Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਦੋਸਤ ਤੇ ਵਿਰੋਧੀ ਵਿੱਚ ਅੰਤਰ ਸਮਝੀਏ

May 11, 2022 02:59 AM

-ਇਕਬਾਲ ਸਿੰਘ ਲਾਲਪੁਰਾ
‘ਮਾਹ ਦਿਵਸ ਮੂਰਤ ਭਲੇ’ ਦੇ ਹੁਕਮ ਨਾਲ ਦਿਨ ਵਾਰ ਮਨਾਉਣ ਨਾਲੋਂ ਗੁਰੂ ਦੇ ਮਾਰਗ ਉੱਤੇ ਚੱਲ ਕੇ ਅਕਾਲ ਪੁਰਖ ਦੀ ਉਸਤਤੀ ਕਰਨ ਤੇ ਉਸ ਅੱਗੇ ਹੀ ਅਰਦਾਸ ਕਰਨ ਦਾ ਸਹੀ ਮਾਰਗ ਗੁਰੂ ਨਾਨਕ ਦੇਵ ਦੇ ਸਿੱਖਾਂ ਲਈ ਅੰਕਿਤ ਹੈ। ਸ਼ਾਇਦ ਇਸੇ ਕਾਰਨ ਹੀ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ 1569 ਜਾਂ 1669 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 100 ਜਾਂ 200 ਸਾਲਾ ਪ੍ਰਕਾਸ਼ ਦਿਹਾੜੇ ਮਨਾਉਣ ਦਾ ਇਤਿਹਾਸ, ਮਰਿਆਦਾ ਅਤੇ ਸਿੱਖ ਫਲਸਫਾ ਖਾਮੋਸ਼ ਹੈ। ਪੰਜਾਹ ਸਾਲਾ ਖਾਲਸਾ ਰਾਜ ਦਾ ਇਤਿਹਾਸ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਸੇ ਸਿੱਖ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਣ ਦੀ ਗਵਾਹੀ ਨਹੀਂ ਭਰਦਾ।ਲੰਬਾ ਸਮਾਂ ਸਿੱਖ ਕੌਮ ਨੂੰ ਸੰਘਰਸ਼ ਵਿੱਚੋਂ ਲੰਘਣਾ ਪਿਆ ਸੀ, ਜਿਸ ਕਰ ਕੇ ਸ਼ਤਾਬਦੀਆਂ ਮਨਾਉਣ ਲਈ ਢੁਕਵਾਂ ਸਮਾਂ ਨਹੀਂ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੱਖ ਕੌਮ ਦਾ ‘ਸੁਨਹਿਰਾ ਕਾਲ’ ਮੰਨਿਆ ਜਾਂਦਾ ਹੈ, ਓਦੋਂ ਇਹ ਸਮਾਗਮ ਸੰਭਵ ਸਨ।
ਅੰਗਰੇਜ਼ ਰਾਜ ਸਮੇਂ ਸ਼ਾਇਦ ਇਹ ਪਿਰਤ ਸ਼ੁਰੂ ਹੋਈ ਸੀ, ਜਿਸ ਬਾਰੇ ਫੌਜੀ ਵਰਦੀ ਵਿੱਚ ਗੋਰੇ ਫੌਜੀ ਅਤੇ ਪੁਲਸ ਅਫਸਰ ਸ੍ਰੀ ਦਰਬਾਰ ਸਾਹਿਬ ਅੰਦਰ ਘੁੰਮਦਿਆਂ ਦੀ ਵੀਡੀਓ ਵੀ ਵੇਖੀ ਜਾਂਦੀ ਹੈ।ਦੀਵਾਲੀ ਤੇ ਵਿਸਾਖੀ ਦੇ ਮੌਕੇ ਪੰਥਕ ਆਗੂਆਂ ਵੱਲੋਂ 18ਵੀਂ ਸਦੀ ਤੋਂ ਕੌਮੀ ਸਮੱਸਿਆਵਾਂ ਦੇ ਨਿਵਾਰਨ ਲਈ ਸਿਰ ਜੋੜ ਕੇ ਬੈਠਕ ਤੇ ਦੇਸ਼ ਕੌਮ ਦੀ ਅਗਵਾਈ ਕਰਨ ਵਾਲੇ ਸੁਨਹਿਰੀ ਫੈਸਲਿਆਂ ਨਾਲ ਇਤਿਹਾਸ ਭਰਿਆ ਪਿਆ ਹੈ। ਮਿਸਲਾਂ ਦੇ ਆਪਸੀ ਟਕਰਾਅ ਦੇ ਬਾਵਜੂਦ ਕੌਮੀ ਮਸਲਿਆਂ ਬਾਰੇ ਏਕੇ, ਸ੍ਰੀ ਦਰਬਾਰ ਸਾਹਿਬ ਅੰਦਰ ਤੇ ਪੰਥਕ ਸਰਬੱਤ ਖਾਲਸਾ ਇੱਕ-ਦੂਜੇ ਦੇ ਸਤਿਕਾਰ ਕਰਨ ਦੀਆਂ ਬਹੁਤ ਸਾਰੀਆਂ ਪਵਿੱਤਰ ਮਿਸਾਲਾਂ ਹਨ, ਜਿਸ ਨਾਲ ਭੌਤਿਕ ਲਾਲਚ ਤੋਂ ਉੱਪਰ ਉਠ ਕੇ ਕੌਮੀ ਆਗੂ ਨਿਮਾਣੇ ਸਿੱਖ ਵਜੋਂ ਇੱਕ ਦੂਜੇ ਦਾ ਮਾਣ ਸਤਿਕਾਰ ਕਰਦੇ ਸਨ।ਕਿਸੇ ਇੱਕ ਦੀ ਗਲਤੀ ਜੇ ਨਾ ਸੁਧਾਰੀਏ ਤਾਂ ਸਾਰੀ ਕੌਮ ਦੀ ਦਿਸ਼ਾ ਬਦਲ ਦਿੰਦੀ ਹੈ। ਪੰਥ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਰਾਇ ਮੰਗਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਲਾਹ ਦਿੱਤੀ ਸੀ ਕਿ ਗੁਰੂ ਸਾਹਿਬਾਨ ਦੇ ਚਿੱਤਰ ਕਿਉਂਕਿ ਕਲਪਿਤ ਹਨ, ਇਸ ਲਈ ਇਨ੍ਹਾਂ ਨੂੰ ਮਾਨਤਾ ਨਾ ਦਿੱਤੀ ਜਾਵੇ, ਕਿਉਂਕਿ ਸਿੱਖ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦਾ ਹਰ ਸ਼ਬਦ ਹੈ, ਇਸੇ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਚਿੱਤਰ ਨਾਲ ਜੁੜ ਕੇ ਸਿੱਖ ਮੂਰਤੀ ਪੂਜਾ ਵੱਲ ਵਧੇਗਾ ਤੇ ਗਿਆਨ ਗੁਰੂ, ਬਾਣੀ ਤੋਂ ਟੁੱਟ ਜਾਵੇਗਾ।ਇਹ ਮਨੋਕਲਪਿਤ ਚਿੱਤਰ ਅੱਜ ਧਰਮ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਅਤੇ ਸਿੱਖ ਗੁਰਧਾਮਾਂ ਦੇ ਪ੍ਰਬੰਧਕ ਵਰਤਦੇ ਹਨ। ਸੰਨ 1969 ਈਸਵੀ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ 500 ਸਾਲਾ ਜਨਮ ਸ਼ਤਾਬਦੀ ਪਹਿਲੀ ਵਾਰੀ ਬੜੀ ਧੂਮਧਾਮ ਨਾਲ ਮਨਾਈ ਗਈ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਤੇ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਵੀ ਵੀ ਗਿਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਅਤੇ ਹੋਰ ਆਗੂਆਂ ਨਾਲ ਸਾਂਝ ਕੀਤੀ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੀ ਇਸੇ ਸਮਾਗਮ ਦੀ ਪ੍ਰਾਪਤੀ ਹੈ।
ਫਿਰ ਸ਼ਤਾਬਦੀਆਂ ਅਤੇ ਧਾਰਮਿਕ ਪ੍ਰੋਗਰਾਮ ਕਰਨ ਦੀ ਹੋੜ ਲੱਗ ਗਈ। ਗਿਆਨੀ ਜ਼ੈਲ ਸਿੰਘ ਤਤਕਾਲੀ ਮੁੱਖ ਮੰਤਰੀ ਪੰਜਾਬ ਨੇ 10 ਅਪ੍ਰੈਲ 1973 ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਉਦਘਾਟਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ 91 ਗੁਰਦੁਆਰਾ ਸਾਹਿਬਾਨ ਨੂੰ ਜੋੜਿਆ ਗਿਆ।ਅਲੌਕਿਕ ਕੀਰਤਨ ਦਰਬਾਰ ਆਯੋਜਤ ਕੀਤੇ ਗਏ ਅਤੇ ਥਾਂ-ਥਾਂ ਨਗਰ ਕੀਰਤਨ ਸਜਾਏ ਗਏ। ਹਰ ਨਾਨਕ ਨਾਮਲੇਵਾ ਨੇ ਸਿਆਸੀ ਸਮੀਕਰਨਾਂ ਤੋਂ ਉਪਰ ਉਠ ਕੇ ਇਨ੍ਹਾਂ ਵਿੱਚ ਸ਼ਿਰਕਤ ਕੀਤੀ। ਅਕਾਲੀ ਆਗੂ ਵੀ ਨਾਲ ਲੱਗ ਕੇ ਪ੍ਰਸ਼ਾਦ ਵੰਡਦੇ ਰਹੇ, ਪਰ ਅੱਜ ਤੱਕ ਇਸ ਰੂਟ ਉੱਤੇ ਬੱਸ ਨਹੀਂ ਚੱਲੀ। ਤਿੰਨ ਸੌ ਸਾਲਾ ਖਾਲਸਾ ਸਾਜਨਾ ਦਿਵਸ 1999 ਵਿੱਚ ਮਨਾਇਆ ਗਿਆ। ਕੇਂਦਰ ਸਰਕਾਰ ਨੇ ਖੂਬ ਪੈਸਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚਾਰ ਸੌ ਸਾਲਾ ਸੰਪੂਰਨਤਾ ਦਿਵਸ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚਾਰ ਸੌ ਸਾਲਾ ਸ਼ਹੀਦੀ ਦਿਵਸ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਤਿੰਨ ਸੌ ਸਾਲਾ ਖਾਲਸਾ ਰਾਜ ਸਥਾਪਨਾ ਦਿਵਸ ਆਦਿ-ਆਦਿ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550ਵੀਂ ਅਰਧ ਸ਼ਤਾਬਦੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਅਰਧ ਸ਼ਤਾਬਦੀਆਂ ਵੀ ਮਨਾਈਆਂ ਗਈਆਂ।
21ਅਪ੍ਰੈਲ 2022 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2019 ਵਿੱਚ ਸਿੱਖ ਕੌਮ ਦੇ ਮਸੀਹਾ ਵਜੋਂ ਕੌਮੀ ਸੇਵਾ ਐਵਾਰਡ ਨਾਲ ਸਨਮਾਨਤ ਕੀਤਾ ਹੋਇਆ ਸੀ, ਵੱਲੋਂ ਪੂਰੀ ਸ਼ਾਨੋ ਸ਼ੌਕਤ ਤੇ ਗੁਰ ਮਰਿਆਦਾ ਅਨੁਸਾਰ ਮਨਾਈ ਗਈ। ਦੇਸ਼ ਦੇ ਸਾਰੇ ਸਕੂਲਾਂ ਵਿੱਚ 18 ਲੱਖ ਬੱਚਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਤੇ ਲੇਖ ਲਿਖੇ। ਮੁੰਬਈ ਰਾਜ ਭਵਨ ਸਮੇਤ ਬਹੁਤ ਸਾਰੇ ਰਾਜਾਂ ਦੇ ਗਵਰਨਰ ਤੇ ਮੁੱਖ ਮੰਤਰੀ ਸਾਹਿਬਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ, ਪਾਠ, ਕੀਰਤਨ ਤੇ ਗਿਆਨ ਚਰਚਾ ਕਰ ਕੇ ਮਨਾਈ, 400 ਰੁਪਏ ਦਾ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਹੋਈ ਅਤੇ ਸੱਤਰ ਪ੍ਰਮੁੱਖ ਸਿੱਖ ਧਾਰਮਿਕ, ਰਜਨੀਤਕ, ਲੇਖਕ ਤੇ ਸਮਾਜਕ ਸ਼ਖਸੀਅਤਾਂ ਉੱਤੇ ਆਧਾਰਤ ਇੱਕ ਕਮੇਟੀ ਬਣਾਈ ਗਈ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਵਿੱਚ ਬਹੁਤ ਸਾਰਿਆਂ ਨੇ ਕੋਈ ਯੋਗਦਾਨ ਨਹੀਂ ਪਾਇਆ ਬਲਕਿ ਸਮਾਗਮਾਂ ਵਿੱਚ ਸ਼ਾਮਲ ਹੀ ਨਹੀਂ ਹੋਏ।ਪੰਜਾਬ ਸਰਕਾਰ ਨੇ ਪਿਛਲੇ ਸਾਲ ਗੁਰਪੁਰਬ ਸਮਾਗਮ ਮਨਾਉਣਲਈ 937 ਕਰੋੜ ਰੁਪਏ ਦੀ ਮੰਗ ਕੀਤੀ ਸੀ, ਪਰ ਨਾ ਕੋਈ ਸਮਾਗਮ ਕੀਤਾ ਤੇ 1 ਮਈ ਇਸ ਸਮਾਗਮ ਲਈ ਅੰਤਿਮ ਮਿਤੀ ਰੱਖੀ ਸੀ। ਲੱਗਦਾ ਨਹੀਂ ਇਨਕਲਾਬ ਜ਼ਿੰਦਾਬਾਦ ਵਾਲਿਆਂ ਦੇ ਦਿਲ ਵਿੱਚ ਤਿਲਕ-ਜੰਞੂ ਦੇ ਰਾਖੇ ਗੁਰੂ ਲਈ ਪਿਆਰ ਹੈ ਤਾਂ ਨਾ ਗੁਰੂ ਜੀ ਦੇ ਫਲਸਫੇ ਉੱਤੇ ਵਿਸ਼ਵਾਸ ਹੋ ਸਕਦਾ ਹੈ?
1000 ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪਹਿਲੀ ਵਾਰ ਦੇਸ਼ ਦੇ ਕੌਮੀ ਆਗੂਆਂ ਨੂੰ ਨਹੀਂ ਸੱਦਿਆ ਤੇ ਆਪ ਵੀ ਧਾਰਮਿਕ ਆਗੂ, ਸਿੱਖ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ ਦੇ ਲਾਲ ਕਿਲ੍ਹੇ ਦੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਏ। ਬਹੁਤੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਮਹਿਲ ਜਨਮ ਅਸਥਾਨ ਤੇ ਮੰਜੀ ਸਾਹਿਬ ਦੇ ਸਮਾਗਮਾਂ ਤੋਂ ਵੀ ਗੈਰ ਹਾਜ਼ਰ ਰਹੇ, ਦੂਜੀਆਂ ਰਾਜਨੀਤਕ ਪਾਰਟੀਆਂ ਤੇ ਸਰਕਾਰੇ ਦਰਬਾਰੇ ਤੇ ਹੋਰ ਪਾਰਟੀਆਂ ਵਿੱਚ ਬੈਠੇ ਗੁਰੂ ਕੇ ਸਿੱਖਾਂ ਨੂੰ ਤਾਂ ਕੀ ਬੁਲਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਨਾਨਕ ਦੀ ਉਪਮਾ ਤਿਲਕ-ਜੰਞੂ ਦਾ ਰਾਖਾ ਪ੍ਰਤੀ ਅੰਕਿਤ ਕਰ ਕੇ ਕੀਤੀ ਹੈ। ਤਿਲਕ-ਜੰਞੂ ਧਾਰਨ ਕਰਨ ਵਾਲੇ ਹਿੰਦੂ ਸਮਾਜ ਦੇ ਲੋਕ ਅੱਜ ਵੀ ਗੁਰੂ ਜੀ ਦੀ ਉਪਮਾ ਕਰਦੇ ਹਨ, ਪਰ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਵਾਲੇ ਗੁਰੂ ਤੋਂ ਹੀ ਪਿੱਛੇ ਹੱਟਦੇ ਨਜ਼ਰ ਆਏ।
ਸਭ ਤੋਂ ਵੱਡਾ ਸਮਾਗਮ ਹਰਿਆਣਾ ਸਰਕਾਰ ਨੇ ਪਾਣੀਪਤ ਵਿੱਚ ਕੀਤਾ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। ਜਮਨਾਨਗਰ ਦੇ ਮੈਡੀਕਲ ਕਾਲਜ ਦਾ ਨਾਂਅ ਗੁਰੂ ਜੀ ਦੇ ਨਾਂਅ ਉੱਤੇ ਰੱਖਣ ਦਾ ਫੈਸਲਾ ਕੀਤਾ, ਪਾਣੀਪਤ ਦੇ ਪਾਰਕ ਤੇ ਸੜਕਾਂ ਦੇ ਨਾਂਅ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਉੱਤੇ ਰੱਖੇ ਗਏ।ਹਰ ਸਮਾਗਮ ਸਮੇਂ ਗੁਰੂ ਫਲਸਫੇ ਤੇ ਇਤਿਹਾਸ ਉੱਤੇ ਆਧਾਰਤ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ। ਭਾਰਤ ਸਰਕਾਰ ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉਤਰਾਖੰਡ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਗੁਰੂ ਜੀ ਦੇ ਜਨਮ ਸ਼ਤਾਬਦੀ ਸਮਾਗਮ ਮਨਾ ਚੁੱਕੀਆਂ ਹਨ ਜਾਂ ਅਜੇ ਵੀ ਯਤਨਸ਼ੀਲ ਹਨ, ਪਰ ਪੰਜਾਬ ਵਿੱਚ ਅਜਿਹਾ ਉਪਰਾਲਾ ਰਾਜ ਪੱਧਰ ਉੱਤੇ ਕੇਵਲ ਇੱਕ ਸਿਆਸੀ ਪਾਰਟੀ ਤੋਂ ਇਲਾਵਾ ਕਿਸੇ ਸਿਆਸੀ ਪਾਰਟੀ ਤੇ ਸਮਾਜਕ ਸੰਸਥਾ ਵੱਲੋਂ ਨਜ਼ਰ ਨਹੀਂ ਆਇਆ।
ਗੁਰੂ ਸਾਹਿਬਾਨ ਦਾ ਫਲਸਫਾ ਤੇ ਇਤਿਹਾਸ, ਵਿਸ਼ਵ ਸ਼ਾਂਤੀ, ਧਾਰਮਿਕ ਸਹਿਣਸ਼ੀਲਤਾ ਤੇ ਦੂਜੇ ਧਰਮਾਂ ਤੇ ਧਰਮ ਚਿੰਨ੍ਹਾਂ ਦੇ ਸਤਿਕਾਰ ਦਾ ਚਾਨਣ-ਮੁਨਾਰਾ ਹਨ, ਜਿਸ ਦਾ ਪ੍ਰਚਾਰ-ਪ੍ਰਸਾਰ ਵਿਸ਼ਵ ਪੱਧਰ ਉੱਤੇ ਹੋਣਾ ਚਾਹੀਦਾ ਹੈ ਜਿਸ ਲਈ ਉਪਰਾਲਾ ਕਰਨਾ ਬਣਦਾ ਹੈ।ਵਿਸ਼ਵ ਭਰ ਵਿੱਚ ਵਸਦੇ ਸਿੱਖ ਕਈ ਸਮੱਸਿਆਵਾਂ ਨਾਲ ਦੋ-ਚਾਰ ਹਨ ਅਤੇ ਉਨ੍ਹਾਂ ਲਈ ਜ਼ਿੰਮੇਵਾਰ ਰਾਜਨੀਤਕ ਧਿਰਾਂ ਤੇ ਆਗੂਆਂ ਦੇ ਹੱਥਾਂ ਵਿੱਚ ਅੱਜ ਵੀ ਖੇਡ ਰਹੇ ਹਨ। ਦੋਸਤ ਤੇ ਵਿਰੋਧੀ ਵਿੱਚ ਪਛਾਣ ਕਰਨ ਤੇ ਸਮੱਸਿਆ ਦੇ ਹੱਲ ਲਈ ਗੁਰੂ ਹੁਕਮ ਅਨੁਸਾਰ ਸੰਵਾਦ ਰਚਾਉਣਾ ਲੋੜੀਂਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’