ਓਨਟਾਰੀਓ, 26 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਕਾਰਨ ਇਸ ਸਮੇਂ ਰੈੱਡ ਕੰਟਰੋਲ ਸੇਫਟੀ ਮਾਪਦੰਡਾਂ ਤਹਿਤ ਚੱਲ ਰਹੇ ਸਕੂਲ ਬੋਰਡਜ਼ ਨੂੰ ਫੋਰਡ ਸਰਕਾਰ ਵੱਲੋਂ 13æ6 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ|
ਓਨਟਾਰੀਓ ਦੇ ਸਿੱਖਿਆ ਮੰਤਰੀ ਤੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਸਰਕਾਰ ਸਕੂਲ ਕਮਿਊਨਿਟੀਜ਼ ਵਿੱਚ ਟੈਸਟਿੰਗ ਵਿੱਚ ਵੀ ਵਾਧਾ ਕਰਨ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਨਵੇਂ ਆਨਲਾਈਨ ਲਰਨਿੰਗ ਪੋਰਟਲਜ਼ ਵੀ ਲਾਂਚ ਕੀਤੇ ਜਾਣਗੇ| ਫੋਰਡ ਨੇ ਆਖਿਆ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਦੀ ਹਿਫਾਜ਼ਤ ਨੂੰ ਯਕੀਨੀ ਬਣਾਉਣਾ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ| ਇਸੇ ਲਈ ਅਸੀਂ ਸਕੂਲਾਂ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਣ ਦੀ ਦਮਦਾਰ ਯੋਜਨਾ ਤਿਆਰ ਕੀਤੀ ਹੈ|
ਇਸੇ ਯੋਜਨਾ ਤਹਿਤ ਹੀ ਅਸੀਂ ਵਾਲੰਟਰੀ ਟੈਸਟਿੰਗ ਦਾ ਪਸਾਰ ਕਰਨ ਵਿੱਚ ਕਾਮਯਾਬ ਹੋਵਾਂਗੇ ਤੇ ਜਿਨ੍ਹਾਂ ਕਮਿਊਨਿਟੀਜ਼ ਨੂੰ ਸੱਭ ਤੋਂ ਪਹਿਲਾਂ ਲੋੜ ਹੈ ਉੱਥੋਂ ਦੇ ਸਕੂਲ ਬੋਰਡਜ਼ ਨੂੰ ਵਾਧੂ ਫੰਡਿੰਗ ਮੁਹੱਈਆ ਕਰਵਾ ਸਕਾਂਗੇ| ਉਨ੍ਹਾਂ ਦੱਸਿਆ ਕਿ ਇਹ ਫੰਡ ਦਰਹਾਮ, ਹਾਲਟਨ, ਹੈਮਿਲਟਨ ਤੇ ਵਾਟਰਲੂ ਵਰਗੇ ਰੀਜਨਜ਼ ਦੇ ਸਕੂਲ ਬੋਰਡਜ਼ ਵਿੱਚ ਵੰਡੇ ਜਾਣਗੇ| ਇਹ ਏਰੀਏ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਮੌਜੂਦ ਹਨ|
ਸਟੀਫਨ ਲਿਚੇ ਨੇ ਆਖਿਆ ਕਿ 13æ6 ਮਿਲੀਅਨ ਡਾਲਰ ਦੇ ਇਨ੍ਹਾਂ ਫੰਡਾਂ ਨਾਲ ਹੋਰ ਅਧਿਆਪਕਾਂ ਤੇ ਸਟਾਫ ਨੂੰ ਹਾਇਰ ਕਰਕੇ ਫਿਜ਼ੀਕਲ ਡਿਸਟੈਂਸਿੰਗ ਨੂੰ ਵਧਾਇਆ ਜਾ ਸਕੇਗਾ ਤੇ ਇਸ ਨਾਲ ਸਾਰਿਆਂ ਦੀ ਸੇਫਟੀ ਵਿੱਚ ਹੋਰ ਵਾਧਾ ਹੋਵੇਗਾ|