Welcome to Canadian Punjabi Post
Follow us on

28

March 2024
 
ਲਾਈਫ ਸਟਾਈਲ

ਰਸੋਈ : ਖਜੂਰ ਦੇ ਲੱਡੂ

February 03, 2021 01:38 AM

ਸਮੱਗਰੀ-ਇੱਕ ਕੱਪ ਖਜੂਰ, ਸੁੱਕੇ ਮੇਵੇ ਦੋ ਵੱਡੇ ਚਮਚ (ਕਾਜੂ, ਬਾਦਾਮ, ਪਿਸਤਾ, ਕਿਸ਼ਮਿਸ਼), ਮਾਵਾ ਤਿੰਨ ਵੱਡੇ ਚਮਚ, ਖੰਡ ਇੱਕ ਕੱਪ, ਦੁੱਧ 250 ਗਰਾਮ, ਨਾਰੀਅਲ ਦੋ ਵੱਡੇ ਚਮਚ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ।

ਵਿਧੀ-ਖਜੂਰ ਦੀਆਂ ਗਿਟਕਾਂ ਕੱਢ ਕੇ ਉਸ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ। ਟੁਕੜਿਆਂ ਨੂੰ ਅੱਧਾ ਕੱਪ ਦੁੱਧ ਵਿੱਚ ਭਿਉਂ ਕੇ ਮਿਕਸਰ ਵਿੱਚ ਪੀਸ ਕੇ ਪੇਸਟ ਬਣਾ ਲਓ। ਪੈਨ ਵਿੱਚ ਘਿਓ ਗਰਮ ਕਰੋ। ਮੱਧਮ ਸੇਕ ਉੱਤੇ ਖਜੂਰ ਅਤੇ ਖੰਡ ਨੂੰ ਤਦ ਤੱਕ ਭੁੰਨੋ ਜਦ ਤੱਕ ਉਹ ਕਿਨਾਰਾ ਨਾ ਛੱਡ ਦੇਣ। ਇਸ ਵਿੱਚ ਮਾਵਾ ਤੇ ਦੁੱਧ ਪਾ ਕੇ ਪਕਾਓ। ਇਸ ਨੂੰ ਘਿਓ ਛੱਡਣ ਤੱਕ ਪਕਾਓ। ਹੁਣ ਇਲਾਇਚੀ ਪਾਊਡਰ ਅਤੇ ਮੇਵੇ ਪਾ ਕੇ ਠੰਢਾ ਹੋਣ ਤੱਕ ਲੱਡੂ ਬਣਾ ਲਓ।

 
Have something to say? Post your comment