Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਸੰਪਾਦਕੀ

ਨਵੀਂ ਅਮਰੀਕਨ ਸ਼ੁਰੂਆਤ -ਬੁੱਧੀਮਾਨਤਾ ਅਤੇ ਠਰੰਮ੍ਹੇ ਦੀ ਲੋੜ

January 22, 2021 05:55 AM

ਪੰਜਾਬੀ ਪੋਸਟ ਸੰਪਾਦਕੀ

ਡੋਨਾਲਡ ਟਰੰਪ ਦੇ ਉਥਲ ਪੁਥਲ ਅਤੇ ਅਰਾਜਕਤਾ ਭਰੇ ਰਾਜਕਾਲ ਤੋਂ ਬਾਅਦ ਜੋਅ ਬਾਈਡਨ ਪ੍ਰਸ਼ਾਸ਼ਨ ਤੋਂ ਵਿਸ਼ਵ ਭਰ ਵਿੱਚ ਵੱਡੀਆਂ ਆਸਾਂ ਲਾਈਆਂ ਜਾ ਰਹੀਆਂ ਹਨ। ਉਸਦੇ ਸੱਤਾ ਵਿੱਚ ਆਉਣ ਨਾਲ ਇੱਕ ਆਸ ਭਰਿਆ ਮਾਹੌਲ ਪੈਦਾ ਹੋਇਆ ਹੈ। ਹਾਂ ਪੱਖੀ ਆਸ ਰੱਖਣਾ ਮਨੁੱਖ ਦਾ ਸੱਭ ਤੋਂ ਵੱਡਾ ਖਾਸਾ ਹੈ। ਇਹ ਉਹ ਕਲਾ ਹੈ ਜੋ ਬੇਹੱਦ ਨਿਰਾਸ਼ਾ ਭਰੇ ਮਾਹੌਲ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਦੇਂਦੀ ਹੈ। ਪਰ ਕੀ ਅਮਰੀਕਾ ਅਤੇ ਅਮਰੀਕਾ ਵਾਸੀ ਉਸ ਪੱਧਰ ਉੱਤੇ ਜਾਣ ਲਈ ਤਿਆਰ ਹਨ ਜਿੱਥੇ ਇਸਦੇ ਪੁੱਜਣ ਦੀਆਂ ਆਸਾਂ ਅਮਰੀਕਨ ਪਾਲ ਰਹੇ ਹਨ? ਖਾਸ ਕਰਕੇ ਉਸ ਅਮਰੀਕਾ ਦੇ ਵਾਸੀ ਜਿਹਨਾਂ ਦਾ 7% ਹਿੱਸਾ ਇਸ ਗੱਲ ਨੂੰ ਸੱਚ ਮੰਨਦਾ ਹੈ ਕਿ ਚਾਕਲੇਟ ਮਿਲਕ ਦਾ ਰੰਗ ਇਸ ਲਈ ਭੂਰਾ ਹੈ ਕਿਉਂਕਿ ਇਸਨੂੰ ਸਿੱਧਾ ਭੂਰੀਆਂ ਗਾਵਾਂ ਤੋਂ ਚੋਇਆ ਜਾਂਦਾ ਹੈ ਜਾਂ ਜਿਸ ਦੇਸ਼ ਦੇ 18 ਤੋਂ 24 ਸਾਲ ਦੇ 50% ਨੌਜਵਾਨ ਇਹ ਨਹੀਂ ਦੱਸ ਸਕਦੇ ਕਿ ਅਮਰੀਕਾ ਦੇ ਨਕਸ਼ੇ ਉੱਤੇ ਨਿਊਯਾਰਕ ਸਟੇਟ ਕਿੱਥੇ ਹੈ। ਇਹੋ ਜਿਹੀ ਬੁੱਧੀਮਾਨਤਾ ਵਾਲੇ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਲਈ ਜੋਅ ਬਾਈਡਨ ਦਾ ਸੁਆਗਤ ਹੈ।

ਕਾਹਲ ਅਤੇ ਦੋਸ਼ਪੂਰਣ ਮਨੋਸਥਿਤੀ ਅਗਿਆਨਤਾ ਅਤੇ ਹੰਕਾਰ ਵਿੱਚੋਂ ਪੈਦਾ ਹੁੰਦੀ ਹੈ ਜਿਸ ਵਾਸਤੇ ਡੋਨਾਲਡ ਟਰੰਪ ਨੂੰ ਵਿਸ਼ੇਸ਼ ਕਰਕੇ ਜਾਣਿਆ ਜਾਂਦਾ ਰਹੇਗਾ। ਟਰੰਪ ਨੂੰ ਹਾਰ ਜਰੂਰ ਹੋਈ ਹੈ ਪਰ ਸਾਨੂੰ ਚੇਤੇ ਰੱਖਣਾ ਹੋਵੇਗਾ ਕਿ ਚਾਕਲੇਟ ਨੂੰ ਭੂਰੀਆਂ ਗਊਆਂ ਦਾ ਦੁੱਧ ਸਮਝਣ ਵਰਗੀ ਬੁੱਧੀ ਵਾਲੇ 7 ਕਰੋੜ 42 ਲੱਖ ਅਮਰੀਕਨਾਂ ਨੇ ਟਰੰਪ ਨੂੰ ਉਸਦੀਆਂ ਅਣਗਿਣਤ ਬੇਵਕੂਫੀਆਂ ਦੇ ਬਾਵਜੂਦ ਵੋਟਾਂ ਪਾਈਆਂ ਹਨ। ਟਰੰਪ ਨੂੰ ਮਿਲੀਆਂ 46.8% ਦੇ ਮੁਕਾਬਲੇ ਜੋਅ ਬਾਈਡਨ ਨੂੰ 51.3% ਵੋਟਾਂ ਮਿਲੀਆਂ। ਇਸ ਵਾਰ ਜਿੱਤਣ ਅਤੇ ਹਾਰਨ ਵਾਲੇ ਦੋਵਾਂ ਉਮੀਦਵਾਰਾਂ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ ਵੋਟਾਂ ਮਿਲੀਆਂ। ਇਹ ਤੱਥ ਦਰਸਾਉਂਦਾ ਹੈ ਕਿ ਜਿੱਥੇ ਨਵੀਂ ਆਸ ਪੈਦਾ ਕਰਨ ਵਾਲੇ ਅਮਰੀਕਨਾਂ ਵਿੱਚ ਵਾਧਾ ਹੋਇਆ ਹੈ ਤਾਂ ਮੂਰਖਾਂ ਦੀ ਗਿਣਤੀ ਵਿੱਚ ਵੀ ਘਾਟਾ ਨਹੀਂ ਪਿਆ ਹੈ। ਮੂਰਖਾਂ ਦੀ ਇਹ ਵੱਡੀ ਗਿਣਤੀ ਹੀ ਚੁਣੌਤੀ ਹੈ ਜਿਸਨੂੰ ਸੰਭਾਲਣ ਲਈ ਬੁੱਧੀਮਾਨਤਾ ਅਤੇ ਠਰੰਮ੍ਹੇ ਦੀ ਲੋੜ ਹੋਵੇਗੀ। ਜੇ ਅਜਿਹਾ ਨਾ ਹੋਇਆ ਤਾਂ ਅਮਰੀਕਨ ਲੋਕਤੰਤਰ ਦਾ ਅੱਜ ਵੀ ਖਤਰੇ ਵਿੱਚ ਹੈ ਅਤੇ ਕੱਲ ਵੀ।

ਰਾਸ਼ਟਰਪਤੀ ਵਜੋਂ ਜੋਅ ਬਾਈਡਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਜੋ ਤਕਰੀਰ ਕੀਤੀ, ਉਸਦੀ ਚਾਰੇ ਪਾਸੇ ਚਰਚਾ ਅਤੇ ਤਾਰੀਫ਼ ਹੋ ਰਹੀ ਹੈ। ਉਸ ਤਕਰੀਰ ਵਿੱਚ ਅਜਿਹੇ ਤੱਤਾਂ ਦੀ ਝਲਕ ਮਿਲਦੀ ਹੈ ਕਿ ਅਮਰੀਕਾ ਵਿੱਚ ਇੱਕ ਨਵੀਂ ਸਿਰਜਣਾ ਦਾ ਆਰੰਭ ਹੋਣਾ ਕੋਈ ਅਸੰਭਵ ਗੱਲ ਨਹੀਂ ਹੈ। ਮਿਸਾਲ ਵਜੋਂ ਉਹਨਾਂ ਆਖਿਆ, ‘ਅੱਜ ਅਸੀਂ ਸਿੱਖ ਲਿਆ ਹੈ ਕਿ ਲੋਕਤੰਤਰ ਬਹੁਤ ਨਾਜ਼ੁਕ ਚੀਜ਼ ਹੈ....ਸਾਡਾ ਮੁਲਕ ਮਹਾਨ ਹੈ ਅਤੇ ਅਸੀਂ ਚੰਗੇ ਲੋਕ ਹਾਂ....ਪਰ ਬਹੁਤ ਕੁੱਝ ਵਿਗੜ ਚੁੱਕਾ ਹੈ ਜਿਸਨੂੰ ਸੰਵਾਰਨ, ਮਲੱਹਮ ਲਾਉਣ, ਨਵਾਂ ਸਿਰਜਣ ਅਤੇ ਖੁੱਸ ਚੁੱਕੇ ਮਾਣ ਸਨਮਾਨ ਨੂੰ ਦੁਬਾਰਾ ਹਾਸਲ ਕਰਨਾ ਹੋਵੇਗਾ..ਟੁੱਟ ਭੱਜ ਚੁੱਕੇ ਰਾਸ਼ਟਰ ਨੂੰ ਏਕੇ ਵਿੱਚ ਪਰੋਣਾ ਹੋਵੇਗਾ”। ਇਹ ਮਹਾਨ ਗੱਲਾਂ ਨੂੰ ਬੋਲਣਾ ਸੌਖਾ ਸੀ ਕਿਉਂਕਿ ਉਸਦੀ ਸਪੀਚ ਨੂੰ ਭਾਰਤੀ ਮੂਲ ਦੇ ਅਮਰੀਕਨ ਵਿਨੈ ਰੈਡੀ ਨੇ ਲਿਖ ਕੇ ਦਿੱਤਾ ਸੀ। ਇਹ ਜੋਅ ਬਾਈਡਨ ਦੇ ਕੰਮ ਹੋਣਗੇ ਜੋ ਕਸੱਵਟੀ ਬਣਨਗੇ ਉਹਨਾਂ ਸਾਢੇ ਸੱਤ ਕਰੋੜ ਅਮਰੀਕਨਾਂ ਨੂੰ ਸਿੱਧਾ ਕਰਨ ਲਈ ਜਿਹੜੇ ਹਾਲੇ ਵੀ ਟਰੰਪ ਨੂੰ ਹੀਰੋ ਮੰਨਦੇ ਹਨ।

ਅਮਰੀਕਾ ਦੀ ਵਿਗੜੀ ਤਾਣੀ ਨੂੰ ਸਿੱਧਾ ਕਰਨ ਲਈ ਠਰੰਮ੍ਹੇ ਦੀ ਲੋੜ ਹੋਵੇਗੀ। ਬਿਲਕੁਲ ਅਜਿਹੇ ਠਰੰਮ੍ਹੇ ਦੀ ਜੋ ਕੈਨੇਡੀਅਨ ਲੋਕ ਬਾਈਡਨ ਵੱਲੋਂ Keystone XLਪਾਈਪ ਲਾਈਨ ਨੂੰ ਪਹਿਲੇ ਦਿਨ ਹੀ ਰੱਦ ਕਰਨ ਦੇ ਬਾਵਜੂਦ ਵਿਖਾ ਰਹੇ ਹਨ। ਕੈਨੇਡੀਅਨ ਆਰਥਕਤਾ ਨੂੰ ਸਿੱਧੀ ਸੱਟ ਮਾਰਨ ਵਾਲੇ ਇਸ ਫੈਸਲੇ ਨੂੰ ਜਿਸ ਧੀਰਜ ਨਾਲ ਕੈਨੇਡੀਅਨ ਸਹਿਣ ਕਰ ਰਹੇ ਹਨ, (ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੂੰ ਛੱਡ ਕੇ) ਉਸਤੋਂ ਜੋਅ ਬਾਈਡਨ ਪ੍ਰਸ਼ਾਸ਼ਨ ਬਹੁਤ ਕੁੱਝ ਸਿੱਖ ਸਕਦਾ ਹੈ। ਬਾਈਡਨ ਸਿੱਖ ਸਕਦਾ ਹੈ ਕਿ ਜਦੋਂ ਉਹ ਕੱਲ ਨੂੰ ਪ੍ਰਧਾਨ ਮੰਤਰੀ ਟਰੂਡੋ ਨਾਲ ਫੋਨ ਉੱਤੇ ਗੱਲ ਕਰੇਗਾ ਤਾਂ ਕੈਨੇਡੀਅਨ ਹਿੱਤਾਂ ਨੂੰ ਅਮਰੀਕਨ ਹਿੱਤ ਸਮਝ ਕੇ ਅੱਗੇ ਚੱਲਣ ਦਾ ਤਹਈਆ ਕਿਵੇਂ ਕਰਨਾ ਹੈ। ਦੋਵੇਂ ਮੁਲਕਾਂ ਦੇ ਜਿੰਨੇ ਹਿੱਤ ਆਪਸ ਵਿੱਚ ਜੁੜੇ ਹਨ, ਉੱਨੇ ਅਮਰੀਕਾ ਅਤੇ ਕੈਨੇਡਾ ਦੇ ਕਿਸੇ ਹੋਰ ਮੁਲਕ ਨਾਲ ਨਹੀਂ। ਜੋਅ ਬਾਈਡਨ ਸਿੱਖ ਸਕਦਾ ਹੈ ਕਿ ਸੱਤ ਘਰ ਦਾ ਡੈਣ ਵੀ ਛੱਡ ਦੇਂਦੀ ਹੈ, ਕੈਨੇਡਾ ਤਾਂ ਫੇਰ ਵੀ ਗੁਆਂਢੀ ਭਾਈਵਾਲ ਹੈ। ਵੈਸੇ ਜੋਅ ਬਾਈਡਨ ਦੇ ਰਾਸ਼ਟਰਪਤੀ ਬਣਨ ਨਾਲ ਕੈਨੇਡਾ ਵਿੱਚ ਸੱਭ ਤੋਂ ਵੱਧ ਸੁਖ ਦਾ ਸਾਹ ਪ੍ਰਧਾਨ ਮੰਤਰੀ ਟਰੂਡੋ ਹੋਰਾਂ ਨੂੰ ਆਵੇਗਾ ਜਿਹਨਾਂ ਨੂੰ ਡੋਨਾਲਡ ਟਰੰਪ ਆਨੀਂ ਬਹਾਨੀਂ ਚੰਗਾ ਮਾੜਾ ਬੋਲਣੋ ਸੰਕੋਚ ਨਹੀਂ ਸੀ ਕਰਦਾ।

 
Have something to say? Post your comment