ਕੋਟਕਪੂਰਾ, 17 ਅਕਤੂਬਰ (ਪੋਸਟ ਬਿਊਰੋ)- ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਬੇਅਦਬੀ ਕਾਂਡ ਤੋਂ ਬਾਅਦ ਰੋਸ ਕਰਦੀ ਸੰਗਤ ਉੱਥੇ ਬਹਿਬਲ ਕਲਾਂ ਅਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਪੁਲਸ ਫਾਇਰਿੰਗ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ(ਐਸ ਆਈ ਟੀ) ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਮੁਤਾਬਕ ਹੈਰਾਨੀ ਜਨਕ ਖੁਲਾਸੇ ਤੇ ਪ੍ਰਗਟਾਵੇ ਹੋਣ ਪਿੱਛੋਂ ਇਹ ਅਦਾਲਤ ਦੇ ਵਿਚਾਰ ਅਧੀਨ ਹੈ।
ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਕੇਸਾਂ ਦੀ ਸੁਣਵਾਈ ਸਬੰਧੀ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਦੋਸ਼ ਲਾਗੂ ਹੋਣ ਦੇ ਮੁੱਦੇ 'ਤੇ ਬਹਿਸ ਹੋਣੀ ਸੀ ਪਰ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਅਦਾਲਤਾਂ ਵਿੱਚ ਆਨਲਾਈਨ ਜਾਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੰਮ ਹੋਣ ਕਰਕੇ ਕੱਲ੍ਹ ਇਸ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਸ਼ੈਸ਼ਨ ਜੱਜ ਸੁਮਿਤ ਮਲਹੋਤਰਾ ਦੀ ਅਦਾਲਤ ਨੇ ਉਕਤ ਦੋਹਾਂ ਕੇਸਾਂ ਦੀ ਸੁਣਵਾਈ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਉਕਤ ਕੇਸਾਂ ਵਿੱਚ ਐਸ ਆਈ ਟੀ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਮਨਤਾਰ ਸਿੰਘ ਬਰਾੜ, ਸਸਪੈਂਡਿਡ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਬਲਜੀਤ ਸਿੰਘ ਸਿੱਧੂ ਓਦੋਂ ਦਾ ਡੀ ਐਸ ਪੀ ਕੋਟਕਪੂਰਾ, ਗੁਰਦੀਪ ਸਿੰਘ ਪੰਧੇਰ ਸਾਬਕਾ ਐਸ ਐਚ ਓ ਥਾਣਾ ਕੋਟਕਪੂਰਾ, ਪਰਮਜੀਤ ਸਿੰਘ ਪੰਨੂੰ ਡੀ ਐਸ ਪੀ, ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਵਿਰੁੱਧ ਸੰਗੀਨ ਧਾਰਾਵਾਂ ਦਾ ਕੇਸ ਦਰਜ ਕਰਵਾਇਆ ਸੀ, ਭਾਵੇਂ ਇੰਸਪੈਕਟਰਪ੍ਰਦੀਪ ਸਿੰਘ ਨੂੰ ਜਾਂਚ ਟੀਮ ਨੇ ਦੋਸ਼ੀ ਵਜੋਂ ਉਕਤ ਕੇਸ ਵਿੱਚ ਸ਼ਾਮਲ ਕਰਵਾਇਆ ਸੀ, ਪਰ ਬਾਅਦ ਵਿੱਚ ਵਾਅਦਾ ਮੁਆਫ਼ ਗਵਾਹ ਬਣ ਕੇ ਇੰਸਪੈਕਟਰਪ੍ਰਦੀਪ ਸਿੰਘ ਨੇ ਵੀ ਬਹਿਬਲ ਕਲਾਂ ਗੋਲੀਕਾਂਡ ਵਾਲੀ ਘਟਨਾ ਸਬੰਧੀ ਅਹਿਮ ਖੁਲਾਸੇ ਕੀਤੇ ਹਨ। ਸ਼ੈਸ਼ਨ ਜੱਜ ਫ਼ਰੀਦਕਟ ਦੀ ਅਦਾਲਤ ਵਿੱਚ ਉਕਤ ਕੇਸਾਂ ਦੀ ਸੁਣਵਾਈ 6 ਨਵੰਬਰ ਨੂੰ ਹੋਵੇਗੀ।