Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਅੰਤਰਰਾਸ਼ਟਰੀ

2023 ਤਕ ਸਖਤ ਨਵਾਂ ਸਾਈਬਰ ਕਾਨੂੰਨ ਲਾਗੂ ਕਰਨ ਦੀ ਤਜਵੀਜ਼

January 21, 2022 10:28 PM

ਬ੍ਰਸੇਲਸ, 21 ਜਨਵਰੀ (ਪੋਸਟ ਬਿਊਰੋ)- ਯੂਰਪੀ ਪਾਰਲੀਮੈਂਟ ਮੈਂਬਰਾਂ ਨੇ ਗੂਗਲ ਅਤੇ ਫੇਸਬੁਕ ਦੀ ਕੰਪਨੀ ਮੇਟਾ ਪਲੇਟਫਾਰਮਸਜ ਨੂੰ ਯੂਜ਼ਰਜ਼ ਨੂੰ ਇਸ਼ਤਿਹਾਰ ਦੇਣ ਦੇ ਕਾਨੂੰਨ ਸਖਤ ਕਰਨ ਲਈ ਵੋਟ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨਿਯਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਇਨ ਪਲੇਟਫਾਰਮਸ ਨੂੰ ਯੂਜ਼ਰਜ਼ ਨੂੰ ਇਸ਼ਤਿਹਾਰ ਟੀਚੇ ਕਰਨ ਦੇ ਲਈ ਨਸਲ ਜਾਂ ਧਰਮ ਵਰਗੇ ਵਿਸ਼ੇ ਉੱਤੇ ਸੰਵੇਦਨਸ਼ੀਲ ਡਾਟਾ ਦਾ ਵਰਤਣ ਤੋਂ ਰੋਕਿਆ ਜਾਏਗਾ। ਉਨ੍ਹਾਂ ਨੂੰ ਆਪਣੇ ਯੂਜ਼ਰਜ਼ ਦੇ ਲਈ ਪ੍ਰਾਡਕਟ ਦੀ ਵਰਤੋਂ ਕਰਦੇ ਹੋਏ ਐਡ ਟਰੈਕਿੰਗ ਤੋਂ ਬਾਹਰ ਰਹਿਣ ਦਾ ਬਦਲ ਚੁਣਨਾ ਸੌਖਾ ਹੋ ਜਾਏਗਾ।
ਇਸ ਸੰਬੰਧ ਵਿੱਚ ਯੂਰਪੀਨ ਪਾਰਲੀਮੈਂਟ ਮੈਂਬਰ ਸੋਸ਼ਲ ਡੈਮੋਕਰੇਟ ਟੈਮੋ ਵਾਲਕੇਨ ਨੇ ਕਿਹਾ, ਇਹ ਵੱਡੀ ਪ੍ਰਾਪਤੀ ਹੈ। ਅਸੀਂ ਵੱਡੀਆਂ ਟੈਕ ਕੰਪਨੀਆਂ ਉੱਤੇ ਰੋਕ ਲਾਉਣ ਦੀ ਮੰਗ ਕਰਦੇ ਅਤੇ ਇਸ਼ਤਿਹਾਰ ਦੇ ਮਕਸਦ ਨਾਲ ਸੰਵੇਦਨਸ਼ੀਲ ਨਿੱਜੀ ਡਾਟਾ ਇਕੱਠਾ ਕਰਨ ਉੱਤੇ ਪਾਬੰਦੀ ਚਾਹੁੰਦੇ ਹਾਂ। ਸਾਲ 2023 ਵਿਚ ਲਾਗੂ ਹੋਣ ਵਾਲੇ ਕਾਨੂੰਨ ਦੇ ਸਬੰਧ ਵਿੱਚ 31 ਜਨਵਰੀ ਤੋਂ ਯੂਰਪੀ ਪਾਰਲੀਮੈਂਟ ਅਤੇ ਯੂਰਪੀਅਨ ਕੌਂਸਲ ਵਿਚਾਲੇ ਸ਼ੁਰੂ ਹੋ ਰਹੀ ਗੱਲਬਾਤ ਮੁਸ਼ਕਲ ਰਹੇਗੀ ਕਿਉਂਕਿ ਯੂਰਪੀ ਮੈਂਬਰ ਦੇਸ਼ਾਂ ਅਤੇ ਯੂਰਪੀਅਨ ਕਮਿਸ਼ਨ ਨੇ ਟੈਕ ਕੰਪਨੀਆਂ ਉੱਤੇ ਸਖਤ ਉਪਾਵਾਂ ਦੀ ਸਿਫਾਰਸ਼ ਨਹੀਂ ਕੀਤੀ। ਉਂਜ ਯੂਰਪੀਅਨ ਕਮਿਸ਼ਨ ਵੱਲੋਂ ਬਣਾਏ ਇਹ ਨਿਯਮ 2023 ਵਿੱਚ ਲਾਗੂ ਹੋ ਸਕਦੇ ਹਨ। ਇਨ੍ਹਾਂ ਵਿੱਚ ਅਸੰਵਿਧਾਨਕ ਪੋਸਟ ਹਟਾ ਕੇ ਆਨਲਾਈਨ ਕੰਟੈਂਟ ਨੂੰ ਕੰਟਰੋਲ ਕਰਨ ਅਤੇ ਅਲਗੋਰਿਦਮ ਦੇ ਬਾਰੇ ਵਿੱਚ ਸੂਚਨਾ ਖੋਜਕਾਰਾਂ ਨੂੰ ਦੇਣ ਬਾਰੇ ਉਪਾਵਾਂ ਦੀ ਸਿਫਾਰਸ਼ ਹੈ। ਵੱਡੀਆਂ ਟੈਕ ਕੰਪਨੀਆਂ ਉੱਤੇ ਨਿਯਮ ਦੀ ਉਲੰਘਣ ਕਰਨ ਉੱਤੇ ਗਲੋਬਲ ਵਿਕਰੀ ਦੇ ਛੇ ਫੀਸਦੀ ਤਕ ਜੁਰਮਾਨੇ ਦਾ ਨਿਯਮ ਲਾਗੂ ਕੀਤਾ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ