Welcome to Canadian Punjabi Post
Follow us on

03

October 2022
ਖੇਡਾਂ

ਸਾਨੀਆ ਮਿਰਜ਼ਾ 2022 ਸੈਸ਼ਨ ਤੋਂ ਬਾਅਦ ਖੇਡਾਂ ਤੋਂ ਸੰਨਿਆਸਲਵੇਗੀ

January 21, 2022 12:44 AM

ਮੈਲਬੌਰਨ, 20 ਜਨਵਰੀ (ਪੋਸਟ ਬਿਊਰੋ)- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕੱਲ੍ਹ ਐਲਾਨ ਕਰ ਦਿੱਤਾ ਕਿ 2022 ਉਨ੍ਹਾਂ ਦਾ ਆਖਰੀ ਸੈਸ਼ਨ ਹੋਵੇਗਾ, ਕਿਉਂਕਿ ਉਨ੍ਹਾਂ ਦਾ ਸਰੀਰ ਥੱਕ ਰਿਹਾ ਹੈ ਤੇ ਉਨ੍ਹਾਂ ਅੰਦਰ ਹਰ ਰੋਜ਼ ਦੇ ਦਬਾਅ ਨਾਲ ਊਰਜਾ ਅਤੇ ਪ੍ਰੇਰਨਾ ਪਹਿਲਾਂ ਵਰਗੀ ਨਹੀਂ ਰਹਿ ਗਈ।
ਸਾਨੀਆ ਨੇ ਮਾਰਚ 2019 ਵਿੱਚ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਟੈਨਿਸ ਵਿੱਚ ਵਾਪਸੀ ਕੀਤੀ ਸੀ, ਪਰ ਕੋਰੋਨਾ ਵਾਇਰਸ ਮਹਾਮਾਰੀ ਉਨ੍ਹਾਂ ਦੀ ਤਰੱਕੀ ਵਿੱਚ ਰੋਕ ਬਣ ਗਈ। 35 ਵਰ੍ਹਿਆਂ ਦੀ ਸਾਨੀਆ ਨੇ ਆਪਣੀ ਜੋੜੀਦਾਰ ਨਾਦੀਆ ਕਿਚਨੋਕ ਨਾਲ ਆਸਟਰੇਲੀਅਨ ਓਪਨ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿੱਚ ਹਾਰਨ ਤੋਂ ਬਾਅਦ ਸੰਨਿਆਸ ਦਾ ਇਹ ਐਲਾਨ ਕੀਤਾ ਹੈ। ਉਸ ਨੇ ਕਿਹਾ, ‘‘ਇਸ ਲਈ ਕਾਫੀ ਸਾਰੇ ਕਾਰਨ ਹਨ। ਇਹ ਕਹਿਣਾ ਏਨਾ ਸੌਖਾ ਨਹੀਂ ਕਿ ਮੈਂ ਖੇਡਾਂਗੀ ਨਹੀਂ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਉਭਰਨ ਵਿੱਚ ਲੰਬਾ ਸਮਾਂ ਲੱਗ ਰਿਹਾ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰਾ ਬੇਟਾ ਹਾਲੇ ਤਿੰਨ ਸਾਲ ਦਾ ਹੈ ਅਤੇ ਮੈਂ ਉਸ ਨਾਲ ਏਨੀ ਯਾਤਰਾ ਕਰ ਕੇ ਉਸ ਨੂੰ ਜੋਖਮ ਵਿੱਚ ਪਾ ਰਹੀ ਹਾਂ ਅਤੇ ਇਹ ਅਜਿਹੀ ਚੀਜ਼ ਹੈ ਜਿਸ ਦਾ ਧਿਆਨ ਰੱਖਣਾ ਹੋਵੇਗਾ।”ਉਸ ਨੇ ਕਿਹਾ, ‘‘ਮੇਰਾ ਸਰੀਰ ਵੀ ਕਮਜ਼ੋਰ ਹੋ ਰਿਹਾ ਹੈ। ਅੱਜ ਮੇਰੇ ਗੋਡੇ ਵਿੱਚ ਸੱਚਮੁੱਚ ਕਾਫੀ ਦਰਦ ਹੋ ਰਿਹਾ ਹੈ। ਮੈਂ ਇਹ ਨਹੀਂ ਕਹਿ ਰਹੀ ਕਿ ਇਸ ਕਾਰਨ ਅਸੀਂ ਹਾਰੇ, ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਉਭਰਨ ਵਿੱਚ ਥੋੜ੍ਹਾ ਸਮਾਂ ਲੱਗ ਰਿਹਾ ਹੈ ਕਿਉਂਕਿ ਮੇਰੀ ਉਮਰ ਵਧ ਰਹੀ ਹੈ।''
ਵਰਨਣ ਯੋਗ ਹੈ ਕਿ ਸਾਨੀਆ ਦੇ ਨਾਂਅ 6 ਮਿਕਸਡ ਡਬਲਜ਼ ਟਰਾਫੀ ਸਮੇਤ ਛੇ ਗ੍ਰੈਂਡਸਲੈਮ ਖਿਤਾਬ ਹਨ। ਉਹ ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰਨ ਵਜੋਂ ਇਸ ਖੇਡ ਨੂੰ ਅਲਵਿਦਾ ਕਹਿ ਰਹੀ ਹੈ।ਸਾਨੀਆ ਨੇ 2 ਗੋਲਡ ਮੈਡਲ ਏਸ਼ਿਆਈ ਖੇਡਾਂ ਦੇ ਮਿਕਸਡ ਡਬਲਜ਼ ਵਿੱਚ ਜਿੱਤੇ ਅਤੇ ਏਸ਼ਿਆਈ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਤਿੰਨ ਸਿਵਲਰ ਅਤੇ ਤਿੰਨ ਕਾਂਸੇਮੈਡਲ ਜਿੱਤੇ ਹਨ।2 ਮੈਡਲ ਉਨ੍ਹਾਂ ਰਾਸ਼ਟਰ ਮੰਡਲ ਖੇਡਾਂ ਵਿੱਚ ਜਿੱਤੇ ਹਨ। ਦੋਵੇਂ ਮੈਡਲ ਉਨ੍ਹਾਂ ਨੂੰ 2010 ਦਿੱਲੀ ਖੇਡਾਂ ਵਿੱਚ ਸਿੰਗਲਜ਼ (ਸਿਲਵਰ) ਅਤੇ ਡਬਲਜ਼ (ਕਾਂਸੇ) ਵਿੱਚ ਮਿਲੇ।

Have something to say? Post your comment
ਹੋਰ ਖੇਡਾਂ ਖ਼ਬਰਾਂ
ਮਹਿਲਾ ਕ੍ਰਿਕੇਟ ਟੀਮ ਦੀ ਵਿਕੇਟਕੀਪਰ ਤਾਨੀਆ ਭਾਟੀਆ ਦਾ ਦਾਅਵਾ: ਲੰਡਨ ਵਿਚ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਉਤੇ ਕੀਤਾ ਕਬਜ਼ਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ