Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਲਾਈਫ ਸਟਾਈਲ

ਰਸੋਈ : ਸਪਰਿੰਗ ਰੋਲ

June 16, 2021 03:10 AM

ਸਮੱਗਰੀ-ਮੈਦਾ 100 ਗਰਾਮ, ਨਮਕ ਅਤੇ ਮਿਰਚ ਸਵਾਦ ਅਨੁਸਾਰ, ਹਰਾ ਧਨੀਆ, ਘਿਓ, ਗਰਮ ਮਸਾਲਾ, ਹਰੀਆਂ ਸਬਜ਼ੀਆਂ (ਪੱਤਾ ਗੋਭੀ, ਪਿਆਜ਼, ਫਰਾਂਸਬੀਨ, ਸ਼ਿਮਲਾ ਮਿਰਚ, ਟਮੈਟੋ ਸੌਸ ਆਦਿ)।
ਵਿਧੀ-ਸਭ ਤੋਂ ਪਹਿਲਾਂ ਇੱਕ ਬਾਉਲ ਵਿੱਚ ਛਾਣਿਆ ਹੋਇਆ ਮੈਦਾ ਪਾਓ। ਫਿਰ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਇਸ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ, ਘੋਲ ਥੋੜ੍ਹਾ ਗਾੜ੍ਹਾ ਰੱਖਣਾ ਹੈ। ਇਸ ਮਿਸ਼ਰਣ ਦੇ ਪੂੜੇ ਬਣਾਓ। ਇਨ੍ਹਾਂ ਨੂੰ ਇੱਕ ਪਾਸੇ ਤੋਂ ਸੇਕ ਲਓ ਤੇ ਦੂਜੇ ਪਾਸਾ ਸਫੈਦ ਹੋਣਾ ਚਾਹੀਦਾ ਹੈ। ਇੱਕ ਪੈਨ ਵਿੱਚ ਘਿਓ ਪਾ ਕੇ ਗਰਮ ਕਰੋ। ਉਸ ਵਿੱਚ ਬੰਦ ਗੋਭੀ, ਫਰਾਂਸਬੀਨ, ਪਿਆਜ਼, ਨਮਕ, ਮਿਰਚ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਭੁੰਨੋ। ਇਸ ਵਿੱਚ ਟਮੈਟੋ ਸੌਸ, ਚਿੱਲੀ ਸੌਸ ਮਿਲਾ ਲਓ। ਪੂੜਿਆਂ ਦੇ ਸੇਕੇ ਹੋਏ ਭਾਗ ਉੱਤੇ ਇਹ ਮਿਸ਼ਰਣ ਪਾਓ ਅਤੇ ਰੋਲ ਬਣਾ ਲਵੋ। ਥੋੜ੍ਹੇ ਜਿਹੇ ਮੈਦਾ ਦਾ ਜ਼ਿਆਦਾ ਗਾੜ੍ਹਾ ਘੋਲ ਬਣਾਓ ਤੇ ਮੈਦੇ ਦੇ ਰੋਲ ਨੂੰ ਇਸ ਮੈਦੇ ਵਿੱਚ ਇੱਕ ਪਾਸੇ ਤੋਂ ਚਿਪਕਾਉਂਦੇ ਹੋਏ ਬੰਦ ਕਰ ਦਿਓ। ਫਿਰ ਥੋੜ੍ਹੀ ਦੇਰ ਤੱਕ ਇਨ੍ਹਾਂ ਨੂੰ ਰੱਖ ਲਓ ਅਤੇ 10-15 ਮਿੰਟ ਬਾਅਦ ਇਨ੍ਹਾਂ ਨੂੰ ਕੜਾਹੀ ਵਿੱਚ ਪਾ ਲਓ। ਤਿਆਰ ਹਨ ਤੁਹਾਡੇ ਸਪਰਿੰਗ ਰੋਲ।

 
Have something to say? Post your comment