Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਧੁੱਪ ਨਾਲ ਕਾਲੇ ਹੋਏ ਹੱਥਾਂ ਪੈਰਾਂ ਨੂੰ ਸਾਫ ਕਰਨ ਲਈ ਦੇਸੀ ਨੁਸਖੇ

September 15, 2021 02:28 AM

ਐਲੋਵੇਰਾ-ਐਲੋਵੇਰਾ ਆਪਣੇ ਉੱਚ ਵਿਟਾਮਿਨ ਮਾਤਰਾ ਕਾਰਨ ਚਮੜੀ ਤੋਂ ਹੌਲੀ-ਹੌਲੀ ਕਾਲੇਪਣ ਨੂੰ ਕੱਢ ਸਕਦਾ ਹੈ ਤੇ ਦੂਜੇ ਪਾਸੇ ਦਹੀਂ ਕਾਲਾਪਣ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪ੍ਰਭਾਵੀ ਢੰਗ ਨਾਲ ਪੋਸ਼ਣ ਦਿੰਦਾ ਹੈ। ਚਾਰ ਚਮਚ ਤਾਜ਼ਾ ਕੱਟੇ ਐਲੋਵੇਰਾ ਦੇ ਗੁੱਦੇ ਨਾਲ ਦਹੀਂ ਦੇ ਤਿੰਨ ਚਮਚ ਮਿਲਾਓ। ਆਪਣੇ ਹੱਥਾਂ ਦੀ ਚਮੜੀ ਉੱਤੇ ਹਲਕੇ ਹੱਥ ਨਾਲ ਇਸ ਪੈਕ ਨੂੰ ਰਗੜੋ ਤੇ ਚਮੜੀ ਨੂੰ ਇੱਕ ਨਰਮ ਕੱਪੜੇ ਨਾਲ ਢਕ ਦਿਓ। ਇਹ ਤੀਹ ਮਿੰਟ ਲਈ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਹਟਾ ਲਵੋ।
ਨਿੰਬੂ ਰਸ: ਨਿੰਬੂ ਦੇ ਰਸ ਨੂੰ ਉਸ ਜਗ੍ਹਾ ਉੱਤੇ ਲਾਓ ਜਿੱਥੇ ਚਮੜੀ ਕਾਲੀ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਧੋ ਲਵੋ। ਇਸ ਤੋਂ ਬਾਅਦ ਹੱਥਾਂ ਵਿਚ ਮਾਇਸ਼ਚੁਰਾਈਜ਼ਰ ਲਾਉਣਾ ਨਾ ਭੁੱਲੋ ਕਿਉਂਕਿ ਨਿੰਬੂ ਲਾਉਣ ਨਾਲ ਚਮੜੀ ਸੁਕ ਜਾਂਦੀ ਹੈ।
ਦਹੀਂ: ਦਹੀਂ ਨਾਲ ਹੱਥਾਂ ਦਾ ਕਾਲਾਪਣ ਖਤਮ ਹੋ ਜਾਂਦਾ ਹੈ। ਠੰਢਾ ਦਹੀਂ ਹੱਥਾਂ ਉੱਤੇ ਲਾ ਲਵੋ ਅਤੇ ਫਿਰ 15 ਮਿੰਟ ਬਾਅਦ ਧੋ ਲਵੋ। ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੈ।
ਟਮਾਟਰ ਦਾ ਰਸ: ਹੱਥਾਂ ਦੇ ਕਾਲੇ ਪੈ ਚੁੱਕੇ ਹਿੱਸੇ ਵਿੱਚ ਟਮਾਟਰ ਦਾ ਰਸ ਲਾਓ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਕੇ ਹੱਥਾਂ ਨੂੰ ਸਾਫ ਕਰ ਲਵੋ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡੇ ਹੱਥ ਗੋਰੇ ਦਿਸਣ ਲੱਗ ਜਾਣਗੇ।
ਕੱਚਾ ਆਲੂ: ਕੱਚੇ ਆਲੂ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਚਮੜੀ ਦੇ ਰੰਗ ਨੂੰ ਸਾਫ ਕਰ ਦਿੰਦਾ ਹੈ। ਆਲੂ ਨੂੰ ਕੱਟੋ ਅਤੇ ਹੱਥਾਂ ਉੱਤੇ ਲਾ ਲਵੋ। ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਸਾਹਮਣੇ ਆਵੇਗਾ। ਆਲੂ ਦੀ ਜਗ੍ਹਾ ਉੱਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਟਮਾਟਰ ਦਾ ਜੂਸ: ਟਮਾਟਰ ਦਾ ਜੂਸ ਲਵੋ, ਚੌਲਾਂ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਲਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ ਸਰੀਰ ਦੇ ਉਨ੍ਹਾਂ ਅੰਗਾਂ ਉੱਤੇ ਲਾਓ ਜਿੱਥੇ ਕਾਲੇਪਣ ਦੀ ਸਮੱਸਿਆ ਹੋਵੇ, ਆਟੇ ਨਾਲ ਪਪੜੀ ਉਤਰਦੀ ਹੈ, ਟਮਾਟਰ ਕਾਲਾਪਣ ਹਟਾਉਂਦਾ ਹੈ ਤੇ ਦੁੱਧ ਚਮੜੀ ਨੂੰ ਨਮੀ ਪ੍ਰਧਾਨ ਕਰਦਾ ਹੈ। ਇਸ ਪੇਸਟ ਨੂੰ ਲਗਾ ਕੇ ਇਸ ਨੂੰ ਸੁਕਾ ਲਓ, ਫਿਰ ਇਸ ਨੂੰ ਧੋ ਲਵੋ, ਹਰ ਦੂਜੇ ਦਿਨ ਇਸ ਪੇਸਟ ਦੀ ਵਰਤੋਂ ਕਰੋ।

 
Have something to say? Post your comment