Welcome to Canadian Punjabi Post
Follow us on

17

May 2022
 
ਮਨੋਰੰਜਨ

‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਅੱਗੇ ਵਧਾਉਣ ਦੀ ਤਿਆਰੀ

January 21, 2022 01:25 AM

ਪੈਨ ਇੰਡੀਆ ਰਿਲੀਜ਼ ਹੋ ਰਹੀ ਦੱਖਣ ਭਾਰਤੀ ਫਿਲਮਾਂ ਬਾਕਸ ਆਫਿਸ ਉੱਤੇ ਹਿੰਦੀ ਫਿਲਮਾਂ ਨੂੰ ਸਖਤ ਟੱਕਰ ਦੇ ਰਹੀਆਂ ਹਨ। ਪਿਛਲੇ ਦਿਨੀਂ ਰਿਲੀਜ਼ ਹੋਈ ਅੱਲੂ ਅਰਜਨ ਦੀ ਫਿਲਮ ‘ਪੁਸ਼ਪਾ 1’ ਨੇ ਰਣਵੀਰ ਸਿੰਘ ਦੀ ਫਿਲਮ ‘83’ ਦੇ ਬਾਕਸ ਆਫਿਸ ਕਲੈਕਸ਼ਨ ਉੱਤੇ ਅਸਰ ਪਾਇਆ ਸੀ। ‘ਪੁਸ਼ਪਾ’ ਅੱਜ ਵੀ ਬਾਕਸ ਆਫਿਸ ਉੱਤੇ ਹਿੰਦੀ ਭਾਸ਼ਾ ਵਿੱਚ ਕਮਾਈ ਕਰ ਰਹੀ ਹੈ, ਜਦ ਕਿ ਇਸ ਫਿਲਮ ਦਾ ਪ੍ਰਮੋਸ਼ਮਨ ਹਿੰਦੀ ਦਰਸ਼ਕਾਂ ਦੇ ਲਈ ਕੀਤਾ ਹੀ ਨਹੀਂ ਸੀ। ਅਜਿਹੇ ਵਿੱਚ ਹਿੰਦੀ ਫਿਲਮਾਂ ਦੇ ਨਿਰਮਾਤਾ ਇਸ ਗੱਲ ਦਾ ਖਿਆਲ ਰੱਖ ਰਹੇ ਹਨ ਕਿ ਉਨ੍ਹਾਂ ਦੀਆਂ ਫਿਲਮਾਂ ਦੇ ਆਸਪਾਸ ਦੱਖਣ ਭਾਰਤ ਦੀ ਪੈਨ ਇੰਡੀਆ ਫਿਲਮ ਰਿਲੀਜ਼ ਨਾ ਹੋਵੇ।
ਖਬਰਾਂ ਮੁਤਾਬਕ ਇਸ ਕਾਰਨ ਆਮਿਰ ਖਾਨ ਆਪਣੀ ਅਗਲੀ ਫਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਤਰੀਕ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹਨ। ‘ਲਾਲ ਸਿੰਘ ਚੱਢਾ’ 14 ਅਪਰੈਲ ਨੂੰ ਰਿਲੀਜ਼ ਹੋਣੀ ਹੈ। ਉਸੇ ਦਿਨ ਹਿੰਦੀ ਦੇ ਨਾਲ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋ ਰਹੀ ਕੰਨੜ ਫਿਲਮ ‘ਕੇ ਜੀ ਐੱਫ-ਚੈਪਟਰ 2’ ਰਿਲੀਜ਼ ਹੋਵੇਗੀ। ਆਮਿਰ ਨੇ ਸੋਚ ਲਿਆ ਹੈ ਕਿ ਉਹ ਆਪਣੀ ਫਿਲਮ ਦੀਵਾਲੀ ਉੱਤੇ ਰਿਲੀਜ਼ ਕਰਨਗੇ। ਵੈਸੇ ਵੀ ‘ਕੇ ਜੀ ਐੱਫ’ ਦੇ ਪਹਿਲੇ ਪਾਰਟ ਨੇ ਜਿਸ ਤਰ੍ਹਾਂ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਸੀ, ਉਸ ਪਿੱਛੋਂ ਆਮਿਰ ਯਕੀਨਨ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਫਿਲਮ ਦੇ ਕਲੈਕਸ਼ਨ ਉੱਤੇ ਕੋਈ ਅਸਰ ਪਵੇ। ਫਿਲਹਾਲ ਆਮਿਰ ਨੇ ਰਿਲੀਜ਼ ਤਰੀਕ ਬਦਲਣ ਨੂੰ ਲੈ ਕੇ ਕੋਈ ਰਸਮੀ ਐਲਾਨ ਨਹੀਂ ਕੀਤਾ।

 
Have something to say? Post your comment