ਟਰੱਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸ਼ਮਸ਼ੇਰ 15 ਦਿਨਾਂ ਤੱਕ ਹਸਪਤਾਲ ਵਿੱਚ ਭਰਤੀ ਰਿਹਾ। ਠੀਕ ਹੋ ਜਾਣ ਤੋਂ ਬਾਅਦ ਜਦੋਂ ਉਸ ਨੂੰ ਡਾਕਟਰ ਨੇ ਘਰ ਜਾਣ ਨੂੰ ਕਿਹਾ ਤਾਂ ਉਹ ਘਬਰਾ ਕੇ ਪਸੀਨੋ-ਪਸੀਨੀ ਹੋਣ ਲੱਗਾ।
ਡਾਕਟਰ ਨੇ ਪੁੱਛਿਆ, ‘‘ਤੁਸੀਂ ਠੀਕ ਹੋ। ਘਬਰਾ ਕਿਉਂ ਰਹੇ ਹੋ?”
ਸ਼ਮਸ਼ੇਰ, ‘‘ਕਿਉਂਕਿ ਜਿਸ ਟਰੱਕ ਨਾਲ ਮੇਰਾ ਐਕਸੀਡੈਂਟ ਹੋਇਆ ਸੀ, ਉਸ ਦੇ ਪਿੱਛੇ ਲਿਖਿਆ ਹੋਇਆ ਸੀ ਫਿਰ ਮਿਲਾਂਗੇ।”
*******
ਪਤਨੀ, ‘‘ਜੋ ਆਦਮੀ ਰੋਜ਼ ਸ਼ਰਾਬ ਪੀ ਕੇ ਆਏ, ਉਸ ਲਈ ਮੇਰੇ ਦਿਲ ਵਿੱਚ ਕੋਈ ਹਮਦਰਦੀ ਨਹੀਂ।”
ਪਤੀ, ‘‘ਜਿਸ ਨੂੰ ਰੋਜ਼ ਸ਼ਰਾਬ ਮਿਲ ਜਾਏ, ਉਸ ਨੂੰ ਤੇਰੀ ਹਮਦਰਦੀ ਦੀ ਲੋੜ ਵੀ ਨਹੀਂ।”
*******
ਭਿਖਾਰੀ (ਵਿਅਕਤੀ ਨੂੰ), ‘‘ਭਰਾ, ਮੈਂ ਕੋਈ ਆਮ ਭਿਖਾਰੀ ਨਹੀਂ, ਮੈਂ ‘ਪੈਸੇ ਕਿਵੇਂ ਕਮਾਏ ਜਾਂਦੇ ਹਨ’ ਇਸ ਦੇ 100 ਤਰੀਕੇ ਦੱਸਣ ਵਾਲੀ ਕਿਤਾਬ ਲਿਖੀ ਹੈ।”
ਵਿਅਕਤੀ (ਹੈਰਾਨ ਹੋ ਕੇ), ‘‘ਯਾਰ! ਫਿਰ ਤੂੰ ਭੀਖ ਕਿਉਂ ਮੰਗਦੈਂ?”
ਭਿਖਾਰੀ, ‘‘ਕਿਉਂਕਿ ਉਸ ਵਿੱਚ ਲਿਖਿਆ ਹੈ ਕਿ ਪੈਸਾ ਕਮਾਉਣ ਦਾ ਸਭ ਤੋਂ ਆਸਾਨ ਤਰੀਕਾ ਇਹੀ ਹੈ।”