Welcome to Canadian Punjabi Post
Follow us on

01

July 2025
 
ਖੇਡਾਂ

ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ

August 11, 2021 08:04 AM

* ਸੋਨਮ ਨੂੰ ਵੀ ਡਿਸਿਪਲਿਨ ਤੋੜਨ ਦਾ ਨੋਟਿਸ


ਨਵੀਂ ਦਿੱਲੀ, 10 ਅਗਸਤ, (ਪੋਸਟ ਬਿਊਰੋ)- ਟੋਕੀਓ ਓਲੰਪਿਕ ਦੇ ਦੌਰਾਨ ਡਿਸਿਪਲਿਨ ਤੋੜਨ ਦੇ ਕਾਰਨ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਮੰਗਲਵਾਰ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵਕਤੀ ਤੌਰ ਉੱਤੇ ਸਸਪੈਂਡ ਕਰ ਦਿੱਤਾ ਹੈ। ਇਹੀ ਨਹੀਂ, ਉਨ੍ਹਾਂ ਦੀ ਸਾਥੀ ਮਹਿਲਾ ਪਹਿਲਵਾਨ ਸੋਨਮ ਮਲਿਕ ਨੂੰ ਨੋਟਿਸ ਵੀ ਜਾਰੀ ਕੀਤਾ ਹੈ।
ਪਤਾ ਲੱਗਾ ਹੈ ਕਿ ਟੋਕੀਓ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋਈ ਵਿਨੇਸ਼ ਫੋਗਾਟ ਨੂੰ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚ ਤਿੰਨ ਤਰ੍ਹਾਂ ਅਨੁਸ਼ਾਸਨ ਤੋੜਨ ਦਾ ਜ਼ਿਕਰ ਹੈ। ਵਿਨੇਸ਼ ਫੋਗਾਟ ਹੰਗਰੀ ਤੋਂ ਟੋਕੀਓ ਗਈ ਸੀ, ਜਿਥੇ ਉਨ੍ਹਾਂ ਨੇ ਕੋਚ ਵੋਲਰ ਏਕੋਸ ਨਾਲ ਟਰੇਨਿੰਗ ਲਈ ਤੇ ਉਸ ਨੇ ਖੇਡ ਪਿੰਡ ਵਿਚ ਰਹਿਣ ਅਤੇ ਹੋਰ ਭਾਰਤੀ ਟੀਮ ਦੇ ਮੈਂਬਰਾਂ ਨਾਲ ਟਰੇਨਿੰਗ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਸ ਨੇ ਭਾਰਤੀ ਟੀਮ ਵਾਲੀ ਸਪਾਂਸਰਡ ਜਰਸੀ ਵੀ ਨਹੀਂ ਪਹਿਨੀ ਸੀ। ਟੋਕੀਓ ਵਿਚਲੇ ਅਧਿਕਾਰੀਆਂ ਨੇ ਦੱਸਿਆ ਕਿ ਵਿਨੇਸ਼ ਫੋਗਾਟ ਨੇ ਓਦੋਂ ਹੰਗਾਮਾ ਕੀਤਾ, ਜਦੋਂ ਉਸ ਨੂੰ ਉਨ੍ਹਾਂ ਦੇ ਭਾਰਤੀ ਸਾਥੀਆਂ ਨਾਲ ਕਮਰਾ ਦਿੱਤਾ ਗਿਆ। ਸੋਨਮ, ਅੰਸ਼ੂ ਮਲਿਕ ਤੇ ਸੀਮਾ ਬਿਸਲਾ ਦੇ ਬਾਰੇ ਉਨ੍ਹਾਂ ਨੇ ਤਰਕ ਦਿੱਤਾ ਕਿ ਉਹ ਟੋਕੀਓ ਯਾਤਰਾ ਦੌਰਾਨ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਹੋ ਸਕਦੀ ਹੈ।ਫਿਰ ਉਸ ਨੇ ਕਿਸੇ ਵੀ ਭਾਰਤੀ ਪਹਿਲਵਾਨ ਨਾਲ ਟਰੇਨਿੰਗ ਵੀ ਨਹੀਂ ਲਈਅਤੇ ਜਾਪਦਾ ਸੀ ਕਿ ਜਿਵੇਂ ਉਹ ਹੰਗਰੀ ਟੀਮ ਨਾਲ ਆਈ ਸੀ ਤੇ ਉਸਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਕ ਦਿਨ ਉਸਦਾ ਸਮਾਂ ਭਾਰਤੀ ਲੜਕੀਆਂ ਦੀ ਟਰੇਨਿੰਗ ਸਮੇਂ ਨਾਲ ਟਕਰਾਅ ਗਿਆ ਤਾਂ ਉਸ ਨੇ ਉਨ੍ਹਾਂ ਦੇ ਨਾਲ ਟਰੇਨਿੰਗ ਲੈਣ ਤੋਂ ਨਾਂਹ ਕਰ ਦਿੱਤੀ ਸੀ।
ਦੂਸਰੇ ਪਾਸੇ 19 ਸਾਲਾ ਸੋਨਮ ਨੂੰ ਦੁਰ-ਵਿਹਾਰ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਇਹ ਉੱਭਰਦੇ ਖਿਡਾਰੀ ਸੋਚਦੇ ਹਨ ਕਿ ਉਹ ਸਟਾਰ ਪਹਿਲਵਾਨ ਬਣ ਗਏ ਹਨ ਅਤੇ ਕੁਝ ਵੀ ਕਰ ਸਕਦੇ ਹਨ। ਟੋਕੀਓ ਨੂੰ ਜਾਣ ਤੋਂ ਪਹਿਲਾਂ ਸੋਨਮ ਜਾਂ ਉਸ ਦੇ ਪਰਿਵਾਰ ਨੇਭਾਰਤੀ ਕੁਸ਼ਤੀ ਫੈਡਰੇਸ਼ਨ ਡਬਲਿਊਐੱਫਆਈ ਤੋਂ ਸਾਮਾਨ ਲੈਣਾ ਸੀ, ਪਰ ਉਸਨੇ ਖੇਡ ਅਥਾਰਟੀ ਦੇ ਅਧਿਕਾਰੀਆਂ ਨੂੰ ਸਾਮਾਨ ਲਿਆਉਣ ਦਾ ਹੁਕਮ ਦੇਦਿੱਤਾ ਸੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ