Welcome to Canadian Punjabi Post
Follow us on

12

July 2025
 
ਮਨੋਰੰਜਨ

‘ਰੰਗ ਦੇ ਬਸੰਤੀ’ ਦਾ ਸੈੱਟ ਫਿਲਮ ਸਕੂਲ ਵਾਂਗ ਸੀ : ਚੰਦਨ ਰਾਏ ਸਾਨਿਆਲ

September 11, 2020 08:09 AM

ਪਹਿਲੀ ਫਿਲਮ ਹਰ ਕਲਾਕਾਰ ਲਈ ਯਾਦਗਾਰ ਹੁੰਦੀ ਹੈ। ਪਿੱਛੇ ਜਿਹੇ ਵੈੱਬ ਸੀਰੀਜ਼ ‘ਆਸ਼ਰਮ’ ਵਿੱਚ ਨਜ਼ਰ ਆਏ ਅਭਿਨੇਤਾ ਚੰਦਨ ਰਾਏ ਸਾਨਿਆਲ ਲਈ ਵੀ ਪਹਿਲੀ ਫਿਲਮ ‘ਰੰਗ ਦੇ ਬਸੰਤੀ’ ਯਾਦਗਾਰ ਸੀ। ਉਹ ਕਹਿੰਦੇ ਹਨ ਕਿ ਅੱਜ ਵੀ ਸੋਚਦਾ ਹਾਂ ਕਿ ਕਿਵੇਂ ਮੈਨੂੰ ‘ਰੰਗ ਦੇ ਬਸੰਤੀ’ ਫਿਲਮ ਮਿਲ ਗਈ ਸੀ। ਫਿਲਮ ਵਿੱਚ ਮੇਰਾ ਕਿਰਦਾਰ ਛੋਟਾ ਸੀ, ਪਰ ਉਸ ਫਿਲਮ ਦਾ ਸੈਟ ਮੇਰੇ ਲਈ ਫਿਲਮ ਸਕੂਲ ਵਾਂਗ ਸੀ। ਮੇਰੀ ਉਮਰ ਘੱਟ ਸੀ। ਕਾਲਜ ਪਾਸ ਕਰ ਕੇ ਮੁੰਬਈ ਆਇਆ ਸੀ। ਥੀਏਟਰ ਵਿੱਚ ਛੋਟੇ-ਮੋਟੇ ਨਾਟਕਾਂ ਵਿੱਚ ਕੰਮ ਕਰਦਾ ਸੀ। ਕਿਸੇ ਨੇ ਕਿਹਾ ਕਿ ਆਡੀਸ਼ਨ ਚੱਲ ਰਿਹਾ ਹੈ, ਚਲਾ ਜਾ। ਮਹਿਬੂਬ ਸਟੂਡੀਓ ਗਿਆ, ਆਡੀਸ਼ਨ ਦਿੱਤਾ। ਫਿਲਮ ਦਾ ਆਡੀਸ਼ਨ ਦੇਸ਼ ਭਰ ਵਿੱਚ ਕੀਤਾ ਗਿਆ ਸੀ। ਉਨ੍ਹਾਂ ਨੂੰ ਦਸ ਕ੍ਰਾਂਤੀਕਾਰੀ ਫਿਲਮ ਦੇ ਲਈ ਚਾਹੀਦੇ ਸਨ। ਤਦ ਮੇਰੇ ਕੋਲ ਮੋਬਾਈਲ ਨਹੀਂ ਸੀ, ਲੈਂਡਲਾਈਨ 'ਤੇ ਫੋਨ ਕਰ ਕੇ ਮੈਨੂੰ ਦੋਬਾਰਾ ਬੁਲਾਇਆ ਗਿਆ ਸੀ।
ਪੱਗ ਬੰਨ੍ਹ ਕੇ ਲੁਕ ਟੈਸਟ ਕੀਤਾ ਗਿਆ। ਉਸ ਦੇ ਬਾਅਦ ਬਟੂਕੇਸ਼ਵਰ ਦੱਤ ਦਾ ਕਿਰਦਾਰ ਮੈਨੂੰ ਮਿਲ ਗਿਆ। ਇੱਕ ਮਹੀਨੇ ਬਾਅਦ ਫੋਨ ਆਇਆ ਕਿ ਫਿਲਮ ਮਿਲ ਗਈ। ਮੈਨੂੰ 1500 ਰੁਪਏ ਰੋਜ਼ 'ਤੇ ਕੰਮ ਮਿਲ ਗਿਆ ਸੀ। ਉਸ ਫਿਲਮ ਦਾ ਸੈੱਟ ਫਿਲਮ ਸਕੂਲ ਵਾਂਗ ਸੀ। ਮੈਂ ਸਵੇਰੇ ਪਹੁੰਚਿਆ ਤਾਂ ਵੈਨਿਟੀ ਵੈਨ ਦੇ ਬਾਹਰ ਆਮਿਰ ਖਾਨ ਕੌਫੀ ਅਤੇ ਅਖਬਾਰ ਫੜੀ ਖੜ੍ਹੇ ਸਨ। ਉਹ ਸਭ ਤੋਂ ਪਹਿਲਾਂ ਆ ਕੇ ਗੈਟਅਪ ਵਿੱਚ ਤਿਆਰ ਸਨ। ਉਸ ਫਿਲਮ ਦਾ ਅਨੁਭਵ ਹੀ ਅਲੱਗ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!