Welcome to Canadian Punjabi Post
Follow us on

19

August 2022
ਅੰਤਰਰਾਸ਼ਟਰੀ

ਅਮਰੀਕੀ ਖੁਫੀਆ ਏਜੰਸੀ ਮੁਤਾਬਕ ਰੂਸ ਯੂਕਰੇਨ ਉਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹੈ

December 06, 2021 01:29 AM

ਵਾਸ਼ਿੰਗਟਨ, 5 ਦਸੰਬਰ (ਪੋਸਟ ਬਿਊਰੋ)- ਅਮਰੀਕੀ ਖੁਫੀਆ ਏਜੰਸੀ ਦੀ ਇੱਕ ਰਿਪੋਰਟ ਮੁਤਾਬਕ ਰੂਸ, ਯੂਕਰੇਨਦੇ ਵਿਰੁੱਧ ਹਮਲੇ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅਗਲੇ ਸਾਲ ਦੇ ਸ਼ੁਰੂ ਵਿੱਚ ਹੋ ਸਕਦੀ ਹੈ।
ਇਸ ਤਰ੍ਹਾਂ ਦੀ ਰਿਪੋਰਟ ਮਿਲਣ ਦੇ ਬਾਅਦ ਚੌਕੰਨੀ ਹੋਈ ਬਾਇਡੇਨ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਏਜੰਸੀ ਦਾ ਮੁਲਾਂਕਣ ਹੈ ਕਿ ਰੂਸ, ਯੂਕਰੇਨ ਦੀ ਹੱਦ ਉੱਤੇ 1.75 ਲੱਖ ਫੌਜੀਆਂ ਦੀ ਤੈਨਾਤੀ ਕਰਨ ਲੱਗਾ ਹੈ ਅਤੇ ਇਨ੍ਹਾਂ ਵਿੱਚ ਅੱਧਿਆਂ ਨੂੰ ਤੈਨਾਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰੂਸ ਆਧੁਨਿਕ ਫੌਜੀ ਹਥਿਆਰਾਂ ਨਾਲ 100 ਬਟਾਲੀਅਨ ਨੂੰ ਸੀਮਾ ਉੱਤੇਲਾਉਣ ਦੀ ਸੋਚ ਰਿਹਾ ਹੈ। ਹਮਲੇ ਤੋਂ ਪਹਿਲਾਂ ਰੂਸ ਇੰਟਰਨੈਟ ਮੀਡੀਆ ਜ਼ਰੀਏ ਯੂਕਰੇਨ ਤੇ ਨਾਟੋ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਖੁਫੀਆ ਵਿਭਾਗ ਦੀ ਰਿਪੋਰਟ ਸਭ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਨੂੰ ਮਿਲੀ ਸੀ, ਪਰ ਰੂਸ ਨੇ ਇਸ ਰਿਪੋਰਟ ਨੂੰ ਰੱਦ ਕੀਤਾ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਉਹ ਵੱਡੀ ਪਹਿਲ ਉੱਤੇ ਕੰਮ ਕਰ ਰਹੇ ਹਨ, ਜਿਸ ਦੇ ਕਾਰਨ ਰੂਸੀ ਰਾਸ਼ਟਰਪਤੀ ਪੁਤਿਨ ਲਈ ਯੂਕਰੇਨ ਉੱਤੇ ਹਮਲਾ ਕਰਨਾ ਔਖਾ ਹੋ ਜਾਏਗਾ। ਯੂਕਰੇਨਬਾਰੇ ਅਸੀਂ ਸਾਰਿਆਂ ਨੂੰ ਇਕੱਠੇ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਪੁਤਿਨ ਨੂੰ ਕਦਮ ਵਧਾਉਣ ਤੋਂ ਰੋਕਣ ਲਈ ਵੱਡੀ ਪਹਿਲ ਹੋਵੇਗੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਰਦ ਏਥੇ ਵਿਆਹੁਤਾ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਤੋਂ ਖੋਹ ਲੈਂਦੇ ਨੇ! ਇਟਲੀ ਵਿੱਚ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੀ ਇਮਾਰਤ ਦੀ ਮਾਲਕੀ ਦਾ ਵਿਵਾਦ ਭਖਿਆ ਪਾਕਿ ਪੰਜਾਬ ਵਿੱਚ ਸੜਕ ਹਾਦਸੇ ਦੌਰਾਨ 20 ਜਣਿਆਂ ਦੀ ਮੌਤ ਰਸ਼ਦੀ ਉੱਤੇ ਹਮਲੇ ਨਾਲ ਪੱਛਮੀ ਦੇਸ਼ ਜਾਗ ਜਾਣ, ਈਰਾਨ ਉੱਤੇ ਰੋਕ ਲਾਉਣ ਦਾ ਸਮਾਂ ਹੈ: ਸੁਨਕ ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ ਕੈਨਬਰਾ ਹਵਾਈ ਅੱਡੇ ਉਤੇ ਗੋਲੀਆਂ ਚਲਾਉਣ ਵਾਲਾ ਗ੍ਰਿਫਤਾਰ ਲਾਂਗਿਆ ਹੇਨਿਪਾ ਵਾਇਰਸ ਬੜਾ ਸੌਖਾ ਜਾਨਵਰਾਂ ਤੋਂ ਇਨਸਾਨਾਂ ਤੀਕਰ ਪਹੁੰਚ ਸਕਦੈ ਟਰੰਪ ਦੇ ਖਿਲਾਫ ਜਾਸੂਸੀ ਕਾਨੂੰਨ ਦੀ ਸੰਭਾਵੀ ਉਲੰਘਣਾ ਦੀ ਜਾਂਚ ਵਿਰਾਸਤ ਐਲਾਨੀ ਗਈ ਸ਼ੇਰ-ਏ-ਪੰਜਾਬ ਦੀ ਹਵੇਲੀ ਢਹਿ ਗਈ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੋਸ ਟੇਲਰ ਦਾ ਸਨਸਨੀਖੇਜ਼ ਖੁਲਾਸਾ