ਲੰਡਨ, 19 ਸਤੰਬਰ (ਪੋਸਟ ਬਿਊਰੋ): ਪੰਜਾਬ ਦੇ ਜੰਮਪਲ ਅਤੇ ਕਿਸਾਨ ਪਰਿਵਾਰ ਦੇ ਪੁੱਤਰ ਹਰਪ੍ਰੀਤ ਸਿੰਘ ਗੁਰਾਇਆ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਇਆ ਹੈ। ਜਿਸ ਨੇ ਦੁਨੀਆਂ ਭਰ ਵਿੱਚ ਇੱਕ ਵਾਰ ਮੁੜ ਤੋਂ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ। ਹਰਪ੍ਰੀਤ ਸਿੰਘ ਗੁਰਾਇਆ ਜੋਕਿ ਜਲੰਧਰ ਦੀ ਰਾਮਾ ਮੰਡੀ ਇਲਾਕੇ ਦਾ ਰਹਿਣ ਵਾਲਾ ਹੈ ਦੇ ਪਿਤਾ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਦੇ ਡੀ.ਐੱਸ.ਪੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰ ਹੋਏ ਹਨ।
ਉਨ੍ਹਾਂ ਦੀ ਮਾਤਾ ਵੀ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹਨ। ਹਰਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਜੋਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਜੱਦੀ ਪਿੰਡ ਗੁਰਾਇਆ (ਜਲੰਧਰ) ਵਿਖੇ ਖੇਤੀਬਾੜੀ ਕਰਦੇ ਹਨ ਅਤੇ ਅੱਜ ਕੱਲ੍ਹ ਆਪਣੇ ਪੁੱਤਰ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਗਵਾਹ ਬਣਨ ਲਈ ਪਰਿਵਾਰ ਸਮੇਤ ਇੰਗਲੈਂਡ ਵਿਚ ਹਨ।