ਲੰਡਨ, 11 ਸਤੰਬਰ (ਪੋਸਟ ਬਿਊਰੋ)- ਬ੍ਰਿਟਿਸ਼ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਲਈ ਆਪਣਾ ਪੁਆਇੰਟ ਆਧਾਰਤ ਨਵਾਂ ਨਿਯਮ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ। ਇਹ ਨਿਯਮ ਬ੍ਰਿਟੇਨ ਵਿੱਚ ਸਟੱਡੀ ਦੇ ਲਈ ਆਉਣ ਵਾਲੇ ਭਾਰਤੀਆਂ ਸਮੇਤ ਹਰ ਵਿਦੇਸ਼ੀ ਵਿਦਿਆਰਥੀ `ਤੇ ਲਾਗੂ ਹੋਵੇਗਾ।
ਪਤਾ ਲੱਗਾ ਹੈ ਕਿ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਦੇ ਇਛੁੱਕ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਇਸ ਨਵੇਂ ਨਿਯਮ ਦੇ ਤਹਿਤ ਵੀਜ਼ਾ ਹਾਸਲ ਕਰਨ ਲਈ ਕੁੱਲ ਸੱਤਰ ਪਵਾਇੰਟਾਂ ਦੀ ਲੋੜ ਹੋਵੇਗੀ। ਵਿਦਿਆਰਥੀਆਂ ਨੂੰ ਇਹ ਪੁਆਇੰਟ ਇਸ ਓਦੋਂ ਮਿਲਣਗੇ ਕਿ ਜੇ ਉਨ੍ਹਾਂ ਕੋਲ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲੇੇ ਦੀ ਪੇਸ਼ਕਸ਼ ਹੋਵੇ, ਉਹ ਅੰਗਰੇਜ਼ੀ ਬੋਲ ਸਕਦੇ ਹਨ ਅਤੇ ਬ੍ਰਿਟੇਨ ਵਿੱਚ ਪੜ੍ਹਾਈ ਦੌਰਾਨ ਉਹ ਆਪਣਾ ਖਰਚ ਉਠਾਉਣ ਦੇ ਸਮਰੱਥ ਹਨ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਵੀਂ ਪ੍ਰਣਾਲੀ ਵਿੱਚ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੰਨਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ ਦੇ ਅਖੀਰ ਵਿੱਚ ਕੈਂਬਰਿਜ ਦੀ ਪ੍ਰਕਿਰਿਆ ਸਮਾਪਤ ਹੋਣ ਦੇ ਬਾਅਦ ਇਹ ਨਿਯਮ ਯੂਰਪ ਤੋਂ ਆਉਣ ਵਾਲੇ ਵਿਦਿਆਰਥੀਆਂ `ਤੇ ਵੀ ਲਾਗੂ ਹੋਵੇਗਾ। ਬ੍ਰਿਟਿਸ਼ ਕੌਂਸਲ, ਭਾਰਤ ਦੀ ਡਾਇਰੈਕਟਰ ਬਾਰਬਰਾ ਵਿਖਹਮ ਨੇ ਕਿਹਾ ਕਿ ਨਵਾਂ ਨਿਯਮ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਲਈ ਚੰਗਾ ਕਦਮ ਹੈ। ਇਸ ਤੋਂ ਉਨ੍ਹਾਂ ਨੂੰ ਲਾਭ ਮਿਲੇਗਾ।