Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਲਾਈਫ ਸਟਾਈਲ

ਆਲੂ ਰਵਾ ਵੜਾ

September 29, 2021 02:55 AM

ਸਮੱਗਰੀ-ਅੱਧਾ ਕੱਪ ਸੂਜੀ, ਸਵਾਦ ਅਨੁਸਾਰ ਲੂਣ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ, ਇੱਕ ਛੋਟਾ ਚਮਚ ਹਲਦੀ ਪਾਊਡਰ, ਇੱਕ ਕੱਪ ਦਹੀਂ, ਅੱਧਾ ਕੱਪ ਬਾਜਰੇ ਦੇ ਦਾਣੇ, ਇੱਕ ਵੱਡਾ ਚਮਚ ਪਿਆਜ਼ ਬਰੀਕ ਕੱਟਿਆ ਹੋਇਆ, ਇੱਕ ਛੋਟਾ ਚਮਚ ਹਰੀ ਮਿਰਚ ਬਰੀਕ ਕੱਟੀ ਹੋਈ, ਦੋ ਛੋਟੇ ਚਮਚ ਹਰਾ ਧਨੀਆ ਬਰੀਕ ਕੱਟਿਆ ਹੋਇਆ, ਡੇਢ ਛੋਟਾ ਚਮਚ ਕੱਦੂਕਸ ਕੀਤਾ ਹੋਇਆ ਪਨੀਰ, ਇੱਕ ਕੱਪ ਆਲੂ ਉਬਲਿਆ ਤੇ ਮਿੱਧਿਆ ਹੋਇਆ, ਤਲਣ ਲਈ ਤੇਲ, ਸਜਾਵਟ ਲਈ ਇੱਕ ਟਮਾਟਰ ਕੱਟਿਆ ਹੋਇਆ ਤੇ ਪੁਦੀਨੇ ਦੀ ਚਟਣੀ।
ਵਿਧੀ- ਇੱਕ ਕਟੋਰੀ ਵਿੱਚ ਸੂਜੀ, ਨਮਕ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਗਾੜ੍ਹਾ ਮਿਸ਼ਰਣ ਤਿਆਰ ਕਰ ਕਰੋ। ਬਾਜਰੇ ਦੇ ਦਾਣੇ, ਪਿਆਜ਼ ਹਰੀ ਮਿਰਚ, ਧਨੀਆ, ਮਿਧਿਆ ਹੋਇਆ ਆਲੂ ਤੇ ਕੱਦੂਕਸ਼ ਕੀਤਾ ਪਨੀਰ ਪਾ ਕੇ ਚੰਗੀ ਤਰ੍ਹਾਂ ਮਿਲਾਓ। 10-12 ਮਿੰਟ ਵੱਖ ਰੱਖੋ। ਇਸ ਮਿਸ਼ਰਣ ਨਾਲ ਆਪਣੇ ਮਨਪਸੰਦ ਆਕਾਰ ਵਿੱਚ ਵੜੇ ਤਿਆਰ ਕਰ ਕੇ ਸੂਜੀ ਦੇ ਘੋਲ ਵਿੱਚ ਡੋਬ ਕੇ ਗਰਮ ਤੇਲ ਵਿੱਚ ਸੁਨਹਿਰੇ ਹੋਣ ਤੱਕ ਤਲੋ।
ਆਪਣੇ ਮਨਪਸੰਦ ਆਕਾਰ ਵਿੱਚ ਬਣਾ ਕੇ ਸੁਨਹਿਰਾ ਤਲ ਲਓ। ਟਿਸ਼ੂ ਪੇਪਰ ਉੱਤੇ ਰੱਖੋ ਤਾਂ ਕਿ ਵਾਧੂ ਤੇਲ ਨਿਕਲ ਜਾਵੇ। ਟਮਾਟਰ ਦੇ ਟੁਕੜਿਆਂ ਤੇ ਪੁਦੀਨੇ ਦੀ ਚਟਣੀ ਨਾਲ ਗਰਮਾ-ਗਰਮ ਪਰੋਸੋ।

 
Have something to say? Post your comment