ਟੋਰਾਂਟੋ, 17 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਦੇ ਸੇਂਟ ਮਾਈਕਲ ਹਸਪਤਾਲ ਵਿੱਚ ਕੋਵਿਡ-19 ਦੀ ਸੈਂਪਲਿੰਗ ਦੌਰਾਨ ਪਾਜ਼ੀਟਿਵ ਕੇਸਾਂ ਦੀ ਗਿਣਤੀ ਪੰਜ ਗੁਣਾਂ ਤੱਕ ਵੱਧ ਗਈ ਹੈ|
ਜੁਲਾਈ ਅਤੇ ਅਗਸਤ ਵਿੱਚ ਜਿੱਥੇ ਕੋਵਿਡ-19 ਦੇ ਕੀਤੇ ਗਏ ਟੈਸਟਾਂ ਵਿੱਚੋਂ 0æ4 ਫੀ ਸਦੀ ਮਾਮਲੇ ਪਾਜ਼ੀਟਿਵ ਪਾਏ ਗਏ ਸਨ ਉੱਥੇ ਹੀ ਪਿਛਲੇ ਹਫਤੇ ਇਨ੍ਹਾਂ ਮਾਮਲਿਆਂ ਵਿੱਚ 2æ2 ਫੀ ਸਦੀ ਇਜਾਫਾ ਵੇਖਣ ਨੂੰ ਮਿਲਿਆ| ਪ੍ਰੋਵਿੰਸ ਅਨੁਸਾਰ ਥੋੜ੍ਹੀ ਸਕਾਰਾਤਮਕ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਇਹ ਅੰਕੜਾ 1æ3 ਫੀ ਸਦੀ ਤੋਂ ਘੱਟ ਕੇ 1æ2 ਫੀ ਸਦੀ ਦਰਜ ਕੀਤਾ ਗਿਆ ਹੈ|
ਇੱਥੇ ਦੱਸਣਾ ਬਣਦਾ ਹੈ ਕਿ ਸਮੁੱਚੇ ਪ੍ਰੋਵਿੰਸ ਵਿੱਚ ਹੀ ਪਾਜ਼ੀਟਿਵ ਟੈਸਟ ਰੇਟ ਵਿੱਚ ਵਾਧਾ ਹੋਇਆ ਹੈ| ਬੁੱਧਵਾਰ ਨੂੰ ਪ੍ਰੋਵਿੰਸ ਵਿੱਚ ਕੋਵਿਡ-19 ਦੇ 315 ਮਾਮਲੇ ਸਾਹਮਣੇ ਆਏ ਤੇ ਕਰੋਨਾਵਾਇਰਸ ਕਾਰਨ ਦੋ ਮੌਤਾਂ ਵੀ ਹੋਈਆਂ|