Welcome to Canadian Punjabi Post
Follow us on

03

July 2025
 
ਲਾਈਫ ਸਟਾਈਲ

ਰਸੋਈ: ਸ਼ਾਹੀ ਪਨੀਰ ਖੀਰ

March 03, 2021 01:57 AM

ਸਮੱਗਰੀ-ਕਰੀਮ ਦੁੱਧ 1/2 ਲੀਟਰ, ਪਨੀਰ 150 ਗਰਾਮ, ਇਲਾਇਚੀ ਪਾਊਡਰ ਅੱਧਾ ਚਮਚ, 100 ਗਰਾਮ ਖੰਡ, ਦੋ ਚੁਟਕੀ ਕੇਸਰ, ਬਾਦਾਮ 10-15, ਪਿਸਤਾ 10-15, ਕਿਸ਼ਮਿਸ਼ 10-17।
ਖੀਰ ਬਣਾਉਣ ਦੀ ਵਿਧੀ-ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਹੋਣ ਦੇ ਲਈ ਰੱਖ ਦਿਓ। ਫਿਰ ਉਸ ਵਿੱਚ ਕੱਟਿਆ ਹੋਇਆ ਪਨੀਰ ਪਾ ਦਿਓ ਤੇ ਉਸ ਨੂੰ ਹਿਲਾਉਂਦੇ ਹੋਏ ਦੋ ਮਿੰਟ ਤੱਕ ਪਕਾਓ। ਫਿਰ ਉਸ ਵਿੱਚ ਖੰਡ ਅਤੇ ਕੇਸਰ ਪਾ ਦਿਓ। ਉਸ ਵਿੱਚ ਇਲਾਇਚੀ ਪਾਊਡਰ ਪਾ ਦਿਓ ਤੇ ਦੋ ਮਿੰਟ ਹੋਰ ਪਕਾ ਲਓ। ਗੈਸ ਬੰਦ ਕਰ ਦਿਓ ਅਤੇ ਉਸ ਵਿੱਚ ਕੱਟਿਆ ਹੋਇਆ ਬਾਦਾਮ, ਪਿਸਤਾ ਅਤੇ ਕਿਸ਼ਮਿਸ ਨੂੰ ਪਾ ਦਿਓ ਅਤੇ ਉਸ ਨੂੰ ਥੋੜ੍ਹੀ ਦੇਰ ਠੰਢਾ ਹੋਣ ਲਈ ਛੱਡ ਦਿਓ। ਫਿਰ ਉਸ ਨੂੰ ਕਿਸੇ ਬਾਉਲ ਵਿੱਚ ਕੱਢ ਲਓ ਅਤੇ ਸਾਡੀ ਸ਼ਾਹੀ ਪਨੀਰ ਖੀਰ ਬਣ ਕੇ ਤਿਆਰ ਹੈ।

 
Have something to say? Post your comment