Welcome to Canadian Punjabi Post
Follow us on

02

July 2025
 
ਨਜਰਰੀਆ

ਜ਼ਿੰਦਗੀ ਦਾ ਮੁਸਕਰਾਉਂਦਾ ਚਿਹਰਾ

May 12, 2022 01:31 AM

-ਅਜੀਤ ਸਿੰਘ ਚੰਦਨ
ਜੀਵਨ ਦਾ ਚਿਹਰਾ ਮੁਸਕਰਾਉਂਦਾ ਰੱਖਣ ਲਈ ਇਨਸਾਨ ਨੂੰ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਜਿਹੜਾ ਇਨਸਾਨ ਇਹ ਕੁਰਬਾਨੀਆਂ ਖੁਸ਼ੀ ਨਾਲ ਦਿੰਦਾ ਹੈ, ਉਹ ਸਦਾ ਮੁਸਕਰਾਉਂਦੀਆਂ ਜ਼ਿੰਦਗੀ ਦੇ ਨਾਲ ਰਹਿੰਦਾ ਹੈ, ਵਰਨਾ ਜੇ ਤੁਸੀਂ ਜ਼ਿੰਦਗੀ ਨੂੰ ਸੰਵਾਰਨ ਲਈ ਕੋਈ ਕੁਰਬਾਨੀਆਂ ਨਹੀਂ ਦੇ ਸਕਦੇ ਤਾਂ ਜ਼ਿੰਦਗੀ ਤੁਹਾਡੇ ਨਾਲ ਰੁੱਸ ਜਾਵੇਗੀ। ਰੁੱਸੀ ਹੋਈ ਜ਼ਿੰਦਗੀ ਨੂੰ ਮਨਾਉਣ ਲਈ ਕਈ ਇਨਸਾਨ ਦਰ-ਦਰ ਭਟਕਦੇ ਹਨ, ਪਰ ਜ਼ਿੰਦਗੀ ਮੰਨਦੀ ਨਹੀਂ। ਕਦੇ ਵੀ ਜ਼ਿੰਦਗੀ ਨੂੰ ਆਪਣੇ ਨਾਲ ਰੁੱਸਣ ਦਾ ਮੌਕਾ ਨਾ ਦੇਵੋ। ਕਈ ਵਾਰੀ ਜ਼ਿੰਦਗੀ ਵਿੱਚ ਕੀਤੀ ਕੋਈ ਛੋਟੀ ਜਿਹੀ ਗਲਤੀ ਦਾ ਸਾਨੂੰ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਜਿਹੜਾ ਇਨਸਾਨ ਆਪ ਖ਼ੁਸ਼ ਨਹੀਂ, ਉਸ ਨੂੰ ਹੋਰ ਕੋਈ ਖ਼ੁਸ਼ ਕਰਨ ਲਈ ਨਹੀਂ ਆਵੇਗਾ ਕਿਉਂਕਿ ਜਿਸ ਘਰ ਨੂੰ ਤੁਸੀਂ ਇੱਕ-ਇੱਕ ਇੱਟ ਨਾਲ ਉਸਾਰਿਆ ਹੈ, ਇਸ ਘਰ ਨੂੰ ਹੱਸਦਾ ਮੁਸਕਰਾਉਂਦਾ ਰੱਖਣ ਲਈ ਤੁਹਾਨੂੰ ਉਮਰ ਭਰ ਮਿਹਨਤ ਕਰਨੀ ਪੈਂਦੀ ਹੈ।
ਜਿਹੜੇ ਮੁਸਕਰਾਉਂਦੀ ਜ਼ਿੰਦਗੀ ਦੀ ਕੀਮਤ ਜਾਣਦੇ ਹਨ, ਉਹ ਹਰ ਪਲ ਜ਼ਿੰਦਗੀ ਨੂੰ ਖ਼ੁਸ਼ ਰੱਖਣ ਤੇ ਇਸ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਵਕਤ ਗੁਜ਼ਾਰਦੇ ਹਨ। ਆਪਣੇ ਕੰਮਾਂ ਤੋਂ ਅਵੇਸਲੇ ਰਹਿ ਕੇ ਕਦੇ ਕਿਸੇ ਨੇ ਤਰੱਕੀ ਨਹੀਂ ਕੀਤੀ, ਜੋ ਇਨਸਾਨ ਇੱਕ ਪਲ ਦੀ ਕੀਮਤ ਜਾਣਦਾ ਹੈ, ਉਹ ਹਰ ਪਲ ਕਿਸੇ ਨਾ ਕਿਸੇ ਕੰਮ ਰੁੱਝਿਆ ਵਿਖਾਈ ਦੇਵੇਗਾ। ਉਂਜ ਵੀ ਰੁਝੇਵੇਂ ਵਿੱਚ ਪਿਆ ਇਨਸਾਨ ਖ਼ੁਸ਼ ਰਹਿੰਦਾ ਹੈ। ਜ਼ਿੰਦਗੀ ਦੇ ਛੋਟੇ-ਛੋਟੇ ਕੰਮ ਕਰਦੇ ਵੀ ਇੱਕ ਦਿਨ ਇਨਸਾਨ ਆਪਣੀ ਜ਼ਿੰਦਗੀ ਦੀ ਕੋਈ ਵੱਡੀ ਕਾਮਨਾ ਪੂਰੀ ਕਰ ਲੈਂਦਾ ਹੈ।
ਤੁਸੀਂ ਜਾਣਦੇ ਹੋ ਕਿ ਇੱਕ-ਇੱਕ ਪਲ ਨਾਲ ਜ਼ਿੰਦਗੀ ਉਸਕਦੀ ਹੈ। ਜੇ ਵਿਹਲੀਆਂ ਗੱਲਾਂ ਵਿੱਚ ਸਮਾਂ ਬਰਬਾਦ ਕਰਾਂਗੇ ਤਾਂ ਸਮਾਂ ਇੱਕ ਦਿਨ ਸਾਨੂੰ ਬਰਬਾਦ ਕਰ ਦੇਵੇਗਾ। ਕਈ ਇਨਸਾਨ ਘਰ ਦੀਆਂ ਖ਼ੁਸ਼ੀਆਂ ਨੂੰ ਬਰਕਰਾਰ ਰੱਖਣ ਲਈ ਬਾਹਰ ਲੋਕਾਂ ਤੋਂ ਰਾਇ ਪੁੱਛਦੇ ਹਨ। ਬਾਹਰਲੇ ਲੋਕ ਦੀ ਰਾਇ ਤੁਹਾਨੂੰ ਸਿੱਧੇ ਰਸਤੇ ਉੱਤੇ ਨਹੀਂ ਪਾ ਸਕਦੀ।
ਹਨੇਰੇ ਵਿੱਚ ਭਟਕੇ ਇਨਸਾਨ ਨੂੰ ਉਸ ਦੇ ਅੰਦਰ ਬਲਦਾ ਦਿਲ ਦਾ ਦੀਵਾ ਸਹੀ ਰਸਤਾ ਵਿਖਾ ਸਕਦਾ ਹੈ। ਆਪਣੀ ਅੰਦਰਲੀ, ਖਲਬਲੀ ਤੇ ਤੂਫਾਨ ਨੂੰ ਤੁਸੀਂ ਆਪ ਸ਼ਾਂਤ ਕਰ ਸਕਦੇ ਹੋ। ਆਪਣੀਆਂ ਸਮੱਸਿਆਵਾਂ ਦੇ ਹੱਲ ਤੁਹਾਨੂੰ ਆਪ ਹੀ ਲੱਭਣੇ ਪੈਣਗੇ। ਲੋਕ ਤੁਹਾਡੀ ਮਦਦ ਨਹੀਂ ਕਰ ਸਕਦੇ। ਕਈ ਵਾਰ ਤਾਂ ਬਾਹਰਲੇ ਲੋਕ, ਤੁਹਾਨੂੰ ਕਿਸੇ ਹੋਰ ਵੱਡੀ ਭਟਕਣ ਵਿੱਚ ਪਾ ਦਿੰਦੇ ਹਨ।
ਕਈ ਇਨਸਾਨ ਆਪਣੀਆਂ ਸਮੱਸਿਆਵਾਂ ਦਾ ਹੱਲ ਜੋਤਸ਼ੀਆਂ ਕੋਲ ਭਾਲਦੇ ਹਨ। ਇਹ ਰੁਝਾਨ ਠੀਕ ਨਹੀਂ ਹੈ। ਜੋਤਸ਼ੀ ਤੁਹਾਨੂੰ ਗੁੰਮਰਾਹ ਕਰਕੇ ਪੈਸੇ ਵਸੂਲਦੇ ਹਨ। ਘਰ ਦੇ ਬੁਝੇ ਦੀਵੇ ਨੂੰ ਤੁਸੀਂ ਗੁੰਮਰਾਹ ਕਰਕੇ ਪੈਸੇ ਵਸੂਲਦੇ ਹਨ। ਘਰ ਦੇ ਬੁਝੇ ਦੀਵੇ ਨੂੰ ਤੁਸੀਂ ਆਪ ਹੀ ਜਗਾਉਣਾ ਹੈ। ਆਪਣੇ ਘਰ ਦੀਆਂ ਖੁਸ਼ੀਆਂ ਵੀ ਤੁਸੀਂ ਆਪ ਪੈਦਾ ਕਰਨੀਆਂ ਹਨ। ਘਰ ਦੇ ਹਰ ਜੀਅ ਨੂੰ ਮੁਸਕਰਾ ਕੇ ਮਿਲੇ। ਹਰ ਇੱਕ ਦੀ ਗੱਲ ਧਿਆਨ ਨਾਲ ਸੁਣੋ। ਕੋਈ ਮੁਸ਼ਕਲ ਹੋਵੇ ਤਾਂ ਇਸ ਨੂੰ ਮਿਲ ਕੇ ਹੱਲ ਕਰ ਲਵੋ।ਜਦੋਂ ਘਰ ਵਿੱਚ ਬੱਚੇ ਰੁੱਸ ਬੈਠੇ ਹੋਣ ਤਾਂ ਉਨ੍ਹਾਂ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਕਰੋ। ਇਸ ਤਰ੍ਹਾਂ ਪਿਆਰ ਨਾਲ ਬੱਚੇ ਝੱਟ ਮੰਨ ਜਾਂਦੇ ਹਨ। ਦੁਨੀਆ ਵਿੱਚ ਪਿਆਰ ਤੋਂ ਵੱਡੀ ਕੋਈ ਸ਼ਕਤੀ ਨਹੀਂ। ਪਿਆਰ ਤਾਂ ਗੁੰਮ ਹੋਏ ਇਨਸਾਨ ਨੂੰ ਵੀ ਨੱਚਣ ਲਾ ਦਿੰਦਾ ਹੈ। ਇਸ ਪਿਆਰ ਦੀ ਘਾਟ ਕਾਰਨ ਹੀ ਘਰ ਉਜੜਦੇ ਹਨ।
ਜਿਸ ਘਰ ਵਿੱਚ ਫੁੱਲ ਖਿੜੇ ਹੋਏ ਹੋਣ, ਉਹ ਫੁੱਲ ਵੀ ਘਰ ਦੀ ਖੁਸ਼ਹਾਲੀ ਦੀ ਗਵਾਹੀ ਭਰਦੇ ਹਨ। ਜੇ ਘਰ ਦਾ ਮਾਲਕ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰਦਾ ਹੈ ਤਾਂ ਉਸ ਦੇ ਚਿਹਰੇ ਉੱਤੇ ਖੁਸ਼ੀ ਰਹਿੰਦੀ ਹੈ। ਇੱਕ ਖੁਸ਼ੀ ਭਰਿਆ ਚਿਹਰਾ, ਦੂਜੇ ਉਦਾਸ ਚਿਹਰੇ ਨੂੰ ਖੁਸ਼ੀ ਨਾਲ ਨਿਵਾਜ ਸਕਦਾ ਹੈ। ਖੁਸ਼ੀਆਂ ਘਰ ਵਿੱਚ ਤਦੇ ਆਉਂਦੀਆਂ ਹਨ, ਜਦ ਘਰ ਦੇ ਸਾਰੇ ਜੀਆਂ ਦੀ ਤਾਲ ਮਿਲੀ ਹੋਵੇ ਤੇ ਹਰ ਜੀਅ ਦੂਜੇ ਦੀ ਮਦਦ ਕਰਨ ਲਈ ਤਿਆਰ ਰਹੇ।
ਜਿਵੇਂ ਇੱਕ ਮਾਲੀ ਉਜੜੇ ਬਾਗ ਨੂੰ ਠੀਕ ਕਰਕੇ ਉਥੇ ਰੁਖ ਬੀਜਦਾ ਹੈ ਤੇ ਫੁੱਲ ਉਗਾਉਂਦਾ ਹੈ, ਤੁਸੀਂ ਵੀ ਆਪਣੇ ਵੀਰਾਨ ਘਰ ਨੂੰ ਇੰਜ ਹੀ ਠੀਕ ਕਰ ਸਕਦੇ ਹੋ। ਖੁਸ਼ੀ ਕਿਤੋਂ ਬਾਹਰੋਂ ਨਹੀਂ ਆਉਂਦੀ, ਸਗੋਂ ਇਹ ਸਾਡੀਆਂ ਆਪਣੀਆਂ ਹੀ ਕੋਸ਼ਿਸ਼ਾਂ ਤੇ ਕੁਰਬਾਨੀਆਂ ਦਾ ਸਿੱਟਾ ਹੁੰਦੀ ਹੈ। ਉਜੜੇ ਘਰ ਫਿਰ ਵੱਸ ਜਾਂਦੇ ਹਨ। ਸਿਆਣਿਆਂ ਨੇ ਕਿਹਾ ਹੈ ਕਿ ਜੇ ਤੁਸੀਂ ਸਫਲ ਹੋਣਾ ਚਾਹੰੁਦੇ ਹੋ ਤਾਂ ਆਪਣੀ ਸੋਚ ਬਦਲ ਲਵੋ। ਇਸ ਤਰ੍ਹਾਂ ਤੁਸੀਂ ਨਵੀਂ ਸੋਚ ਨਾਲ, ਸਹਿਜੇ ਹੀ ਸਫਲ ਹੋ ਸਕਦੇ ਹੋ। ਗ਼ਲ ਰਾਹਾਂ ਉੱਤੇ ਚੱਲ ਕੇ ਇਨਸਾਨ ਕਦੀ ਮੰਜ਼ਿਲ ਉੱਤੇ ਨਹੀਂ ਪਹੁੰਚਿਆਂ ਤੇ ਨਾ ਹੀ ਉਹ ਇੱਕ ਸਫਲ ਇਨਸਾਨ ਬਣ ਸਕਦਾ ਹੈ। ਆਪਣੇ ਆਪ ਨੂੰ ਬਦਲੋ, ਤਬਦੀਲੀ ਅਤਿ ਜ਼ਰੂਰੀ ਹੈ।
ਲੋਕ ਕਿਤਾਬਾਂ ਕਿਉਂ ਪੜ੍ਹਦੇ ਹਨ? ਇਸ ਦਾ ਕਾਰਨ ਇਹੀ ਹੈ ਕਿ ਉਹ ਨਵੀਆਂ ਪੁਸਤਕਾਂ ਪੜ੍ਹ ਕੇ ਉਨ੍ਹਾਂ ਵਿਚਲੇ ਚੰਗੇ ਵਿਚਾਰ ਗ੍ਰਹਿਣ ਕਰ ਲੈਣ ਤੇ ਚੰਗੇ ਇਨਸਾਨ ਬਣ ਜਾਣ। ਹਿੰਡੀ ਅਤੇ ਜ਼ਿੱਦੀ ਇਨਸਾਨ, ਆਪਣੀ ਜ਼ਿੱਦ ਕਾਰਨ ਹੀ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਚੰਗੀਆਂ ਕਿਤਾਬਾਂ ਵਿੱਚ ਭਰੇ ਵਿਚਾਰ ਇਨਸਾਨ ਨੂੰ ਝੰਜੋੜ ਕੇ ਜਗਾਉਂਦੇ ਹਨ। ਇੱਕ ਬੁਝ ਚੁੱਕੇ ਇਨਸਾਨ ਵਿੱਚ ਵੀ ਇਹ ਕਿਤਾਬਾਂ ਅੱਗ ਬਾਲਣ ਦਾ ਕੰਮ ਕਰਦੀਆਂ ਹਨ। ਲਾਇਬ੍ਰੇਰੀ ਵਿੱਚ ਇਨਸਾਨ ਚੰਗੇ ਵਿਚਾਰਾਂ ਦੀ ਭਾਲ ਲਈ ਨਿਕਲਦਾ ਹੈ। ਚੰਗੀ ਕਿਤਾਬ ਮਿਲ ਜਾਵੇ ਤਾਂ ਇੱਕ ਵਿਦਵਾਨ ਤੇ ਪੜ੍ਹਾਕੂ ਖੁਸ਼ੀ ਵਿੱਚ ਝੂਮ ਉਠਦੇ ਹਨ। ਨਵੇਂ ਵਿਚਾਰਾਂ ਨਾਲ ਆਪਣੇ ਆਪ ਨੂੰ ਲੈਸ ਕਰਕੇ ਇੱਕ ਤੰਦਰੁਸਤ ਤੇ ਵਧੀਆ ਇਨਸਾਨ ਬਣ ਜਾਂਦਾ ਹੈ।
ਕੁਦਰਤ ਵਿੱਚ ਹਰ ਚੀਜ਼ ਸ਼ਾਂਤ-ਚਿੰਤ ਹੈ। ਦਰਿਆ ਵਗਦੇ ਹਨ, ਪੰਛੀ ਉਡ ਕੇ ਖ਼ੁਸ਼ੀਆਂ ਵਿੱਚ ਚਹਿਕਦੇ ਹਨ ਤੇ ਨਦੀਆਂ ਸਾਂਝੀ ਤੋਰ ਤੁਰਦੀਆਂ ਗਾ ਰਹੀਆਂ ਹਨ। ਸਾਰਾ ਕੁਦਰਤ ਦਾ ਪਸਾਰਾ ਇੱਕ ਮਸਤੀ ਵਿੱਚ ਝੂਮ ਰਿਹਾ ਹੈ। ਤੁਸੀਂ ਵੀ ਖ਼ੁਸ਼ੀ ਹਾਸਲ ਕਰਨ ਲਈ ਕੁਦਰਤ ਦੇ ਪਸਾਰੇ ਨਾਲ ਇੱਕ-ਮਿਕ ਹੋ ਜਾਵੇ। ਤੁਹਾਨੂੰ ਖ਼ੁਸ਼ੀ ਦੀ ਘਾਟ ਨਹੀਂ ਰਹੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ