Welcome to Canadian Punjabi Post
Follow us on

17

May 2022
 
ਟੋਰਾਂਟੋ/ਜੀਟੀਏ

ਸਾਨੂੰ ਇਸ ਵਾਇਰਸ ਨਾਲ ਜਿਊਣਾ ਸਿੱਖਣਾ ਹੋਵੇਗਾ : ਮੂਰ

January 28, 2022 07:46 AM

ਕੋਵਿਡ-19 ਪਾਬੰਦੀਆਂ ਵਿੱਚ ਓਨਟਾਰੀਓ ਸੋਮਵਾਰ ਤੋਂ ਦੇਵੇਗਾ ਢਿੱਲ


ਓਨਟਾਰੀਓ, 27 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਉੱਘੇ ਡਾਕਟਰ ਦਾ ਕਹਿਣਾ ਹੈ ਕਿ ਹੁਣ ਰੀਓਪਨਿੰਗ ਤੇ ਕੋਵਿਡ-19 ਨਾਲ ਨਜਿੱਠਣ ਲਈ ਸੰਤੁਲਿਤ ਪਹੁੰਚ ਅਪਨਾਉਣ ਦਾ ਸਮਾਂ ਆ ਗਿਆ ਹੈ। ਡਾ· ਕੀਰਨ ਮੂਰ ਨੇ ਆਖਿਆ ਕਿ ਸਾਨੂੰ ਇਸ ਵਾਇਰਸ ਨਾਲ ਰਹਿਣਾ ਸਿੱਖਣਾ ਹੋਵੇਗਾ।
ਸੋਮਵਾਰ ਤੋਂ ਲਾਗੂ ਹੋਣ ਜਾ ਰਹੇ ਨਵੇਂ ਪਬਲਿਕ ਹੈਲਥ ਮਾਪਦੰਡਾਂ ਦਾ ਐਲਾਨ ਕਰਦੇ ਸਮੇਂ ਮੂਰ ਨੇ ਆਖਿਆ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਓਮਾਈਕ੍ਰੌਨ ਵਰਗੇ ਖਤਰੇ ਨੂੰ ਜੜ੍ਹ ਤੋਂ ਖਤਮ ਨਹੀਂ ਕਰ ਸਕਦੇ।ਪਿਛਲੇ ਦੋ ਸਾਲਾਂ ਤੋਂ ਸਾਡੀਆਂ ਜਿ਼ੰਦਗੀਆਂ ਡਰ ਦੇ ਸਾਏ ਵਿੱਚ ਨਿਕਲ ਰਹੀਆਂ ਹਨ ਤੇ ਵਾਇਰਸ ਸਾਨੂੰ ਨਿਯੰਤਰਿਤ ਕਰ ਰਿਹਾ ਹੈ, ਇਸ ਲਈ ਸਾਨੂੰ ਆਪਣੀ ਸੋਚ ਹੀ ਬਦਲਣੀ ਹੋਵੇਗੀ।
ਪਾਬੰਦੀਆਂ ਵਿੱਚ ਦਿੱਤੀ ਜਾ ਰਹੀ ਢਿੱਲ ਤਹਿਤ ਓਨਟਾਰੀਓ ਵਾਸੀਆਂ ਨੂੰ ਹੁਣ ਕਾਨੂੰਨੀ ਤੌਰ ਉੱਤੇ ਘਰ ਤੋਂ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਬਿਜ਼ਨਸਿਜ਼ ਨੂੰ ਵੀ ਹੁਣ ਕਾਂਟੈਕਟ ਟਰੇਸਿੰਗ ਦੇ ਮਕਸਦ ਨਾਲ ਆਪਣੇ ਕਸਟਮਰਜ਼ ਦਾ ਰਿਕਾਰਡ ਨਹੀਂ ਰੱਖਣਾ ਹੋਵੇਗਾ।ਇੰਡੋਰ ਸੋਸ਼ਲ ਗੈਦਰਿੰਗਜ਼ ਦੀ ਹੱਦ 5 ਤੋਂ 10 ਕੀਤੀ ਜਾ ਰਹੀ ਹੈ ਜਦਕਿ ਆਊਟਡਰ ਗੈਦਰਿੰਗਜ਼ ਦੀ ਹੱਦ 25 ਕੀਤੀ ਜਾਵੇਗੀ। 50 ਫੀ ਸਦੀ ਸਮਰੱਥਾ ਨਾਲ ਰੈਸਟੋਰੈਂਟਸ ਆਪਣੇ ਡਾਈਨਿੰਗ ਰੂਮ ਖੋਲ੍ਹ ਸਕਣਗੇ।
ਖੇਡਾਂ ਸਬੰਧੀ ਇੰਡੋਰ ਈਵੈਂਟਸ, ਕੰਸਰਟ ਵੈਨਿਊਜ਼, ਥਿਏਟਰਜ਼ ਤੇ ਸਿਨੇਮਾਜ਼ ਦੇ ਨਾਲ ਨਾਲ ਅਜਿਹੀਆਂ ਹੋਰਨਾਂ ਥਾਂਵਾਂ ਲਈ ਫੂਡ ਤੇ ਡਰਿੰਕ ਸਰਵਿਸ ਦੀ ਇਜਾਜ਼ਤ ਹੋਵੇਗੀ। ਜਦੋਂ ਲੋਕ ਇਨ੍ਹਾਂ ਥਾਂਵਾਂ ਉੱਤੇ ਖਾਣਾ ਨਹੀਂ ਖਾ ਰਹੇ ਹੋਣਗੇ ਜਾਂ ਕੁੱਝ ਪੀ ਨਹੀਂ ਰਹੇ ਹੋਣਗੇ ਤਾਂ ਉਨ੍ਹਾਂ ਨੂੰ ਮਾਸਕ ਲਾ ਕੇ ਰੱਖਣੇ ਹੋਣਗੇ।ਮੂਰ ਨੇ ਆਖਿਆ ਕਿ ਅਸੀਂ ਅਜਿਹਾ ਕਰਕੇ ਰਿਸਕ ਘਟਾ ਰਹੇ ਹਾਂ ਪਰ ਅਸੀਂ ਇਸ ਨੂੰ ਮੁਕੰਮਲ ਤੌਰ ਉੱਤੇ ਖ਼ਤਮ ਨਹੀਂ ਕਰ ਸਕਦੇ।
ਪ੍ਰੋਵਿੰਸ ਵੱਲੋਂ ਘਰ ਤੋਂ ਕੰਮ ਕਰਨ ਦੀ ਕਾਨੂੰਨੀ ਲੋੜ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ ਬਸ਼ਰਤੇ ਅਜਿਹਾ ਕਰਨ ਦੀ ਬਹੁਤ ਜਿ਼ਆਦਾ ਲੋੜ ਨਾ ਹੋਵੇ।ਮੂਰ ਨੇ ਆਖਿਆ ਕਿ ਜਿਹੜੇ ਘਰ ਤੋਂ ਕੰਮ ਕਰ ਸਕਦੇ ਹਨ ਉਹ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਨ ਤਾਂ ਕਿ ਉਹ ਹੋਰਨਾਂ ਲੋਕਾਂ ਦੇ ਸੰਪਰਕ ਵਿੱਚ ਘੱਟ ਤੋਂ ਘੱਟ ਆਉਣ।ਮੂਰ ਨੇ ਆਖਿਆ ਕਿ ਵੈਕਸੀਨਜ਼ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਸਿੱਧ ਹੋ ਰਹੀਆਂ ਹਨ ਤੇ ਬੂਸਟਰ ਡੋਜ਼ਾਂ ਨਾਲ ਅਸੀਂ 88 ਤੋਂ 95 ਫੀ ਸਦੀ ਤੱਕ ਕੋਵਿਡ-19 ਤੋਂ ਪ੍ਰੋਟੈਕਸ਼ਨ ਹਾਸਲ ਕਰ ਚੁੱਕੇ ਹਾਂ। ਇਸ ਦੇ ਨਾਲ ਹੀ ਹੁਣ ਸਾਡੇ ਕੋਲ ਗੋਲੀ ਦੇ ਰੂਪ ਵਿੱਚ ਮੂੰਹ ਰਾਹੀਂ ਲਿਆ ਜਾਣ ਵਾਲਾ ਐਂਟੀਵਾਇਰਲ ਇਲਾਜ ਵੀ ਹੈ। ਸਾਨੂੰ ਆਸ ਹੈ ਕਿ ਮਈ ਤੱਕ ਸਾਨੂੰ ਮਾਸਕ ਤੇ ਫਿਜ਼ੀਕਲ ਡਿਸਟੈਂਸਿੰਗ ਵਰਗੇ ਨਿਯਮਾਂ ਦੀ ਵੀ ਲੋੜ ਨਹੀਂ ਹੋਵੇਗੀ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ ਟਰਾਂਸਪੋਰਟ ਟਰੱਕ ਹਾਦਸਾਗ੍ਰਸਤ ਹੋਣ ਕਾਰਨ ਫਿਊਲ ਸੜਕ ਉੱਤੇ ਖਿੱਲਰਿਆ ਦੋ ਗੱਡੀਆਂ ਦੀ ਟੱਕਰ ਵਿੱਚ ਮਹਿਲਾ ਜ਼ਖ਼ਮੀ ਐਨਡੀਪੀ ਵੱਲੋਂ ਛੇ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਵਾਅਦਾ ਮੇਰੀ ਅਗਵਾਈ ਵਾਲੀ ਸਰਕਾਰ ਵਿੱਚ ਸੋਸ਼ਲ ਕੰਜ਼ਰਵੇਟਿਵਜ਼ ਲਈ ਵੀ ਹੋਵੇਗੀ ਥਾਂ : ਪੈਟ੍ਰਿਕ ਬ੍ਰਾਊਨ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ