Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਨਵੇਂ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕੁੱਤੇ ਨਾਲ ਖੇਡਦੇ ਵਕਤ ਪੈਰ ਦੀ ਹੱਡੀ ਤੁੜਵਾਈ

December 01, 2020 06:56 AM

ਵਾਸ਼ਿੰਗਟਨ, 30 ਨਵੰਬਰ, (ਪੋਸਟ ਬਿਊਰੋ)- ਨਵੇਂ ਚੁਣੇ ਅਮਰੀਕੀਰਾਸ਼ਟਰਪਤੀ ਜੋਅ ਬਾਇਡਨ ਆਪਣੇ ਪਾਲਤੂ ਕੁੱਤੇ ਨਾਲ ਖੇਡਣ ਦੌਰਾਨ ਤਿਲਕ ਕੇ ਡਿੱਗ ਗਏ। ਇਸ ਦੇ ਬਾਅਦ ਪਤਾ ਲੱਗਾ ਹੈ ਕਿ ਇਸ ਨਾਲ ਉਨ੍ਹਾਂ ਦੇ ਸੱਜੇ ਪੈਰ ਵਿਚ ਕੁਝ ਫ੍ਰੈਕਟਰ ਆ ਗਿਆ ਹੈ। ਇਸ ਕਾਰਨ ਉਹ ਕੁਝ ਸਮਾਂ ਕਿਸੇ ਸਹਾਰੇ ਦੇ ਬਿਨਾਂ ਚੱਲ ਨਹੀਂ ਸਕਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਜੋਅ ਬਾਇਡਨ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।
ਜੋਅ ਬਾਇਡਨ (78 ਸਾਲ) ਸ਼ਨਿਚਰਵਾਰ ਨੂੰ ਜਦੋਂ ਆਪਣੇ ਦੋ ਜਰਮਨ ਸ਼ੈਫਰਡ ਕੁੱਤਿਆਂ ਵਿੱਚੋਂ ਇਕ ‘ਮੇਜਰ’ ਦੇ ਨਾਲ ਖੇਡ ਰਹੇ ਸਨ ਤਾਂ ਡਿੱਗ ਪਏ ਅਤੇਇਸ ਦੇ ਨਾਲ ਉਨ੍ਹਾਂ ਦਾ ਪੈਰ ਮੁੜ ਗਿਆ ਸੀ। ਬਾਇਡਨ ਦੇ ਨਿੱਜੀ ਡਾਕਟਰ ਕੇਵਿਨ ਓਕਾਰਨਰ ਨੇ ਦੱਸਿਆ ਕਿ ਐਕਸਰੇ ਵਿਚ ਸਪੱਸ਼ਟ ਤੌਰ ਉੱਤੇ ਕੋਈ ਫ੍ਰੈਕਚਰ ਦਿਖਾਈ ਨਹੀਂ ਦਿੱਤਾ, ਜਦਕਿ ਸੀਟੀ ਸਕੈਨ ਤੋਂ ਨਵੇਂ ਚੁਣੇ ਰਾਸ਼ਟਰਪਤੀ ਦੇ ਸੱਜੇ ਪੈਰ ਵਿਚ ਮਾਮੂਲੀ ਫ੍ਰੈਕਚਰ ਪਤਾ ਲੱਗਾ ਹੈ। ਇਸ ਕਾਰਨ ਉਨ੍ਹਾਂ ਨੂੰ ਕੁਝ ਹਫ਼ਤੇ ਕਿਸੇ ਦੇ ਸਹਾਰੇ ਨਾਲ ਚੱਲਣਾ ਪੈ ਸਕਦਾ ਹੈ। ਡਾ. ਕੇਵਿਨ ਨੇ ਪਿਛਲੇ ਸਾਲ ਦਸੰਬਰ ਵਿਚ ਬਾਇਡਨ ਦੀ ਸਿਹਤ ਦੇ ਬਾਰੇ ਦੱਸਿਆ ਸੀ ਕਿ ਉਹ ਰਾਸ਼ਟਰਪਤੀ ਬਣਨ ਲਈ ਪੂਰੀ ਤਰ੍ਹਾਂ ਸਿਹਤਮੰਦ ਹਨ। ਬਾਇਡਨ ਤੰਬਾਕੂ ਅਤੇ ਸ਼ਰਾਬ ਨਹੀਂਵਰਤਦੇ ਤੇ ਹਫ਼ਤੇ ਵਿਚ ਪੰਜ ਦਿਨ ਐਕਸਰਸਾਈਜ਼ ਕਰਦੇ ਹਨ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਚੋਣ ਵਿਚ ਉਹ ਡੋਨਾਲਡ ਟਰੰਪ ਨੂੰ ਹਰਾ ਕੇ ਰਾਸ਼ਟਰਪਤੀ ਚੁਣੇ ਗਏ ਹਨ। ਉਹ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਅਮਰੀਕਾ ਦੇ ਸਭ ਤੋਂਵੱਡੀ ਉਮਰ ਦੇ ਰਾਸ਼ਟਰਪਤੀ ਹੋਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ