Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਦੂਸਰੇ ਵਿਸ਼ਵ ਯੁੱਧ ਦੇ ਟੈਂਕਾਂ ਨੂੰ ਉਡਾਉਣ ਵਾਲੀ ਗੋਲੀ ਉਤੇ ਡਿੱਗ ਕੇ ਬੰਦਾ ਜ਼ਖਮੀ

December 06, 2021 01:26 AM

ਲੰਡਨ, 5 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇੱਕ ਵਿਅਕਤੀ ਦੂਸਰੇ ਵਿਸ਼ਵ ਯੁੱਧ ਦੇ ਦੌਰ ਦੇ ਟੈਂਕ ਤਬਾਹ ਕਰਨ ਵਾਲੀ ਇੱਕ ਗੋਲੀ ਉੱਤੇ ਜਾ ਡਿੱਗਾ ਤਾਂ ਗੋਲੀ ਦਾ ਨੁਕੀਲਾ ਸਿਰਾ ਉਸ ਦੇ ਸਰੀਰ ਵਿੱਚ ਧਸ ਗਿਆ। ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚੇ ਇਸ ਮਰੀਜ਼ ਲਈ ਡਾਕਟਰਾਂ ਨੇ ਬ੍ਰਿਟਿਸ਼ ਆਰਮੀ ਦਾ ਬੰਬ ਡਿਸਪੋਜ਼ਲ ਸਕੁਐਡ ਬੁਲਾਇਆ।
ਅਸਲ ਵਿੱਚ ਡਾਕਟਰ ਉਸ ਗੋਲੀ ਨੂੰ ਛੂਹਣ ਤੋਂ ਡਰਦੇ ਸਨ, ਜੋ ਲਗਭਗ 56 ਮਿਲੀਮੀਟਰ ਤਕ ਸਰੀਰ ਵਿੱਚ ਖੁਭ ਗਈ ਸੀ। ਘਟਨਾ ਗਲੋਸਟਰਸ਼ਾਇਰ ਰਾਇਲ ਹਸਪਤਾਲ ਦੀ ਹੈ। ਹਸਪਤਾਲ ਦੀ ਦੁਰਘਟਨਾ ਤੇ ਐਮਰਜੈਂਸੀ ਯੂਨਿਟ ਨੇ ਸਥਿਤੀ ਦਾ ਜਾਇਜ਼ਾ ਲੈਣ ਪਿੱਛੋਂ ਫੌਜ ਦਾ ਬੰਬ ਨਕਾਰਾ ਕਰਨ ਵਾਲਾ ਦਸਤਾ ਸੱਦਿਆ। ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਪੁਰਾਣੇ ਜ਼ਮਾਨੇ ਦੇ ਜੰਗੀ ਹਥਿਆਰ ਇਕੱਠੇ ਕਰਨ ਦਾ ਸ਼ੌਕੀਨ ਹੈ। ਇਹ ਗੋਲੀ ਉਸ ਦੇ ਨਿੱਜੀ ਅਸਲੇ ਦਾ ਹਿੱਸਾ ਸੀ। ਉਸ ਨੇ ਇਸ ਅੱਸੀ ਸਾਲ ਪੁਰਾਣੇ ਅਸਲੇ ਨੂੰ ਸਾਫ ਕਰਨ ਲਈ ਕੱਢਿਆ ਸੀ। ਅਚਾਨਕ ਉਸ ਦੀ ਲੱਤ ਫਸ ਗਈ ਤੇ ਉਹ ਬੇਹੋਸ਼ ਹੋ ਕੇ ਗੋਲੇ ਉੱਤੇ ਡਿੱਗ ਪਿਆ। ਡਾਕਟਰਾਂ ਨੇ ਅਪਰੇਸ਼ਨ ਕਰ ਕੇ ਉਸ ਗੋਲੀ ਬਾਹਰ ਕੱਢ ਦਿੱਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ