Welcome to Canadian Punjabi Post
Follow us on

03

October 2022
ਖੇਡਾਂ

ਐਸ਼ ਬਾਰਟੀ ਵੱਲੋਂ 25 ਸਾਲ ਦੀ ਉਮਰ ਵਿੱਚ ਹੀ ਟੈਨਿਸ ਤੋਂ ਸੰਨਿਆਸ

March 24, 2022 11:26 PM

ਬ੍ਰਿਸਬੇਨ, 24 ਮਾਰਚ (ਪੋਸਟ ਬਿਊਰੋ)- ਆਸਟਰੇਲੀਆ ਦੀ ਐਸ਼ ਬਾਰਟੀ ਨੇ ਤੀਜਾ ਗਰੈਂਡ ਸਲੈਮ ਜਿੱਤਣ ਦੇ ਮਸਾਂ ਦੋ ਮਹੀਨਿਆਂ ਦੇ ਅੰਦਰ ਕੱਲ੍ਹ ਟੈਨਿਸ ਤੋਂ ਸੰਨਿਆਸ ਲੈ ਲਿਆ।
ਬਾਰਟੀ ਦੀ ਉਮਰ ਸਿਰਫ 25 ਸਾਲ ਹੈ ਅਤੇ ਉਸ ਨੇ ਆਲਮੀ ਦਰਜਾਬੰਦੀ ਵਿੱਚ ਪਹਿਲੇ ਸਥਾਨ ਉੱਤੇ ਰਹਿੰਦੇ ਹੋਏ ਇਹ ਫੈਸਲਾ ਕਰ ਕੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ। ਨੰਬਰ ਇੱਕ ਰੈਂਕਿੰਗ ਉੱਤੇ ਰਹਿੰਦਿਆਂ ਸੰਨਿਆਸ ਲੈਣ ਵਾਲੀ ਉਹ ਦੂਜੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਜਸਟਿਨ ਹੈਨਿਨ ਨੇ ਮਈ 2008 ਵਿੱਚ ਨੰਬਰ ਇੱਕ ਉੱਤੇ ਰਹਿੰਦਿਆਂ ਟੈਨਿਸ ਨੂੰ ਅਲਵਿਦਾ ਕਿਹਾ ਸੀ। ਐਸ਼ ਬਾਰਟੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਛੇ ਮਿੰਟ ਲੰਮਾ ਵੀਡੀਓ ਪਾ ਕੇ ਸੰਨਿਆਸ ਦਾ ਐਲਾਨ ਕੀਤਾ। ਉਸ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਤੇ ਮੈਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਂ ਇਸ ਸਮੇਂ ਸਿਰਫ ਆਪਣੇ ਦਿੱਲ ਦੀ ਸੁਣ ਰਹੀ ਹਾਂ ਤੇ ਮੈਂ ਜਾਣਦੀ ਹਾਂ ਕਿ ਇਹ ਸਹੀ ਫੈਸਲਾ ਹੈ।'' ਬਾਰਟੀ ਨੇ ਕਿਹਾ ਕਿ ਹੋਰ ਸੁਫਨਿਆਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਉਸ ਦੀ ਪਿਛਲੇ ਸਾਲ ਨਵੰਬਰ ਵਿੱਚ ਗੋਲਫਰ ਗੈਰੀ ਕਿਸਿਕ ਨਾਲ ਮੰਗਣੀ ਹੋਈ ਸੀ। ਐਸ਼ ਬਾਰਟੀ ਨੇ ਆਪਣੀ ਸਾਬਕਾ ਜੋੜੀਦਾਰ ਕੇਸੀ ਡੇਲਾਕਵਾ ਨਾਲ ਗੈਰ ਰਸਮੀ ਗੱਲਬਾਤ ਵਿੱਚ ਕਿਹਾ ਸੀ, ‘‘ਇਹ ਪਹਿਲੀ ਵਾਰ ਹੈ ਕਿ ਮੈਂ ਅਸਲ ਵਿੱਚ ਜਨਤਕ ਤੌਰ ਉੱਤੇ ਇਹ ਗੱਲ ਆਖੀ ਹੈ। ਮੇਰੇ ਅੰਦਰ ਉਹ ਸਰੀਰਕ ਤਾਕਤ, ਉਹ ਇੱਛਾਸ਼ਕਤੀਅਤੇ ਉਹ ਸਭ ਗੱਲਾਂ ਨਹੀਂ, ਜੋ ਸਿਖਰਲੇ ਪੱਧਰ ਉੱਤੇ ਖੁਦ ਨੂੰ ਚੁਣੌਤੀ ਦੇਣ ਲਈ ਲੋੜੀਂਦੀਆਂ ਹੁੰਦੀਆਂ ਹਨ।'' ਇਹ ਪਹਿਲਾ ਮੌਕਾ ਨਹੀਂ, ਜਦੋਂ ਬਾਰਟੀ ਨੇ ਟੈਨਿਸ ਨੂੰ ਅਲਵਿਦਾ ਆਖਿਆ ਹੈ। ਉਹ 2011 ਵਿੱਚ 15 ਸਾਲ ਦੀ ਉਮਰ ਵਿੱਚ ਵਿੰਬਲਡਨ ਜੂਨੀਅਰ ਚੈਂਪੀਅਨ ਬਣੀ ਸੀ, ਪਰ 2014 ਵਿੱਚ ਥਕਾਨ, ਦਬਾਅ ਅਤੇ ਲੰਬੀ ਦੂਰੀ ਦੇ ਸਫਰਾਂ ਕਾਰਨ ਉਹ ਦੋ ਸਾਲ ਤਕ ਟੈਨਿਸ ਤੋਂ ਦੂਰ ਰਹੀ ਸੌ। ਉਹ ਇਸ ਦੌਰਾਨ ਆਸਟਰੇਲੀਆ ਵਿੱਚ ਕ੍ਰਿਕਟ ਖੇਡਣ ਲੱਗ ਪਈ ਸੀ, ਪਰ ਬਾਅਦ ਵਿੱਚ ਫਿਰ ਉਸ ਨੇ ਰੈਕੇਟ ਫੜ ਲਿਆ ਸੀ।

Have something to say? Post your comment
ਹੋਰ ਖੇਡਾਂ ਖ਼ਬਰਾਂ
ਮਹਿਲਾ ਕ੍ਰਿਕੇਟ ਟੀਮ ਦੀ ਵਿਕੇਟਕੀਪਰ ਤਾਨੀਆ ਭਾਟੀਆ ਦਾ ਦਾਅਵਾ: ਲੰਡਨ ਵਿਚ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਉਤੇ ਕੀਤਾ ਕਬਜ਼ਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ