Welcome to Canadian Punjabi Post
Follow us on

12

July 2025
 
ਮਨੋਰੰਜਨ

ਆਖਰੀ ਫੈਸਲਾ ਦਰਸ਼ਕਾਂ ਦਾ : ਅਨੰਨਿਆ ਪਾਂਡੇ

August 07, 2020 08:26 AM

ਨੈਪੋਟਿਜ਼ਮ ਬਾਰੇ ਟ੍ਰੋਲਰਸ ਦੇ ਨਿਸ਼ਾਨਿਆਂ 'ਤੇ ਰਹਿਣ ਵਾਲੇ ਸਟਾਰਕਿਡਸ 'ਚ ਅਨੰਨਿਆ ਪਾਂਡੇ ਦਾ ਨਾਂਅ ਵੀ ਹੈ। ਅਕਸਰ ਸੋਸ਼ਲ ਮੀਡੀਆ 'ਤੇ ਉਸ ਦੀ ਪੋਸਟ ਦਾ ਕਈ ਲੋਕ ਮਜ਼ਾਕ ਉਡਾਉਂਦੇ ਹਨ ਕਿ ਸਟਾਰਕਿਡਸ ਲਈ ਇੰਡਸਟਰੀ ਵਿੱਚ ਕੰਮ ਕਰਨਾ ਕਿੰਨਾ ਆਸਾਨ ਹੈ। ਅਨੰਨਿਆ ਇਹ ਗੱਲ ਮੰਨਦੀ ਹੈ ਕਿ ਸਟਾਰਕਿਡਸ ਨੂੰ ਫਿਲਮ ਇੰਡਸਟਰੀ ਵਿੱਚ ਐਡਵਾਂਟਿਜ਼ ਮਿਲਦਾ ਹੈ ਕਿਉਂਕਿ ਉਹ ਲੋਕਾਂ ਨਾਲ ਜ਼ਿਆਦਾ ਆਸਾਨੀ ਨਾਲ ਮਿਲ ਸਕਦੇ ਹਨ, ਪਰ ਉਸ ਦਾ ਇਹ ਵੀ ਮੰਨਣਾ ਹੈ ਕਿ ਸਟਾਰਕਿਡਸ ਨੂੰ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ ਤੇ ਆਖਰੀ ਫੈਸਲਾ ਦਰਸ਼ਕਾਂ ਦਾ ਹੰੁਦਾ ਹੈ। ਉਸ ਦੇ ਅਨੁਸਾਰ ਉਸ ਨੂੰ ਵੀ ਆਡੀਸ਼ਨ 'ਚ ਰਿਜ਼ੈਕਟ ਹੋਣ ਦਾ ਦਰਦ ਝੱਲਣਾ ਪਿਆ। ਆਪਣੇ ਪਹਿਲੇ ਆਡੀਸ਼ਨ ਦੇ ਬਾਰੇ ਗੱਲ ਉਸ ਨੇ ਕਿਹਾ, ‘‘ਮੈਨੂੰ ਯਾਦ ਹੈ ਕਿ ਜਦੋਂ ਫਿਲਮ ‘ਅਲਾਦੀਨ’ ਇੰਡੀਆ ਆਈ ਤਾਂ ਮੈਂ ਫੋਨ 'ਤੇ ਆਪਣੀ ਇੱਕ ਵੀਡੀਓ ਰਿਕਾਰਡ ਕਰ ਕੇ ਭੇਜੀ ਸੀ। ਕੁਝ ਡਾਇਲਾਗ ਬੋਲਣੇ ਸਨ। ਸਭ ਸਹੀ ਹੋਇਆ, ਪਰ ਉਨ੍ਹਾਂ ਨੇ ਮੈਨੂੰ ਗਾਣਾ ਗਾਉਣ ਨੂੰ ਕਹਿ ਦਿੱਤਾ, ਮੈਂ ਆਪਣੀ ਜਾਨ ਬਚਾਉਣ ਲਈ ਵੀ ਗਾਣਾ ਨਹੀਂ ਗਾ ਸਕਦੀ, ਇਸ ਲਈ ਮੈਨੂੰ ਰਿਜੈ਼ਕਟ ਕਰ ਦਿੱਤਾ ਗਿਆ।”
ਅਨੰਨਿਆ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਕਹਿ ਦਿੱਤਾ ਕਿ ਇੰਡਸਟਰੀ ਵਿੱਚ ਉਹ ਆਪਣੀ ਸਭ ਤੋਂ ਵੱਡੀ ਮੁਕਾਬਲੇਬਾਜ਼ ਜਾਨ੍ਹਵੀ ਕਪੂਰ ਨੂੰ ਮੰਨਦੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਸ਼ਾਹਰੁਖ ਖਾਨ ਦੀ ਬੇਟੀ ਤੇ ਆਪਣੀ ਚੰਗੀ ਸਹੇਲੀ ਸੁਹਾਨਾ ਖਾਨ ਤੋਂ ਐਕਟਿੰਗ ਸਿੱਖਣਾ ਚਾਹੁੰਦੀ ਹੈ। ਸੁਹਾਨਾ ਦੀ ਗੱਲ ਕਰਦੇ ਹੋਏ ਉਸ ਨੇ ਕਿਹਾ, ‘‘ਮੈਂ ਉਨ੍ਹਾਂ ਦੀ ਡਾਂਸਿੰਗ ਅਤੇ ਐਕਟਿੰਗ ਸਕਿਲਸ ਸਿੱਖਣਾ ਚਾਹਾਂਗੀ ਅਤੇ ਉਨ੍ਹਾਂ ਨਾਲ ਆਪਣਾ ਵਾਰਡਰੋਬ ਬਦਲਣਾ ਚਾਹਾਂਗੀ।”
ਕੋਰੋਨਾ ਵਾਇਰਸ ਕਾਰਨ ਫਿਲਮਾਂ ਦੀ ਸ਼ੂਟਿੰਗ ਲੰਮੇ ਸਮੇਂ ਤੱਕ ਬੰਦ ਰਹੀ। ਜਦੋਂ ਸ਼ੂਟਿੰਗ ਸ਼ੁਰੂ ਹੋਣ ਲੱਗੀ ਹੈ ਤਾਂ ਅਨੰਨਿਆ ਬੇਸਬਰੀ ਨਾਲ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੀ ਹੈ। ਉਹ ਕਹਿੰਦੀ ਹੈ, ‘‘ਇਹ ਬਹੁਤ ਅਜੀਬ ਸਮਾਂ ਚੱਲ ਰਿਹਾ ਹੈ ਅਤੇ ਮੇਰੇ ਲਈ ਇੱਕ ਅਲੱਗ ਤਰ੍ਹਾਂ ਦਾ ਅਹਿਸਾਸ ਹੈ ਕਿਉਂਕਿ ਜਦੋਂ ਤੋਂ ਮੈਂ ਫਿਲਮਾਂ 'ਚ ਕਦਮ ਰੱਖਿਆ ਤੇ ਸ਼ੂਟਿੰਗ ਸ਼ੁਰੂ ਕੀਤੀ ਸੀ, ਉਦੋਂ ਤੋਂ ਮੈਨੂੰ ਘਰ ਵਿੱਚ ਇੰਨੇ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਨਹੀਂ ਮਿਲਿਆ। ਮੈਂ ਲਗਾਤਾਰ ਕੰਮ ਕਰ ਰਹੀ ਸੀ ਅਤੇ ਕਦੇ ਲੰਬਾ ਬ੍ਰੇਕ ਨਹੀਂ ਮਿਲਿਆ। ਮੈਨੂੰ ਉਮੀਦ ਹੈ ਕਿ ਮੁਸ਼ਕਲ ਟਲ ਜਾਵੇਗੀ ਅਤੇ ਮੈਂ ਜਲਦੀ ਹੀ ਸੈੱਟ 'ਤੇ ਵਾਪਸ ਪਰਤ ਸਕਾਂਗੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!