Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

April 18, 2021 02:17 AM

ਲੰਡਨ, 17 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ