Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਪਾਕਿਸਤਾਨ ਸਰਕਾਰ ਦਾਊਦ ਦੇ ਕਰੀਬੀ ਨੂੰ ਬਚਾਉਣ ਵਿੱਚ ਰੁੱਝੀ

March 28, 2021 11:52 PM

ਲੰਡਨ, 28 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਮੁੱਖ ਫਾਈਨਾਂਸ ਮੈਨੇਜਰ ਡਰੱਗ ਆਪਰੇਟਰ ਜਾਬਿਰ ਮੋਤੀਵਾਲਾ ਦੀ ਅਮਰੀਕਾ ਹਵਾਲਗੀ ਨੂੰ ਰੋਕਣ ਦੇ ਲਈ ਜ਼ੋਰ ਲਾ ਰਹੀਆਂ ਹਨ, ਜਦ ਕਿ ਅਮਰੀਕਾ ਉਸ ਨੂੰ ਆਪਣੇ ਦੇਸ਼ ਲਿਜਾਣ ਲਈ ਉਤਾਵਲਾ ਹੈ।
ਭਾਰਤੀ ਖੁਫੀਆ ਏਜੰਸੀਆਂ ਦੀ ਸੂਚਨਾ ਮੁਤਾਬਕ ਲੰਡਨ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਜਾਬਿਰ ਮੋਤੀਵਾਲਾ ਦੇ ਵਕੀਲਾਂ ਨਾਲ ਦੇਖਿਆ ਗਿਆ ਹੈ। ਇਨ੍ਹਾਂ ਵਕੀਲਾਂ ਨੇ ਆਖਰੀ ਕੋਸ਼ਿਸ਼ ਲਈ ਬ੍ਰਿਟਿਸ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤਾਂ ਜੋ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਨਾਲ ਕੇਸ ਦੀ ਸੁਣਵਾਈ ਤੋਂ ਜਾਬਿਰ ਮੋਤੀਵਾਲਾ ਨੂੰ ਬਚਾਇਆ ਜਾ ਸਕੇ। ਖੁਫੀਆ ਸੂਤਰਾਂ ਮੁਤਾਬਕ ਜੇ ਹਾਈ ਕੋਰਟ ਨੇ ਜਾਬਿਰ ਮੋਤੀਵਾਲਾ ਦੀ ਹਵਾਲਗੀ ਮਨਜ਼ੂਰ ਕਰ ਲਈ ਤਾਂ ਉਸ ਉੱਤੇ ਅਮਰੀਕਾ ਦੀ ਕੋਰਟ ਵਿੱਚ’ਡੀ ਕੰਪਨੀ’ (ਦਾਊਦ ਇਬਰਾਹੀਮ ਦਾ ਗੈਂਗ)ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ (ਆਈ ਐਸ ਆਈ) ਅਤੇ ਪੂਰੇ ਅੰਡਰਵਰਲਡ ਆਪਰੇਸ਼ਨ ਨਾਲ ਜੁੜਿਆ ਕੁਨੈਕਸ਼ਨ ਖੁੱਲ੍ਹ ਜਾਏਗਾ।
ਇਸ ਬਾਰੇ ਭਾਰਤ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਬਿਰ ਮੋਤੀਵਾਲਾ ਨਾਲ ਜੁੜੇ ਇਸ ਕੇਸ ਦੀ ਸੁਣਵਾਈ ਤੋਂ ਪਤਾ ਚੱਲੇਗਾ ਕਿ ਮੁੰਬਈ ਬੰਬ ਧਮਾਕਿਆਂ ਦੇ ਕੇਸ ਵਿੱਚ ਲੋੜੀਂਦਾ ਸੰਸਾਰਕ ਅੱਤਵਾਦੀ ਦਾਊਦ ਕਰਾਚੀ ਤੋਂ ਹੀ ਆਪਣਾ ਕੰਮ ਕਿਸ ਤਰ੍ਹਾਂ ਕਰ ਰਿਹਾ ਹੈ ਅਤੇ ਕਿਵੇਂ ਆਈ ਐਸ ਆਈ ਦੀ ਸੁਰੱਖਿਆ ਵਾਲੇ ਅੱਤਵਾਦੀ ਸੰਗਠਨਾਂ ਨਾਲ ਡਰੱਗਸ ਰੂਟ ਸਾਂਝੇ ਕਰਦਾ ਹੈ। ਦਾਊਦ ਇਬਰਾਹੀਮ ਲਈ ਕੰਮ ਕਰਨ ਵਾਲਾ ਮੋਤੀਵਾਲਾ ਪਾਕਿਸਤਾਨੀ ਨਾਗਰਿਕ ਹੈ ਅਤੇ ਮੌਜੂਦਾ ਸਮੇਂ ਵਿੱਚ ਦੱਖਣੀ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਬੰਦ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ