀ, ਖਿਸਕ ਕੇ 14ਵੇਂ ਥਾਂ ਆ ਗਿਆ ਹੈ। ਇਸ ਦਾ ਕਾਰਨ ਵਿੱਤੀ ਸੇਵਾਵਾਂ ਵਿੱਚ ਬੇਹੱਦ ਕਮੀ ਨੂੰ ਦੱਸਿਆ ਜਾ ਰਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ