Welcome to Canadian Punjabi Post
Follow us on

01

October 2023
ਬ੍ਰੈਕਿੰਗ ਖ਼ਬਰਾਂ :
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ: ਕੈਨੇਡਾ ਦੇ ਦੋਸ਼ ਬੇਬੁਨਿਆਦ, ਨਿੱਝਰ ਦੇ ਕਤਲ ਸਬੰਧੀ ਜਸਟਿਨ ਟਰੂਡੋ ਤੋਂ ਮੰਗੇ ਸਬੂਤਨਾਗੋਰਨੋ-ਕਾਰਾਬਾਖ ਦੇ 84,770 ਲੋਕਾਂ ਨੇ ਇਲਾਕਾ ਖਾਲ੍ਹੀ ਕਰਕੇ ਆਰਮੀਨੀਆ ਵੱਲ ਕੀਤਾ ਪਰਵਾਸ ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤਆਈ.ਐੱਨ.ਡੀ.ਆਈ.ਏ. ਗਠਜੋੜ 'ਤੇ ਪੰਜਾਬ ਵਿਵਾਦ ਦਾ ਕੋਈ ਅਸਰ ਨਹੀਂ : ਕੇਜਰੀਵਾਲਰੇਲ ਸਫਾਈਕਰਮੀ ਨੇ ਚਲਦੀ ਟਰੇਨ ਵਿਚ ਨਰਸਿੰਗ ਕਰ ਰਹੀ ਵਿਦਿਆਰਥਣ ਨਾਲ ਕੀਤੀ ਛੇੜਛਾੜਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆਪਾਕਿਸਤਾਨ ਵਿਚ ਈਦ-ਏ-ਮਿਲਾਦ ਮੌਕੇ ਮਸਜਿਦ ਨੇੜੇ ਆਤਮਘਾਤੀ ਧਮਾਕਾ, 52 ਮੌਤਾਂ, 50 ਜ਼ਖਮੀਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੂਜੇ ਦਿਨ ਵੀ ਜਾਰੀ, ਕਈ ਟਰੇਨਾਂ ਰੱਦ
 
ਖੇਡਾਂ

ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟਰਾਫੀ: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ

December 23, 2021 09:39 AM

ਨਵੀਂ ਦਿੱਲੀ, 22 ਦਸੰਬਰ, (ਪੋਸਟ ਬਿਊਰੋ)- ਭਾਰਤੀ ਹਾਕੀ ਟੀਮ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਕਾਂਸੀ ਤਮਗੇ ਲਈ ਮੈਚ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ ਹੈ।
ਅੱਜ ਢਾਕਾ ਵਿੱਚ ਖੇਡੇ ਗਏ ਏਸ਼ੀਅਨ ਚੈਂਪੀਅਨਸ ਟਰਾਫੀਮੈਚ ਵਿੱਚ ਅੱਧੇ ਤੱਕ ਦੋਵਾਂ ਹੀ ਟੀਮਾਂ ਦਾ ਸਕੋਰ 1-1 ਨਾਲ ਬਰਾਬਰੀ ਉੱਤੇ ਸੀ, ਪਰ ਆਖਰੀ ਦੋ ਕੁਆਰਟਰਾਂ ਵਿੱਚ ਦੋਵਾਂ ਧਿਰਾਂ ਦੇ ਖਿਡਾਰੀਆਂ ਨੇ ਹਮਲਾਵਰ ਖੇਡ ਦਿਖਾਈ। ਇਸ ਦੌਰਾਨ ਭਾਰਤ ਲਈ ਮਨਪ੍ਰੀਤ ਸਿੰਘ, ਸੁਮਿਤ, ਵਰੁਣ ਕੁਮਾਰ ਅਤੇ ਅਕਾਸ਼ਦੀਪ ਸਿੰਘ ਨੇ ਅਤੇ ਪਾਕਿਸਤਾਨ ਲਈ ਅਬਦੁਲ ਰਾਣਾ, ਅਫਰਾਜ ਅਤੇ ਅਹਿਮਦ ਨਦੀਮ ਨੇ ਗੋਲ ਕੀਤੇ।
ਇਸ ਤੋਂ ਪਹਿਲਾਂ ਭਾਰਤ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਇੱਕ ਮਿੰਟ ਵਿੱਚ 3 ਪੈਨਲਟੀ ਕਾਰਨਰ ਹਾਸਲ ਕੀਤੇ ਸਨ। ਮਨਪ੍ਰੀਤ ਸਿੰਘ ਨੇ ਮੈਚ ਦੇ ਦੂਸਰੇ ਮਿੰਟ ਵਿੱਚ ਹੀ ਪੈਨਲਟੀ ਕਾਰਨਰ ਨੂੰ ਗੋਲ ਵਿੱਚਸੁੱਟ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ, ਪਰ ਪਾਕਿਸਤਾਨ ਵੱਲੋਂਅਫਰਾਜ਼ ਨੇ ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।ਦੂਸਰੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋਇਆ ਅਤੇ ਸਕੋਰ 1-1 ਨਾਲ ਬਰਾਬਰ ਰਿਹਾ। ਤੀਸਰੇ ਕੁਆਰਟਰ ਵਿੱਚਪਾਕਿਸਤਾਨ ਨੂੰ ਪੈਨਲਟੀ ਕਾਰਨਰ ਮਿਲਿਆ ਤਾਂ ਅਬਦੁਲ ਰਾਣਾ ਨੇ ਇਸ ਤੋਂ ਗੋਲ ਕਰਨਵਿੱਚ ਗਲਤੀ ਨਹੀਂ ਕੀਤੀਅਤੇ ਸਕੋਰ ਪਾਕਿਸਤਾਨ ਦੇ ਹੱਕ ਵਿੱਚ 2-1 ਹੋ ਗਿਆ। ਸੁਮਿਤ ਨੇ ਤੀਸਰਾ ਕੁਆਰਟਰ ਮੁੱਕਣ ਤੋਂ ਪਹਿਲਾਂ ਭਾਰਤ ਨੂੰ ਬਰਾਬਰੀ ਉੱਤੇ ਲੈ ਲਿਆਤੇ ਚੌਥੇ ਕੁਆਰਟਰ ਵਿੱਚ ਜਦੋਂ ਪਾਕਿਸਤਾਨ ਦਾ ਜੁਨੈਦ 2 ਮਿੰਟ ਆਊਟ ਹੋਇਆ ਤਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਗੋਲ ਨਹੀਂ ਹੋ ਸਕਿਆ। ਫਿਰ ਵਰੁਣ ਕੁਮਾਰ ਨੇ ਪੈਨਲਟੀ ਕਾਰਨਰਤੋਂਗੋਲ ਕੀਤਾ ਤਾਂ ਸਕੋਰ 3-2 ਹੋ ਗਿਆ।ਫਿਰ ਅਕਾਸ਼ਦੀਪ ਸਿੰਘ ਦੇ ਗੋਲ ਨਾਲ ਭਾਰਤ ਨੇ ਸਕੋਰ 4-2 ਕਰ ਦਿੱਤਾ। ਅਹਿਮਦ ਨਦੀਮ ਨੇ ਪਾਕਿ ਟੀਮ ਦਾ ਤੀਜਾ ਗੋਲ ਕੀਤਾ, ਪਰ ਭਾਰਤ ਨੇ ਆਖਰ 4-3 ਨਾਲ ਕਾਂਸੀ ਦਾ ਤਗਮਾ ਜਿੱਤ ਲਿਆ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਨਿਊਟਨ ਟੈਨਿਸ ਕਲੱਬ ਦੀ ਇੱਕ ਹੋਰ ਵੱਡੀ ਪੁਲਾਘ: ਸਰੀ ਓਪਨ 2023...! ਭਾਰਤ ਨੇ ਏਸ਼ੀਆ ਕੱਪ `ਤੇ ਕੀਤਾ ਕਬਜ਼ਾ, ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ, ਸਿਰਾਜ ਨੇ ਲਈਆਂ 6 ਵਿਕਟਾਂ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚਿਆ ਭਾਰਤ, ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ ਏਸ਼ੀਆ ਕੱਪ ਦੇ ਸੁਪਰ-4 ਮੁਕਾਬਲੇ ਵਿਚ ਭਾਰਤ ਨੇ ਪਾਕਿ ਨੂੰ 228 ਦੌੜਾਂ ਨਾਲ ਹਰਾਇਆ 43 ਸਾਲਾ ਬੋਪੰਨਾ ਯੂਐਸ ਉਪਨ ਫਾਈਨਲ 'ਚ ਹਾਰੇ, ਰਾਮ-ਸੈਲਿਸਬਰੀ ਨੇ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਿਆ ਅੰਡਰ-16 ਸੈਫ ਫੁਟਬਾਲ ਟੂਰਨਾਮਂੈਟ: ਮਾਲਦੀਵ ਨੂੰ 8-0 ਨਾਲ ਹਰਾ ਕੇ ਭਾਰਤ ਦਾ ਫਾਈਨਲ 'ਚ ਮੁਕਾਬਲਾ ਪਾਕਿਸਤਾਨ ਜਾਂ ਬੰਗਲਾਦੇਸ਼ ਨਾਲ ਹੋਵੇਗਾ ਧੋਨੀ ਨੇ ਡੋਨਾਲਡ ਟਰੰਪ ਨਾਲ ਗੋਲਫ ਖੇਡਿਆ, ਸਾਬਕਾ ਰਾਸ਼ਟਰਪਤੀ ਨੇ ਮਾਹੀ ਲਈ ਮੈਚ ਦੀ ਕੀਤੀ ਮੇਜ਼ਬਾਨੀ ਹਾਕੀ ਵਿਚ ਭਾਰਤ ਨੇ ਜਾਪਾਨ ਨੂੰ 35-1 ਨਾਲ ਹਰਾ ਕੇ ਸੈਮੀਫਾਈਨਲ 'ਚ ਸ਼ਾਨਦਾਰ ਤਰੀਕੇ ਨਾਲ ਕੀਤਾ ਪ੍ਰਵੇਸ ਵਿਸ਼ਵਨਾਥਨ ਆਨੰਦ ਨੇ 37 ਸਾਲ ਬਾਅਦ ਗੁਆਇਆ ਭਾਰਤ ਦੇ ਚੋਟੀ ਦੇ ਸ਼ਤਰੰਜ ਖਿਡਾਰੀ ਦਾ ਤਾਜ, 17 ਸਾਲਾ ਖਿਡਾਰੀ ਨੇ ਖੋਹੀ ਬਾਦਸ਼ਾਹਤ ਓਲੰਪਿਕ ਖਿਤਾਬ ਦੇ ਬਚਾਅ ਲਈ ਹਰ ਸੰਭਵ ਕੋਸਿ਼ਸ਼ ਕਰਾਂਗਾ:ਨੀਰਜ ਚੋਪੜਾ