Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਮਨੋਰੰਜਨ

ਨੈੱਟਫਲਿਕਸ ਉੱਤੇ ਰਿਲੀਜ਼ ਹੋਵੇਗੀ ‘ਲੂਪ ਲਪੇਟਾ’

December 16, 2021 02:12 AM

ਸਿਨੇਮਾਘਰਾਂ ਦੇ ਖੁੱਲ੍ਹਣ ਪਿੱਛੋਂ ਵੀ ਕਈ ਫਿਲਮਾਂ ਨੂੰ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਕਰਨ ਵਿੱਚ ਨਿਰਮਾਤਾ ਦਿਲਚਸਪੀ ਲੈ ਰਹੇ ਹਨ। ਇਸ ਲੜੀ ਵਿੱਚ ਤਾਪਸੀ ਪੰਨੂ ਦੀ ਫਿਲਮ ‘ਲੂਪ ਲਪੇਟਾ’ ਨੈੱਟਫਲਿਕਸ ਉੱਤੇ ਰਿਲੀਜ਼ ਹੋਣ ਵਾਲੀ ਹੈ। ਕਲਾਸਿਕ ਜਰਮਨ ਫਿਲਮ ‘ਰਨ ਲੋਲਾ ਰਨ’ ਦੀ ਅਧਿਕਾਰਕ ਰੀਮੇਕ ਇਹ ਫਿਲਮ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜਿਸ ਨੂੰ ਬੁਆਏਫਰੈਂਡ ਦੀ ਜਾਨ ਬਚਾਉਣ ਲਈ ਵੀਹ ਮਿੰਟ ਵਿੱਚ ਮੋਟੀ ਰਕਮ ਇਕੱਠੀ ਕਰਨੀ ਹੁੰਦੀ ਹੈ।
ਸੋਨੀ ਪਿਕਚਰਜ਼ ਫਿਲਮਜ਼ ਇੰਡੀਆ, ਐਲਿਪਸਿਸ ਇੰਟਰਟੇਨਮੈਂਟ ਅਤੇ ਆਯੁਸ਼ ਮਹੇਸ਼ਵਰੀ ਦੇ ਨਿਰਮਾਣ ਵਾਲੀ ਇਸ ਫਿਲਮ ਦੇ ਲੇਖਕ ਅਤੇ ਡਾਇਰੈਕਟਰ ਆਕਾਸ਼ ਭਾਟੀਆ ਹਨ। ਬਤੌਰ ਡਾਇਰੈਕਟਰ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਇਸ ਨੂੰ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਕਰਨ ਬਾਰੇ ਆਕਾਸ਼ ਕਹਿੰਦੇ ਹਨ ਕਿ ਕੋਰੋਨਾ ਵਰਗੇ ਔਖੇ ਸਮੇਂ ਦੇ ਬਾਵਜੂਦ ਫਿਲਮ ਬਣਾਉਣ ਦੇ ਉਨ੍ਹਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਉਨ੍ਹਾਂ ਕਿਹਾ ਕਿ ਆਪਣੀ ਫਿਲਮ ਬਾਰੇ ਮੈਂ ਬਹੁਤ ਉਤਸ਼ਾਹਤ ਹਾਂ। ਇਸ ਵਿੱਚ ਦਰਸ਼ਕਾਂ ਨੂੰ ਕਾਮੇਡੀ, ਥ੍ਰਿਲਰ ਤੋਂ ਲੈ ਕੇ ਰੋਮਾਂਸ ਦੇ ਨਾਲ ਢੇਰ ਸਾਰਾ ਰੋਮਾਂਚ ਦੇਖਣ ਨੂੰ ਮਿਲੇਗਾ। ਮੇਰੀ ਕੋਸ਼ਿਸ਼ ਕਹਾਣੀ ਤੇ ਪਾਤਰਾਂ ਦੀ ਮੂਲ ਭਾਵਨਾ ਕਾਇਮ ਰੱਖਣ ਦੀ ਰਹੀ ਹੈ। ਨੈਟਫਲਿਕਸ ਉੱਤੇ ਰਿਲੀਜ਼ ਹੋਣ ਦੇ ਕਾਰਨ ਦੁਨੀਆ ਭਰ ਦੇ ਲੋਕ ‘ਲੂਪ ਲਪੇਟਾ’ ਦੇਖ ਸਕਣਗੇ।

 
Have something to say? Post your comment