Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

‘ਪਾਰਟੀਗੇਟ’ ਵਿਵਾਦ ਵਿੱਚ ਉਲਝੇ ਬ੍ਰਿਟਿਸ਼ ਪ੍ਰਧਾਨ ਮੰਤਰੀ ਉੱਤੇ ਇਕ ਹੋਰ ਦੋਸ਼ ਲੱਗਾ

January 26, 2022 08:09 AM

ਲੰਡਨ, 25 ਜਨਵਰੀ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਾਰ ਕਾਰਨ ਲੱਗੇ ਲਾਕਡਾਊਨ ਅਤੇ ਹੋਰ ਪਾਬੰਦੀਆਂ ਦੇ ਦੌਰਾਨ ਪਾਰਟੀਆਂ ਕਰਨ, ਜਿਸ ‘ਪਾਰਟੀਗੇਟ’ ਘੁਟਾਲਾ ਕਿਹਾ ਜਾਂਦਾ ਹੈ, ਦੇ ਵਿਵਾਦਾਂ ਵਿੱਚ ਘਿਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਉੱਤੇ ਅੱਜ ਮੰਗਲਵਾਰ ਇਕ ਹੋਰ ਦੋਸ਼ ਲੱਗ ਗਿਆ ਹੈ।ਪਤਾ ਲੱਗਾ ਹੈ ਕਿ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਲੱਗੇ ਪਹਿਲੇਲਾਕਡਾਊਨ ਦੌਰਾਨ ਉਨ੍ਹਾਂ ਦੀ ਮੰਗੇਤਰ ਨੇ ਬੋਰਿਸ ਜਾਨਸਨ ਲਈ ‘ਸਰਪ੍ਰਾਈਜ਼ ਬਰਥਡੇ ਕੇਕ ਪਾਰਟੀ’ ਕੀਤੀ ਸੀ। ਆਈਟੀਵੀ ਨਿਊਜ਼ ਨੇ ਸੋਮਵਾਰ ਰਾਤ ਦੱਸਿਆ ਕਿ ਉਸ ਸਮਾਗਮ ਵਿੱਚ ਲਗਭਗ 30 ਲੋਕ ਗਏ ਤੇ ‘ਹੈਪੀ ਬਰਥਡੇ’ ਗੀਤ ਗਾਇਆ ਜਾਣ ਤੋਂ ਇਲਾਵਾ ਲੋਕਾਂ ਨੂੰ ਕੇਕ ਵੀ ਪਰੋਸਿਆ ਗਿਆ ਸੀ।
ਪ੍ਰਧਾਨ ਮੰਤਰੀ ਨਿਵਾਸ, 10-ਡਾਊਨਿੰਗ ਸਟ੍ਰੀਟ ਨੇ ਇਹ ਰਿਪੋਰਟ ਦਿੱਤੀ ਹੈ ਕਿ ਬੋਰਿਸ ਜਾਨਸਨ, ਜੋ 19 ਜੂਨ, 2020 ਨੂੰ 56 ਸਾਲ ਦੇ ਹੋਏ ਸਨ, ਉਸ ਦਿਨ ਲਗਭਗ 10 ਮਿੰਟ ਇੱਕ ਸਮਾਗਮ ਵਿੱਚ ਸ਼ਾਮਲ ਹੋਏ, ਕਿਉਂਕਿ ਉਨ੍ਹਾਂ ਦਾ ਸਟਾਫ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ ਕੁਝ ਸਮਾਂ ਇਕੱਠਾ ਹੋਇਆ ਸੀ, ਪਰ ਓਦੋਂ ਕੋਵਿਡ ਦੀ ਲਾਗ ਰੋਕਣ ਲਈ ਬ੍ਰਿਟੇਨ ਵਿੱਚ ਸਖ਼ਤ ਲਾਕਡਾਊਨ ਲਾਗੂ ਸੀ ਤੇ ਘਰ ਵਿੱਚਹੁੰਦੇ ਸਮਾਗਮਾਂ ਵਿੱਚ ਦੋ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ। ਇਹ ਪ੍ਰੋਗਰਾਮ ਉਸ ਦਿਨ ਲੋਕਲ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਬਾਅਦ ਡਾਊਨਿੰਗ ਸਟ੍ਰੀਟ ਦੇ ਕੈਬਨਿਟ ਰੂਮ ਵਿੱਚ ਕੀਤਾ ਗਿਆ। ਜਾਨਸਨ ਨੂੰ ਸਰਪ੍ਰਾਈਜ਼ ਦੇਣ ਲਈ ਇਹ ਸਮਾਗਮ ਉਸ ਦੀ ਉਸ ਸਮੇਂ ਦੀ ਮੰਗੇਤਰ ਅਤੇ ਅਜੋਕੀ ਪਤਨੀ ਕੈਰੀ ਸਾਇਮੰਡਸ ਨੇ ਕੀਤਾ ਸੀ।ਬੋਰਿਸ ਜਾਨਸਨ ਹਟਫੋਰਡਸ਼ਾਇਰ ਦੇ ਸਕੂਲ ਦਾ ਦੌਰਾ ਕਰਕੇ ਮੁੜੇ ਸਨ। 10 ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਦਾ ਕੰਮ ਕਰਦੇ ਲੋਕ ਮੀਟਿੰਗ ਪਿੱਛੋਂ ਥੋੜ੍ਹਾ ਸਮਾਂ ਕੈਬਨਿਟ ਰੂਮ ਵਿੱਚ ਇਕੱਠੇ ਹੋਏ ਤੇ ਪ੍ਰਧਾਨ ਮੰਤਰੀ ਨੂੰ ਹੈਪੀ-ਬਰਥਡੇ ਕਹਿ ਕੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਉੱਥੇ 10 ਮਿੰਟ ਤੋਂ ਘੱਟ ਸਮਾਂ ਰਹੇ। ਆਈਟੀਵੀ ਦੀ ਰਿਪੋਰਟ ਮੁਤਾਬਕ ਨਿਯਮਾਂ ਦੀ ਸਾਫ ਉਲੰਘਣਾ ਕਰ ਕੇ ਉਸੇ ਸ਼ਾਮ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪਰਿਵਾਰਕ ਦੋਸਤਾਂ ਦਾ ਸਵਾਗਤ ਵੀ ਕੀਤਾ ਗਿਆ, ਪਰ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦਫਤਰ) ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਬਿਲਕੁਲ ਗਲਤ ਹੈ, ਪ੍ਰਧਾਨ ਮੰਤਰੀ ਨੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਸ਼ਾਮ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਪਾਰਟੀ ਕੀਤੀ ਸੀ।
ਬ੍ਰਿਟੇਨ ਦੇ ਕਈ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਹੈ, ਪਰ ਵਿਰੋਧੀਆਂ ਦਾ ਹਮਲਾ ਜਾਰੀ ਹੈ।ਦੇਸ਼ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਸਕਾਈ ਨਿਊਜ਼ ਨੂੰ ਕਿਹਾ ਕਿ ਇਹ ਸੁਭਾਵਕ ਸੀ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਸੀ ਅਤੇ ਉਸ ਨੂੰ ਕੇਕ ਭੇਂਟ ਕੀਤਾ ਗਿਆ, ਜਿਸ ਦੀਆਂ ਫੋਟੋ ਅਖ਼ਬਾਰ ਵਿੱਚ ਹਨ।ਉਸ ਨੇ ਦੁਹਰਾਇਆ ਕਿ ਇਹ ਫ਼ੈਸਲਾ ਕਰਨਾ ਸੀਨੀਅਰ ਅਫਸਰ ਸੂ ਗ੍ਰੇ ਉੱਤੇ ਨਿਰਭਰ ਹੈ ਕਿ ਇਹ ਠੀਕ ਸੀ ਜਾਂ ਨਹੀਂ। ਗ੍ਰੇ ਪਾਰਟੀਗੇਟ ਦੇ ਦੋਸ਼ਾਂ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ।ਉਨ੍ਹਾਂ ਦੀ ਰਿਪੋਰਟ ਹਫ਼ਤੇ ਦੇ ਅੰਤ ਤੱਕ ਆ ਸਕਦੀ ਹੈ।ਵਿਰੋਧੀ ਲੇਬਰ ਪਾਰਟੀ ਦੇ ਨੇਤਾ ਸਟਾਰਮਰ ਨੇ ਤਾਜ਼ਾ ਖੁਲਾਸਿਆਂ ਦੇ ਕਾਰਨ ਬੋਰਿਸ ਜਾਨਸਨ ਤੋਂਇੱਕ ਵਾਰ ਫਿਰ ਅਸਤੀਫੇ ਦੀ ਮੰਗ ਕੀਤੀ ਹੈ। ਸਟਾਰਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਰਾਸ਼ਟਰੀ ਰੁਕਾਵਟ ਹਨ ਅਤੇ ਉਨ੍ਹਾਂ ਨੂੰ ਜਾਣਾ ਪਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ