Welcome to Canadian Punjabi Post
Follow us on

19

August 2022
ਅਪਰਾਧ

ਖੇਤਾਂ ਵਿੱਚ ਰਹਿੰਦੇ ਐਨ ਆਰ ਆਈ ਪਰਵਾਰ ਨਾਲ ਲੁੱਟ-ਖੋਹ

September 05, 2021 02:36 AM

* ਲੱਖਾਂ ਦੀ ਨਕਦੀ, ਗਹਿਣੇ, ਵਿਦੇਸ਼ੀ ਘੜੀਆਂ, ਕਾਰਡ ਲੁੱਟੇ ਗਏ

ਤਰਨਤਾਰਨ, 4 ਸਤੰਬਰ (ਪੋਸਟ ਬਿਊਰੋ)- ਇਸ ਜ਼ਿਲ੍ਹੇ ਵਿੱਚ ਲੁਟੇਰਿਆਂ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਅਤੇਅੱਗੜ-ਪਿੱਛੜ ਹੁੰਦੀਆਂ ਵਾਰਦਾਤਾਂ ਚਿੰਤਾ ਪੈਦਾ ਕਰ ਰਹੀਆਂ ਹਨ।
ਥਾਣਾ ਝਬਾਲ ਦੇ ਪਿੰਡ ਛਿਛਰੇਵਾਲ ਵਿੱਚ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਇੱਕ ਪਰਵਾਸੀ ਭਾਰਤੀ (ਐਨ ਆਰ ਆਈ) ਦੇ ਘਰ ਕੱਲ੍ਹ ਅੱਧੀ ਰਾਤ ਚਾਰ ਹਥਿਆਰ ਬੰਦ ਲੁਟੇਰਿਆਂ ਨੇ ਪਰਵਾਰ ਦੇ ਜੀਆਂ ਤੋਂ ਲੱਖਾਂ ਰੁਪਏ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ, ਵਿਦੇਸ਼ੀ ਘੜੀਆਂ, ਏਟੀ ਐਮ, ਪੇ ਟੀਐਮ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਹਰ ਜ਼ਰੂਰੀ ਦਸਤਾਵੇਜ਼ ਲੁੱਟ ਲਿਆ ਹੈ। ਪਰਵਾਰ ਦਾ ਮੁੱਖੀ ਰਣਜੀਤ ਸਿੰਘ ਤੇ ਹੋਰ ਜੀਅ ਘਰ ਵਿੱਚਸੁੱਤੇ ਸਨ ਕਿ ਅੱਧੀ ਰਾਤ ਨੂੰ ਚਾਰ ਹਥਿਆਰਬੰਦ ਨਕਾਬਪੋਸ਼ ਲੁਟੇਰੇ ਮਕਾਨ ਦੇ ਮੇਨ ਗੇਟ ਦੇ ਤਾਲੇ ਤੋੜ ਕੇ ਅੰਦਰ ਆਏ ਅਤੇ ਸਾਰੇ ਜੀਆਂ ਨੂੰ ਪਿਸਤੌਲ ਦੀ ਨੋਕ ਉੱਤੇ ਰੌਲਾ ਪਾਉਣ ਉੱਤੇ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਘਰ ਦੀਆਂ ਅਲਮਾਰੀਆਂ ਦੀ ਫੋਲਾ-ਫਾਲੀ ਕੀਤੀ। ਲੁਟੇਰਿਆਂ ਨੇ ਰਣਜੀਤ ਸਿੰਘ, ਉਸਦੀ ਪਤਨੀ ਤੇ ਮਾਤਾ ਦੇ ਪਰਸਾਂ ਵਿੱਚੋਂ 55,000 ਰੁਪਏ ਅਤੇ ਅਲਮਾਰੀਆਂ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਲੁੱਟ ਲਏ ਅਤੇ ਘਰ ਦੇ ਪਿਛਲੇ ਪਾਸਿਓਂ ਖੇਤਾਂ ਵੱਲੋਂਨਿਕਲ ਗਏ। ਲੁਟੇਰਿਆਂ ਕੋਲ ਪਿਸਤੌਲ, ਦਾਤਰ, ਕਿਰਚ ਆਦਿ ਹਥਿਆਰ ਸਨ। ਇਸ ਬਾਰੇ ਝਬਾਲ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣਾ ਮੁੱਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਹਾਲੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਬਿਨਾ ਤਰਨ ਤਾਰਨ-ਖਡੂਰ ਸਾਹਿਬ ਸੜਕ ਦੇ ਪਿੰਡ ਕਲੇਰ ਨੇੜੇ ਮੋਟਰਸਾਈਕਲ ਵਾਲੇ ਦੋ ਲੁਟੇਰੇ ਇੱਕ ਭੱਠਾ ਮਾਲਕ ਨੂੰ ਤੇਜ਼ਧਾਰ ਹਥਿਆਰ ਨਾਲ ਗੰਭੀਰ ਜ਼ਖ਼ਮੀ ਕਰਕੇ ਉਸ ਕੋਲੋਂ 15,300 ਰੁਪਏ, ਆਧਾਰ ਕਾਰਡ, ਜ਼ਰੂਰੀ ਦਸਤਾਵੇਜ਼ ਲੁੱਟ ਕੇ ਲੈ ਗਏ। ਭੱਠਾ ਮਾਲਕ ਅਰੁਣਜੀਤ ਸਿੰਘ ਵਾਸੀ ਬੁੱਘਾ ਆਪਣੇ ਮੋਟਰਸਾਈਕਲ ਉੱਤੇਪਿੰਡ ਕਲੇਰ ਦੇ ਭੱਠੇ ਉੱਤੇ ਉੱਤੇ ਜਾ ਰਿਹਾ ਸੀ। ਜਦੋਂ ਉਹ ਪੰਡੋਰੀ ਗੋਲਾ ਤੋਂ ਥੋੜ੍ਹਾ ਅੱਗੇ ਗਿਆ ਤਾਂ ਉਸ ਦੇ ਪਿੱਛੋਂ ਆਏ ਲੁਟੇਰਿਆਂ ਨੇ ਉਸ ਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਉਸ ਨੂੰ ਰੋਕਿਆ ਤੇ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਜ਼ਖ਼ਮੀ ਕਰ ਦਿੱਤਾ।ਜਦੋਂ ਉਹ ਖੁਦ ਨੂੰ ਸੰਭਾਲ ਰਿਹਾ ਸੀ ਕਿ ਲੁਟੇਰੇ ਉਸ ਦੀ ਜੇਬਤੋਂ ਪਰਸ ਖਿੱਚ ਕੇ ਫਰਾਰ ਹੋ ਗਏ। ਪਰਸ ਵਿੱਚ 15,300 ਰੁਪਏ ਤੇ ਦਸਤਾਵੇਜ਼ ਸਨ।

Have something to say? Post your comment