Welcome to Canadian Punjabi Post
Follow us on

03

July 2025
 
ਨਜਰਰੀਆ

ਸੈਨੀਟਾਈਜ਼ਰ ਵੇਚਣ ਵਾਲਾ ਲਾੜਾ

September 16, 2020 08:56 AM

-ਇੰਦਰਜੀਤ ਕੌਰ
ਜਿਵੇਂ ਹੀ ਮੈਨੂੰ ਵਿਚੋਲੇ ਨੇ ਦੱਸਿਆ ਕਿ ਲਾੜਾ ਅਨਮੋਲ ਹੈ। ਮੈਂ ਹੈਰਾਨ ਰਹਿ ਗਈ, ਪਰ ਮਨ ਨੂੰ ਕੰਟਰੋਲ ਕਰਨਾ ਪਿਆ। ਅੱਖਾਂ ਬੰਦ ਕਰ ਕੇ ਪੰਜ ਵਾਰ ਡੂੰਘਾ ਸਾਹ ਲਿਆ ਤੇ ਬੋਲੀ, ‘ਪੱਚੀ ਸਾਲ ਤੱਕ ਬੇਟੀ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ। ਪੜ੍ਹਾਇਆ-ਲਿਖਾਇਆ ਵੀ ਹੈ। ਆਪਣਾ ਪੇਟ ਕੱਟ ਕੇ ਪੈਸਾ ਲਾਇਆ ਹੈ। ਲੜਕੇ ਵਾਂਗ ਆਪਣੀ ਲੜਕੀ ਨੂੰ ਨੌਂ ਮਹੀਨੇ ਤਕਲੀਫਾਂ ਨਾਲ ਪੇਟ ਵਿੱਚ ਰੱਖਿਆ ਹੈ। ਫਿਰ ਵੀ ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਲਾੜੀ ਹੀ ਦਾਜ ਹੈ।’
ਅੱਗੋਂ ਹੈਰਾਨ ਹੋਣ ਦੀ ਉਨ੍ਹਾਂ ਦੀ ਵਾਰੀ ਸੀ, ਪਰ ਉਹ ਸਮਝਾਉਣ ਦੇ ਢੰਗ ਨਾਲ ਬੋਲੇ, ‘ਭੈਣ ਜੀ, ਲਾੜੀ ਨੂੰ ਦਾਜ ਸਮਝਣ ਵਾਲੀਆਂ ਗੱਲਾਂ ਸਾਂਭ ਕੇ ਕਿੱਥੇ ਰੱਖੀਆਂ ਗਈਆਂ ਹਨ। ਜਿਵੇਂ ਆਈ ਸੀ, ਉਵੇਂ ਫੁਰਰ ਹੋ ਗਈ। ਚੰਗੀਆਂ ਗੱਲਾਂ ਤਾਂ ਚੰਗੇ ਤਰੀਕੇ ਨਾਲ ਫੁਰਰ ਹੋਣ ਨੂੰ ਆਉਂਦੀਆਂ ਹਨ। ਇਹ ਉਸ ਚਮਕੀਲੇ ਪਰਦੇੇ ਵਾਂਗ ਹੁੰਦੀਆਂ ਹਨ, ਜਿਸ ਦੇ ਪਿੱਛੇ ਕਬਾੜ ਭਰਿਆ ਹੁੰਦਾ ਹੈ। ਜ਼ਿੰਦਗੀ ਭਰ ਤੁਹਾਡੀ ਬੇਟੀ ਦੀ ਖਾਣ-ਪੀਣ, ਠਾਠ ਨਾਲ ਰਹਿਣ-ਸਹਿਣ ਅਤੇ ਘਰ ਵਿੱਚ ਰੱਖਣ ਦੀ ਜ਼ਿੰਮੇਵਾਰੀ ਕੋਈ ਐਵੇਂ ਤਾਂ ਨਹੀਂ ਲੈ ਲਵੇਗਾ।’
ਵਿਚੋਲੇ ਨੇ ਰਸਮੀ ਤਰੀਕੇ ਨਾਲ ਦੱਸ ਦਿੱਤਾ। ਮੈਂ ਧੀ ਦਾ ਵਿਆਹ ਤਾਂ ਕਰਨਾ ਹੀ ਹੈ। ਕਿਹਾ ਜਾਂਦਾ ਹੈ ਕਿ ਧੀ ਪਰਾਇਆ ਧਨ ਹੁੰਦੀ ਹੈ, ਪਰ ਇਥੋਂ ਉਸ ਤੋਂ ਪਹਿਲਾਂ ਹੀ ਸਾਡਾ ਸਾਰਾ ਧਨ ਪਰਾਇਆ ਹੋ ਰਿਹਾ ਸੀ। ਉਹ ਸਮਾਜ, ਜਿਸ ਨੂੰ ਕਦੇ ਆਪਣੇ ਲਈ ਖੜਾ ਹੁੰਦੇ ਨਹੀਂ ਦੇਖਿਆ, ਨੂੰ ਮੂੰਹ ਦਿਖਾਉਣਾ ਸੀ। ਮੈਂ ਵਿਚੋਲੇ ਤੋਂ ਡਿਟੇਲ ਲੈਣੀ ਸ਼ੁਰੂ ਕਰ ਦਿੱਤੀ, ‘ਚੰਗਾ ਦੱਸੋ ਲੜਕਾ ਕਰਦਾ ਕੀ ਹੈ? ਕਿੱਥੋਂ ਦਾ ਅਫਸਰ ਹੈ? ਕਿਸ ਗ੍ਰੇਡ ਦਾ ਹੈ? ਸਰਕਾਰੀ ਹੈ ਜਾਂ ਪ੍ਰਾਈਵੇਟ? ਡਾਕਟਰ ਜਾਂ ਪੁਲਸ ਤਾਂ ਨਹੀਂ ਹੈ?’
ਫਾਇਦੇ ਦੇ ਦੁਆਰ ਖੁੱਲ੍ਹਦੇ ਸਾਰ ਵਿਚੋਲਾ ਉੱਛਲ ਪਿਆ। ਡੱਡੂ ਵਾਂਗ ਨਹੀਂ, ਡੱਡੂ ਤਾਂ ਥੋੜ੍ਹੀ ਜਗ੍ਹਾ ਵਿੱਚ ਉੱਛਲਦਾ ਕੁੱਦਦਾ ਰਹਿੰਦਾ ਹੈ। ਜ਼ਿਆਦਾ ਇਧਰ-ਉਧਰ ਨਹੀਂ ਜਾਂਦਾ। ਬਾਂਦਰ ਵਾਂਗ ਵੀ ਨਹੀਂ ਕਹਿ ਸਕਦੇ। ਬਾਂਦਰ ਥੋੜ੍ਹਾ ਸਮਝਦਾਰ ਅਤੇ ਇਮਾਨਦਾਰ ਹੁੰਦਾ ਹੈ। ਹਾਂ, ਇੰਨਾ ਕਹਿ ਸਕਦੇ ਹਾਂ ਕਿ ਵਿਚੋਲਾ, ਵਿਚੋਲੇ ਵਾਂਘ ਹੀ ਉਛਲਿਆ ਅਤੇ ਬੋਲਿਆ, ‘ਭੈਣ ਜੀ, ਚਿੰਤਾ ਦੀ ਚਿਤਾ ਵਿੱਚ ਨਾ ਬੈਠੋ। ਉਹ ਡਾਕਟਰ ਜਾਂ ਪੁਲਸ ਨਹੀਂ ਹੈ, ਸਰਕਾਰੀ ਅਫਸਰ ਤਾਂ ਬਿਲਕੁਲ ਨਹੀਂ, ਜਿੱਥੇ ਘੁੰਮਣ ਲਈ ਘੋੜਾ-ਗੱਡੀ ਮਿਲ ਜਾਏਗੀ, ਪਰ ਗੋਡੇ ਦੇ ਲਈ ਦਬਾਅ ਵੀ ਘੱਟ ਨਹੀਂ ਮਿਲਦੇ, ਜ਼ਿੰਦਗੀ ਭਰ ਆਪਣੇ ਗੋਡੇ 'ਤੇ ਹੱਥ ਰੱਖ ਕੇ ਬੈਠੇ ਰਹੋ, ਬਸ।’
ਮੈਂ ਹੈਰਾਨੀ ਵਿੱਚ ਡੁਬ ਗਈ ਕਿ ਲੜਕਾ ਅਨਮੋਲ ਕਿਵੇਂ ਹੋਇਆ? ਕਿਤੇ ਲੇਖਕ ਤਾਂ ਨਹੀਂ? ਨਹੀਂ, ਇਹ ਨਹੀਂ ਹੋ ਸਕਦਾ। ਕਿਤੇ ਐਕਟਰ ਤਾਂ ਨਹੀਂ ਜਿਸ ਦੀ ਜ਼ਿੰਦਗੀ ਬਾਕਸ ਆਫਿਸ 'ਤੇ ਬਣਦੀ-ਵਿਗੜਦੀ ਹੋਵੇ। ਨਾ ਬਾਬਾ ਨਾ। ਇਹ ਤਾਂ ਨਹੀਂ ਕਿ ਸ਼ੋਅਰੂਮ ਜਾਂ ਹੋਟਲ-ਵੋਟਲ ਚਲਾਉਂਦਾ ਹੋਵੇ। ਨਹੀਂ, ਨਹੀਂ, ਬੇਟੀ ਪਰਾਇਆ ਧਨ ਹੈ, ਪਰ ਦੇਣ ਦੇ ਬਾਅਦ ਛਾਇਆ ਵੀ ਤਾਂ ਸਦਾਬਹਾਰ ਵਾਲੀ ਚਾਹੀਦੀ ਏ। ਕਦੀ ਈਦ ਤਾਂ ਕਦੇ ਰੋਜ਼ਾ ਵਾਲਾ ਸਿਸਟਮ ਬਿਲਕੁਲ ਠੀਕ ਨਹੀਂ।
ਵਿਚੋਲੇ ਨੇ ਸ਼ਾਇਦ ਮੇਰਾ ਚਿਹਰਾ ਪੜ੍ਹ ਲਿਆ ਸੀ। ਉਸ ਨੇ ਮੈਨੂੰ ਸਮਝਾਇਆ, ‘ਦੇਖੋ ਭੈਣ ਜੀ, ਜਿਸ ਲੜਕੇ ਨੂੰ ਦੇਖਿਆ ਹੈ, ਉਹ ਸੈਨੇਟਾਈਜ਼ਰ ਵੇਚਦਾ ਹੈ। ਪਹਿਲਾਂ ਘੱਟ ਰੇਟ 'ਤੇ ਖਰੀਦ ਕੇ ਵੱਧ ਰੇਟ 'ਤੇ ਵੇਚਦਾ ਸੀ। ਬੜਾ ਹੋਣਹਾਰ ਹੈ। ਉਹ ਫੈਕਟਰੀ ਖੋਲ੍ਹਣ ਲੱਗਾ ਹੈ। ਲਾਇਸੈਂਸ ਮਿਲ ਗਿਆ ਹੈ। ਸ਼ਹਿਰ ਦੀਆਂ ਦੁਕਾਨਾਂ, ਨਗਰ ਨਿਗਮ, ਗ੍ਰਾਮ-ਪੰਚਾਇਤਾਂ ਤੇ ਸਰਕਾਰੀ ਦਫਤਰਾਂ ਵਿੱਚ ਵੀ ਸਪਲਾਈ ਕਰੇਗਾ। ਆਸਪਾਸ ਦੇ ਜ਼ਿਲਿਆਂ-ਸੂਬਿਆਂ ਨੂੰ ਵੀ ਕਵਰ ਕਰੇਗਾ। ਅੱਗੇ ਜਾ ਕੇ ਜ਼ਰੂਰਤ ਪਈ ਤਾਂ ਚੀਨ ਤੇ ਅਮਰੀਕਾ ਵਰਗੇ ਬਾਹਰਲੇ ਦੇਸ਼ਾਂ ਵਿੱਚ ਵੀ ਵੇਚ ਸਕਦਾ ਹੈ।’ ਮੇਰਾ ਮੂੰਹ ਖੁੱਲ੍ਹਾ ਦਾ ਖੁੱਲ੍ਹਾ ਰਹਿ ਗਿਆ। ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਕਦੋਂ ਆ ਗਏ ਅਤੇ ਗੱਲ੍ਹਾਂ 'ਤੇ ਨਿਸ਼ਾਨ ਵੀ ਬਣਾ ਗਏ, ਪਤਾ ਹੀ ਨਹੀਂ ਲੱਗਾ। ਮੈਂ ਚੈਨ ਦਾ ਸਾਹ ਲਿਆ। ਮੇਰੀ ਸਹਿਮਤੀ ਦੇਖ ਕੇ ਵਿਚੋਲੇ ਦੀਆਂ ਅੱਖਾਂ ਵਿੱਚ ਵੀ ‘ਮੋਟਾ ਨੇਗ’ ਦੇ ਅੱਥਰੂ ਆ ਗਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ