Welcome to Canadian Punjabi Post
Follow us on

01

July 2025
 
ਅੰਤਰਰਾਸ਼ਟਰੀ

ਯੂ ਏ ਈ ਨੇ ਹਮਲੇ ਵਾਲੀਆਂ ਮਿਜ਼ਾਈਲਾਂ ਰਾਹ ਵਿੱਚ ਤਬਾਹ ਕੀਤੀਆਂ

January 25, 2022 08:12 PM

ਦੁਬਈ, 25 ਜਨਵਰੀ (ਪੋਸਟ ਬਿਊਰੋ)- ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੇ ਕੱਲ੍ਹ ਰਾਜਧਾਨੀ ਆਬੂਧਾਬੀ ਵੱਲ ਛੱਡੀਆਂ ਗਈਆਂ ਹਾਊਤੀ ਬਾਗੀਆਂ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪਤਾ ਲਾ ਕੇ ਨਸ਼ਟ ਕਰ ਦਿੱਤਾ।
ਯੂ ਏ ਈ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਹਮਲੇ ਵਿੱਚ ਕੋਈ ਮੌਤ ਨਹੀਂ ਹੋਈ। ਮਿਜ਼ਾਈਲਾਂ ਦਾ ਮਲਬਾ ਆਬੂਧਾਬੀ ਦੇ ਵੱਖ-ਵੱਖ ਇਲਾਕਿਆਂ ਵਿੱਚ ਡਿੱਗਾ। ਮੰਤਰਾਲੇ ਨੇ ਟਵੀਟ ਕੀਤਾ ਕਿ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਾਊਤੀ ਬਾਗੀਆਂ ਵੱਲੋਂ ਦੇਸ਼ ਵੱਲ ਦਾਗੀਆਂ ਗਈਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪਤਾ ਲਾ ਕੇ ਮਾਰ ਦਿਤਾ ਹੈ। ਇਸ ਬਾਰੇ ਮੰਤਰਾਲੇ ਨੇ ਕਿਹਾ ਕਿ ਯੂ ਏ ਈ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਯੂ ਏ ਈ ਨੇ ਯਮਨ ਦੇ ਹਾਊਤੀ ਬਾਗੀਆਂ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਨਿਸ਼ਾਨਾ ਬਣਾ ਕੇ ਕੀਤੇ ਇਸ ਹਮਲੇ ਲਈ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਯੂ ਏ ਈ ਨੇ ਯਮਨ ਜੰਗ ਵਿੱਚ ਸ਼ਾਮਲ ਆਪਣੇ ਲਗਭਗ ਸਾਰੇ ਫੌਜੀਆਂ ਨੂੰ ਜੁਲਾਈ 2019 ਵਿੱਚ ਵਾਪਸ ਬੁਲਾ ਲਿਆ ਸੀ, ਕਿਉਂਕਿ ਉਹ ਖੁਦ ਨੂੰ ਹਮੇਸ਼ਾਂ ਤੋਂ ਸੈਰ ਸਪਾਟੇ ਤੇ ਕਾਰੋਬਾਰੀ ਦੇਸ਼ ਦੇ ਰੂਪ ਵਿੱਚ ਪੇਸ਼ ਕਰਦਾ ਰਿਹਾ ਹੈ, ਪਰ ਪਿੱਛੇ ਜਿਹੇ ਯੂ ਏ ਈ ਦੀ ਹਵਾਈ ਫੌਜ ਨੇ ਹਾਊਤੀ ਬਾਗੀਆਂ ਦੇ ਕਬਜ਼ੇ ਵਾਲੇ ਖੇਤਰਾਂ ਉੱਤੇ ਮੁੜ ਤੋਂ ਹਮਲੇ ਸ਼ੁਰੂ ਕਰ ਦਿੱਤੇ। ਮਾਹਰਾਂ ਦਾ ਮੰਨਣਾ ਹੈ ਕਿ ਹਾਊਤੀ ਬਾਗੀ ਆਬੂਧਾਬੀ ਉੱਤੇ ਜਵਾਬੀ ਹਮਲੇ ਕਰ ਰਹੇ ਹਨ। 17 ਜਨਵਰੀ ਨੂੰ ਆਬੂਧਾਬੀ ਉੱਤੇ ਹੋਏ ਹਾਊਤੀ ਹਮਲੇ ਦੇ ਅਗਲੇ ਦਿਨ ਸਾਊਦੀ ਅਰਬ ਦੀ ਅਗਵਾਈ ਵਾਲੀ ਗੱਠਜੋੜ ਫੌਜ ਨੇ ਯਮਨ ਦੇ ਹੂਦੈਦਾਰ ਸ਼ਹਿਰ ਵਿੱਚ ਹਵਾਈ ਹਮਲੇ ਕੀਤੇ ਸਨ, ਜਿਨ੍ਹਾਂ ਵਿੱਚ 20 ਲੋਕ ਮਾਰੇ ਗਏ ਸਨ।ਹਾਊਤੀ ਬਾਗੀਆਂ ਨੇ 17 ਜਨਵਰੀ ਨੂੰ ਆਬੂਧਾਬੀ ਦੇ ਮੁਸਾਫਫਾ ਆਈ ਸੀ ਏ ਡੀ-3 ਖੇਤਰ ਤੇ ਕੌਮਾਂਤਰੀ ਹਵਾਈ ਅੱਡੇ ਦੇ ਨਿਰਮਾਣ ਖੇਤਰ ਉੱਤੇ ਡਰੋਨ ਹਮਲੇ ਕੀਤੇ ਸਨ। ਤਿੰਨ ਪੈਟਰੋਲੀਅਮ ਟੈਂਕਰਾਂ ਵਿੱਚ ਹੋਏ ਧਮਾਕੇ ਵਿੱਚ ਦੋ ਭਾਰਤੀ ਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦੋਂ ਕਿ ਛੇ ਜ਼ਖਮੀ ਹੋ ਗਏ ਸਨ। ਯੂ ਐੱਨ ਸਕਿਓਰਟੀ ਕੌਂਸਲ ਨੇ ਆਬੂਧਾਬੀ ਵਿੱਚ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ