Welcome to Canadian Punjabi Post
Follow us on

12

July 2025
 
ਪੰਜਾਬ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਰਟ ਫਿਲਮ ਮੁਕਾਬਲੇ ਦੇ ਜੇਤੂਆਂ ਦਾ ਐਲਾਨ

November 12, 2020 05:47 PM

ਚੰਡੀਗੜ੍ਹ, 12 ਨਵੰਬਰ (ਪੋਸਟ ਬਿਊਰੋ): ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਵਲੋਂ ਪੇਸ਼ੇਵਰਾਂ ਅਤੇ ਗੈਰ ਪੇਸ਼ੇਵਰਾਂ ਲਈ ਇਕ ਸ਼ਾਰਟ ਫਿਲਮ ਮੁਕਾਬਲਾ ਕਰਵਾਇਆ ਗਿਆ ਸੀ ਜਿਸਦੇ ਨਤੀਜੇ ਅੱਜ ਇਕ ਫੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। ਮੁਕਾਬਲੇ ਦਾ ਵਿਸ਼ਾ “ਕਲੀਨਿੰਗ ਅਪ ਦ ਇਲੈਕਟੋਰਲ ਸਿਸਟਮ -ਟੂਵਾਰਡਜ਼ ਇਨਫਾਰਮਡ ਐਂਡ ਐਥੀਕਲ ਇਲੈਕਸ਼ਨਜ਼” ਸੀ।
ਇਹ ਮੁਕਾਬਲਾ ਸ਼ਾਰਟ ਫ਼ਿਲਮਾਂ ਅਤੇ ਐਨੀਮੇਸ਼ਨ ਨਾਮੀ ਦੋ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ। ਉੱਘੇ ਫਿਲਮ ਨਿਰਮਾਤਾਵਾਂ ਅਮਰਦੀਪ ਸਿੰਘ ਗਿੱਲ ਅਤੇ ਨਵਤੇਜ ਸੰਧੂ ਦੀ ਜਿਊਰੀ ਨੇ ਐਂਟਰੀਆਂ ਸਬੰਧੀ ਫੈਸਲਾ ਸੁਣਾਇਆ ਅਤੇ ਹਰੇਕ ਸ਼੍ਰੇਣੀ ਵਿਚ ਪਹਿਲੇ ਤਿੰਨ ਜੇਤੂਆਂ ਦੀ ਚੋਣ ਕੀਤੀ। ਵੱਖ ਵੱਖ ਸ਼੍ਰੇਣੀਆਂ ਵਿੱਚ ਕੁੱਲ 88 ਐਂਟਰੀਆਂ ਪ੍ਰਾਪਤ ਹੋਈਆਂ ਅਤੇ ਹਰੇਕ ਸ਼੍ਰੇਣੀ ਵਿੱਚ ਚੋਟੀ ਦੀਆਂ ਤਿੰਨ ਐਂਟਰੀਆਂ ਦੀ ਚੋਣ ਕੀਤੀ ਗਈ।
ਸ਼੍ਰੇਣੀ ਅਨੁਸਾਰ ਜਿੱਤਣ ਵਾਲੀਆਂ ਐਂਟਰੀਆਂ ਹੇਠ ਅਨੁਸਾਰ ਹਨ: -
ਸ਼ਾਰਟ ਫਿਲਮ - ਪੇਸ਼ੇਵਰ
ਪਹਿਲਾ ਸਥਾਨ: ਕੇਵਲ ਕ੍ਰਾਂਤੀ ਭਦੌੜ ਅਤੇ ਸਾਹਿਬ ਸੰਧੂ ਭਦੌੜ ਦੁਆਰਾ ਨਸੀਹਤ
ਦੂਜਾ ਸਥਾਨ: ਚੇਤਨਾ ਫਿਲਮਜ਼ ਦੁਆਰਾ ਐਥੀਕਲ ਵੋਟਿੰਗ
ਤੀਸਰਾ ਸਥਾਨ: ਸੁਖਦੇਵ ਲੱਧੜ ਦੁਆਰਾ ਵੋਟ

ਸ਼ਾਰਟ ਫਿਲਮ - ਗੈਰ-ਪੇਸ਼ੇਵਰ
ਪਹਿਲਾ ਸਥਾਨ: ਅਲਕਾ ਬਾਂਸਲ ਦੁਆਰਾ ਨੋਟਾ
ਦੂਜਾ ਸਥਾਨ: ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ
ਤੀਸਰਾ ਸਥਾਨ: ਗਵਰਨਮੈਂਟ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ

ਐਨੀਮੇਸ਼ਨ - ਗੈਰ-ਪਸ਼ੇਵਰ
ਪਹਿਲਾ ਸਥਾਨ: ਐਲਿਸ ਕਿਰੋ, ਅਕਾਲ ਡਿਗਰੀ ਕਾਲਜ ਫਾਰ ਵੁਮੈਨ, ਸੰਗਰੂਰ
ਦੂਜਾ ਸਥਾਨ: ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) , ਮਾਣਕਪੁਰ
ਤੀਸਰਾ ਸਥਾਨ: ਪਿ੍ਰਆ ਸੋਮਨੀ, ਖਾਲਸਾ ਕਾਲਜ ਆਫ਼ ਐਨੀਮਲ ਐਂਡ ਵੈਟਰਨਰੀ ਸਾਇੰਸਜ਼, ਅੰਮਿ੍ਰਤਸਰ

ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਉਨ੍ਹਾਂ ਦੀ ਉਤਸ਼ਾਹਜਨਕ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਮਾਧਵੀ ਕਟਾਰੀਆ ਨੇ ਅਖ਼ੀਰ ਵਿੱਚ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਹਰਕੇ ਪ੍ਰਤੀਯੋਗੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਭਾਗ ਨਾਲ ਮਿਲ ਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਵਿੱਚ ਸਹਿਯੋਗੀ ਭੂਮਿਕਾ ਨਿਭਾਉਣ ਸਬੰਧੀ ਜਾਗਰੂਕ ਕੀਤਾ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ