Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਰੂਸ ਸਾਈਬਰ ਹਮਲਿਆਂ ਦੇ ਦੋਸ਼ਾਂ ਵਿੱਚ ਘਿਰਿਆ

October 21, 2020 10:11 PM

ਟੋਕੀਓ, 21 ਅਕਤੂਬਰ (ਪੋਸਟ ਬਿਊਰੋ)- ਸਾਈਬਰ ਹਮਲਿਆਂ ਦੇ ਲਈ ਰੂਸੀ ਖੁਫੀਆ ਅਫਸਰਾਂ ਨੂੰ ਦੋਸ਼ੀ ਕਰਾਰ ਦੇਣ ਦੇ ਬਾਅਦ ਵਿਵਾਦ ਵਧ ਗਿਆ ਹੈ। ਅਮਰੀਕਾ ਪਿੱਛੋਂ ਬ੍ਰਿਟੇਨ ਅਤੇ ਜਾਪਾਨ ਨੇ ਵੀ ਰੂਸ ਨੂੰ ਸਾਵਧਾਨ ਕੀਤਾ ਹੈ।
ਜਾਪਾਨ ਨੇ 2021 ਵਿੱਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿੱਚ ਚੌਕਸੀ ਵਰਤਣ ਲਈ ਸਰਗਰਮੀ ਵਧਾ ਦਿੱਤੀ ਅਤੇਕਿਹਾ ਹੈ ਕਿ ਉਹ ਅਗਲੇ ਸਾਲ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਸਾਈਬਰ ਹਮਲਿਆਂ ਤੋਂ ਬਚਣ ਦੇ ਸਾਰੇ ਜ਼ਰੂਰੀ ਪ੍ਰਬੰਧ ਕਰ ਰਿਹਾ ਹੈ। ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ਨੇ ਵੀ ਕਿਹਾ ਹੈ ਕਿ ਸਾਈਬਰ ਸੁਰੱਖਿਆ ਸਾਡੀਆਂ ਮੁੱਖ ਪਹਿਲ ਵਿੱਚ ਹੈ। ਵਰਨਣ ਯੋਗ ਹੈ ਕਿ ਸੰਸਾਰ ਭਰ ਵਿੱਚ ਸਾਈਬਰ ਹਮਲੇ ਅਤੇ ਹੈਕਿੰਗ ਦੇ ਕੇਸਾਂ ਵਿੱਚ ਨਿਆਂ ਵਿਭਾਗ ਨੇ ਛੇ ਰੂਸੀ ਖੁਫੀਆ ਅਫਸਰਾਂ ਬਾਰੇ ਕਿਹਾ ਹੈ ਕਿ ਰੂਸੀ ਫੌਜ ਦੀ ਖੁਫੀਆ ਏਜੰਸੀ ਜੀ ਆਰ ਯੂ ਦੇ ਯੂਨਿਟ 7445 ਨੇ ਇਹ ਹਮਲੇ ਕੀਤੇ ਹਨ ਅਤੇ ਇਸ ਦੇ ਛੇ ਅਧਿਕਾਰੀ ਸਿੱਧੇ ਤੌਰ `ਤੇ ਜ਼ਿੰਮੇਵਾਰ ਹਨ। ਰੂਸੀ ਹੈਕਰਾਂ ਦੀ ਇਸੇ ਟੀਮ ਨੇ 2015 ਤੋਂ 2019 ਵਿਚਾਲੇ ਕਈ ਸੰਵੇਦਨਸ਼ੀਲ ਥਾਵਾਂ `ਤੇ ਸਾਈਬਰ ਹਮਲੇ ਕੀਤੇ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਮੀਕਲ ਹਥਿਆਰਾਂ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਸਾਈਬਰ ਹਮਲੇ ਕਰ ਕੇ ਰੂਸ ਨੇ ਘੁੱਸਪੈਠ ਦਾ ਯਤਨ ਕੀਤਾ ਸੀ। ਇਹੀ ਨਹੀਂ, ਰੂਸ ਉੱਤੇ ਅਰਬਾਂ ਡਾਲਰ ਦੇ ਨੁਕਸਾਨ ਅਤੇ ਪੈਨਸਿਲਵੇਨੀਆ ਵਿੱਚ ਸਿਹਤ ਨੈਟਵਰਕ ਦੇ ਨਾਲ ਫਰਾਂਸ ਦੀ ਚੋਣ ਵਿੱਚ ਵੀ ਵਿਘਨ ਪਾਉਣ ਦੇ ਦੋਸ਼ ਹਨ। ਸਾਲ 2016 ਵਿੱਚ ਵੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਤੋਂ ਇੱਕ ਹਫਤਾ ਪਹਿਲਾਂ ਇਸ ਖੁਫੀਆ ਗਰੁੱਪ ਨੇ ਡੈਮੋਕ੍ਰੇਟਿਕ ਪਾਰਟੀ ਦੇ ਈ-ਮੇਲ ਇੰਟਰਨੈਟ `ਤੇ ਹਮਲੇ ਕੀਤੇ ਸਨ। ਓਦੋਂ ਇਹ ਸਾਈਬਰ ਹਮਲੇ ਸਭ ਤੋਂਵੱਧ ਖਤਰਨਾਕ ਅਤੇ ਨੁਕਸਾਨਦੇਹ ਮੰਨੇ ਗਏ ਸਨ। ਯਾਹੂ ਨੂੰ ਵੀ ਰੂਸ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਇਨ੍ਹਾਂ ਹੈਕਰਾਂ ਨੇ 2018 ਵਿੱਚ ਦੱਖਣੀ ਕੋਰੀਆ ਵਿੱਚ ਹੋਈਆਂ ਵਿੰਟਰ ਓਲੰਪਿਕ ਖੇਡਾਂ ਵਿੱਚ ਵੀ ਸਾਫਟਵੇਅਰ `ਤੇ ਹਮਲਾ ਕਰ ਕੇ ਡਾਟਾ ਨੂੰ ਨੁਕਸਾਨ ਪੁਚਾਇਆ ਸੀ।
ਦੂਸਰੇ ਪਾਸੇ ਮਾਸਕੋ ਵਿੱਚ ਰੂਸ ਦੀ ਸਰਕਾਰ ਦੇ ਇੱਕ ਬੁਲਾਰੇ ਦਿਮਿਤ੍ਰੀ ਪੇਸਕੋਵ ਨੇ ਇਨ੍ਹਾਂ ਸਾਰੇ ਕਿਸਮ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਸਿਰਫ ਰੂਸੀ ਫੋਬੀਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ