ਸਮੱਗਰੀ- ਤਿੰਨ ਲੀਟਰ ਦੁੱਧ, ਦੋ ਟੇਬਲ ਸਪੂਨ ਨਿੰਬੂ ਦਾ ਰਸ, ਇੱਕ ਟੀ ਸਪੂਨ ਹਰੀ ਇਲਾਇਚੀ, ਇੱਕ ਟੇਬ ਸਪੂਨ ਦੇਸੀ ਗਿਓ, 250 ਗਰਾਮ ਚੀਨੀ, ਤੇਲ, ਬਾਦਾਮ (ਸਜਾਉਣ ਲਈ)।
ਵਿਧੀ-ਇੱਕ ਭਾਰੀ ਕੜਾਹੀ ਵਿੱਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿੱਚ ਦੋ ਟੇਬਲ ਸਪੂਨ ਨਿੰਬੂ ਦਾ ਰਸ ਪਾ ਕੇ ਤਦ ਤੱਕ ਹਿਲਾਓ ਜਦੋਂ ਤੱਕ ਦੁੱਧ ਫਟਣਾ ਨਾ ਸ਼ੁਰੂ ਹੋਵੇ। ਫਿਰ ਇਸ ਵਿੱਚ ਇੱਕ ਟੀ ਸਪੂਨ ਹਰੀ ਇਲਾਇਚੀ, ਇੱਕ ਟੇਬਲ ਸਪੂਨ ਦੇਸੀ ਘਿਓ ਅਤੇ 250 ਗਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਓ।
ਜਦੋਂ ਤੱਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰਿਆਂ ਨੂੰ ਛੱਡਣ ਨਾ ਲੱਗੇ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟ੍ਰੇਅ ਵਿੱਚ ਕੱਢ ਕੇ ਬਾਦਾਮ ਨਾਲ ਸਜਾਵਟ ਕਰੋ। ਸਾਰੀ ਰਾਤ ਢੱਕ ਕੇ ਰੱਖੋ। ਫਿਰ ਜਿਵੇਂ ਦਿਲ ਕਰੋ ਉਸੇ ਤਰ੍ਹਾਂ ਕੱਟ ਕੇ ਖਾ ਲਓ।